ਪਾਇਲ/ਮਲੌਦ 7 ਜੁਲਾਈ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਦਵਿੰਦਰ ਸਿੰਘ ਧੌਲਮਾਜਰਾ ਦੀ ਦੇਖਰੇਖ ਹੇਠ ਹੋਈ। ਜਨਰਲ ਸਕੱਤਰ ਦੀ ਭੂਮਿਕਾ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਬਾਖੂਬੀ ਨਿਭਾਈ। ਜਾਪੁ ਸਾਹਿਬ ਜੀ ਵਿੱਚੋਂ ਸ਼ਬਦ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਜਗਵੀਰ ਸਿੰਘ ਵਿੱਕੀ ਨੇ ਗੀਤ ਮਾਂ, ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ ਵੈਰੀ, ਗੁਰਸੇਵਕ ਸਿੰਘ ਢਿੱਲੋਂ ਨੇ ਗੀਤ ਜੇ ਮੁੱਕ ਗਿਆ ਪਾਣੀ, ਦਲਵਿੰਦਰ ਸਿੰਘ ਸੋਨੀ ਗਿੱਦੜੀ ਨੇ ਗੀਤ ਗੁਲਾਮ,ਗੀਤਾ ਕੰਮੇਵਾਲਾ ਨੇ ਗੀਤ ਪੈਸਾ, ਦਵਿੰਦਰ ਸਿੰਘ ਘੁਰਾਲਾ ਨੇ ਗੀਤ ਨਸ਼ੇ, ਅਵਤਾਰ ਸਿੰਘ ਕੋਸ਼ ਭੁਮੱਦੀ ਨੇ ਕਲੀ ਦਿੱਲੀਓਂ ਚੜਕੇ ਫੌਜਾਂ, ਸਿਕੰਦਰ ਸਿੰਘ ਰੁੜਕਾ ਨੇ ਗੀਤ ਚੁੰਨੀ, ਜਗਦੇਵ ਸਿੰਘ ਘੁੰਗਰਾਲੀ ਨੇ ਕਵਿਤਾ ਤੂੰ ਆਖਦੇ ਏ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਗੀਤ ਬਾਬਾ ਨਾਨਕ ਗੇੜਾ ਲਾ ਜਾ, ਭੋਲੂ ਧੌਲਮਾਜਰਾ ਨੇ ਗੀਤ ਮੈਂ ਕਿਵੇਂ ਭੁਲਾਵਾਂ ਅਤੇ ਦਵਿੰਦਰ ਸਿੰਘ ਧੌਲਮਾਜਰਾ ਨੇ ਗੀਤ ਬਾਬਲ ਰਹੀ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਪੜੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕੀਤੀ ਗਈ ਅਤੇ ਯੋਗ ਸੁਝਾਅ ਵੀ ਦਿੱਤੇ ਗਏ। ਅਕਾਦਮੀ ਵੱਲੋਂ ਪਿਛਲੇ ਦਿਨੀਂ ਵਿਛੋੜਾ ਦੇ ਗਏ ਪ੍ਰਸਿੱਧ ਗੀਤਕਾਰ ਗੁਰਮੀਤ ਸਿੰਘ ਮੀਤ ਡੇਹਲੋਂ ਤੇ ਨੇਤਰ ਸਿੰਘ ਮੁੱਤਿਓ ਦੀ ਵੱਡੀ ਭੈਣ ਦੀ ਹੋਈ ਬੇਵਕਤ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।