ਖੰਨਾ 10 ਅਕਤੂਬਰ (ਵਰਲਡ ਪੰਜਾਬੀ ਟਾਈਮਜ਼ )
ਮਿਲਕਫੈਡ ਪੰਜਾਬ ਨੇ ਵੇਰਕਾ ਦੁਆਰਾ ਤਿਆਰ ਕੀਤੇ ਜਾਂਦੇ ਪਸ਼ੂਆਂ ਲਈ ਖਣਿਜ ਪਦਾਰਥ ਚਿਲੇਟਡ ਮਿਨਰਲ ਮਿਕਸਚਰ ਦੇ ਭਾਅ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ । ਮਿਲਕਫੈਡ ਨਾਲ ਜੁੜੇ ਦੁੱਧ ਉਤਪਾਦਨਾ ਨੂੰ ਮਿਨਰਲ ਮਿਕਸਚਰ ਇੱਕ ਕਿਲੋ ਦੀ ਮਾਤਰਾ ਹੁਣ 110 ਰੁਪਏ ਪ੍ਰਤੀ ਕਿਲੋ ਦੀ ਬਜਾਏ 95 ਰੁਪਏ ਵਿੱਚ ਉਪਲਬਧ ਹੋਵੇਗੀ। ਕੈਟਲ ਫੀਡ ਪਲਾਂਟ , ਖੰਨਾ ਦੇ ਜਨਰਲ ਮੈਨੇਜਰ ਡਾਂ ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਮਿਲਕਫੈਡ ਪੰਜਾਬ ਵੱਲੋਂ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਰਾਹੁਲ ਗੁਪਤਾ ਆਈ ਏ ਐਸ ਦੇ ਦਿਸ਼ਾ ਨਿਰਦੇਸ਼ਕਾ ਸਹਿਤ ਮਿਨਰਲ ਮਿਕਸਚਰ ਦੇ ਭਾਅ ਵਿੱਚ ਕਟੌਤੀ ਦੁੱਧ ਉਤਪਾਦਨਾ ਦੇ ਪਸ਼ੂਆ ਤੇ ਉਤਪਾਦਨ ਦੇ ਖਰਚਿਆਂ ਨੂੰ ਘਟਾਉਣ ਲਈ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪਸ਼ੂ ਦੇ ਰੱਖ –ਰਖਾਵ ਅਤੇ ਸਿਹਤ ਸੰਭਾਲ ਵਿਚ ਮਿਨਰਲ ਮਿਕਸਚਰ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਕਿਉਕਿ ਮਿਨਰਲ ਮਿਕਸਚਰ ਪਸ਼ੂਆਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ , ਸਰੀਰਕ ਵਾਧੇ ਅਤੇ ਦੁੱਧ ਉਤਪਾਦਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਪਸ਼ੂਆਂ ਦੀ ਪ੍ਰਜਨਣ ਸਮਰੱਥਾ ਵਿੱਚ ਵਾਧਾ ਕਰਦਾ ਹੈ । ਮਿਲਕਫੈਡ ਨੇ ਇਹ ਫੈਸਲਾ ਦੁੱਧ ਉਤਪਾਦਕਾਂ ਵਿੱਚ ਮਿਨਰਲ ਮਿਕਸਚਰ ਦੀ ਵਰਤੋਂ ਨੂੰ ਉਤਸਾਹਿਤ ਕਰਨ ਲਈ ਲਿਆ ਹੈ ਤਾਂ ਕਿ ਪਸ਼ੂਆਂ ਵਿੱਚ ਮਿਨਰਲ ਮਿਕਸਚਰ ਦੀ ਵਰਤੋਂ ਵਧਣ ਨਾਲ ਕਿਸਾਨਾ ਦੀ ਪਸ਼ੂਆਂ ਤੋਂ ਆਮਦਨੀ ਵਿੱਚ ਵਾਧਾ ਹੋ ਸਕੇ ।
ਜਨਰਲ ਮੈਨੇਜਰ, ਡਾ ਭਦੌੜ ਨੇ ਦੱਸਿਆ ਕਿ ਵੇਰਕਾ ਦੁਆਰਾ ਤਿਆਰ ਕੀਤਾ ਜਾਂਦਾ ਮਿਨਰਲ ਮਿਕਸਚਰ ਪਹਿਲਾਂ ਕੇਵਲ ਦੋ ਕਿਲੋ ਦੀ ਪੈਕਿੰਗ ਵਿਚ ਉਪਲਬਧ ਹੁੰਦਾ ਸੀ ਪਰੰਤੂ ਹੁਣ ਕਿਸਾਨਾ ਦੀ ਮੰਗ ਨੂੰ ਮੁੱਖ ਰੱਖਦਿਆ ਇਹ ਪੈਕਿੰਗ ਇੱਕ ਕਿਲੋ ਵਿੱਚ ਵੀ ਪ੍ਰਾਪਤ ਹੋਵੇਗਾ ।