ਕੋਟਕਪੂਰਾ, 28 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਸਾਲ 2024 ਦੌਰਾਨ ਚਲਾਏ ਸੈਂਟਰਾਂ ਰਾਹੀਂ ਜਵਾਹਰ ਨਵੋਦਿਆ ਸਕੂਲ ਲਈ ਕਾਮਯਾਬ ਹੋਏ 54 ਬੱਚਿਆਂ ਅਤੇ ਤਿਆਰੀ ਕਰਾਉਣ ਵਾਲੇ ਅਧਿਆਪਕਾ ਦਾ ਗੁਰਦੁਆਰਾ ਸਿੰਘ ਸਭਾ ਫਰੀਦਕੋਟ ਵਿਖ਼ੇ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਹਰਪਾਲ ਸਿੰਘ ਮੈਨੇਜਿੰਗ ਟਰੱਸਟੀ ਅਤੇ ਡਾਕਟਰ ਬੀ.ਐਨ.ਐਸ. ਵਾਲੀਆ ਦੀ ਅਗਵਾਈ ਵਿੱਚ ਸੇਵਾ ਕਾਰਜ ਕਰ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ ਵਿਦਿਆ ਦੇ ਖੇਤਰ ’ਚ ਬਹੁਤ ਵੱਡਮੁਲਾ ਯੋਗਦਾਨ ਪਾ ਰਹੀ ਹੈ। ਉਨਾਂ ਸੰਸਥਾ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਵਲੋਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਹਰਵਿੰਦਰ ਸਿੰਘ ਮਰਵਾਹ ਕੋਆਰਡੀਨੇਟਰ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਨਵੋਦਿਆ ਸਕੂਲ ’ਚ ਭੇਜਣ ਲਈ ਹਰ ਸਾਲ ਦੀ ਤਰਾਂ ਇਸ ਸਾਲ 12 ਕੋਚਿੰਗ ਸੈਂਟਰ ਮੁਫ਼ਤ ਚਲਾਏ ਗਏ ਸਨ। ਨਵੋਦਿਆ ਦੀਆਂ 80 ਸੀਟਾਂ ’ਚੋਂ 54 ਵਿਦਿਆਰਥੀ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਚਲਾਏ ਕੋਚਿੰਗ ਸੈਂਟਰਾਂ ਵਿੱਚੋਂ ਸਫਲ ਹੋਏ ਹਨ। ਉਨਾਂ ਦੱਸਿਆ ਕਿ ਸੰਸਥਵਾ ਵੱਲੋਂ ਹੁਣ ਤੱਕ 1250 ਤੋਂ ਵੱਧ ਵਿਦਿਆਰਥੀ ਨਵੋਦਿਆ ਭੇਜੇ ਜਾ ਚੁੱਕੇ ਹਨ। ਜਸਵਿੰਦਰ ਸਿੰਘ ਪਸਰੀਚਾ ਨੇ ਦੱਸਿਆ ਕਿ ਉਨਾਂ ਦੀ ਸੰਸਥਾ ਵੱਲੋਂ ਨਵੋਦਿਆ ਤੋਂ ਇਲਾਵਾ ਨੀਟ ਅਤੇ ਜੇ ਈ ਈ ਲਈ ਦੋ ਸਾਲ ਚੰਡੀਗੜ ਸੈਂਟਰ ਵਿੱਚ ਰੱਖ ਕੇ ਫ੍ਰੀ ਤਿਆਰੀ ਕਰਵਾਈ ਜਾਂਦੀ ਹੈ, ਹੁਣ ਤੱਕ 300 ਤੋਂ ਵੱਧ ਬੱਚੇ ਕਾਮਯਾਬੀ ਹਾਸਲ ਕਰ ਚੁੱਕੇ ਹਨ ਨੌਵੀਂ ਅਤੇ ਦਸਵੀਂ ਦੀਆਂ ਕਲਾਸਾਂ ਦੀ ਤਿਆਰੀ ਆਨਲਾਈਨ ਕਰਵਾਈ ਜਾਂਦੀ ਹੈ। ਇਸ ਮੌਕੇ ਜਿਲਾ ਸਿਖਿਆ ਅਫ਼ਸਰ ਪ੍ਰਦੀਪ ਦਿਓੜਾ,ਡਾਕਟਰ ਗੁਰਸੇਵਕ ਸਿੰਘ, ਪਿ੍ਰੰਸੀਪਲ ਦਲਬੀਰ ਸਿੰਘ, ਉਜਲ ਸਿੰਘ ਪ੍ਰਧਾਨ, ਮਨਦੀਪ ਸਿੰਘ ਸੁਪਰਵਾਈਜ਼ਰ, ਨਵਦੀਪ ਸਿੰਘ, ਨੈਬ ਸਿੰਘ ਆਦਿ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *