ਰੂਪਨਗਰ, 27 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਸਮਾਜਸੇਵੀ ਡਾ. ਐਸ.ਪੀ. ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਭਾਈ ਸਤਨਾਮ ਸਿੰਘ ਜੀ ਕਥਾਵਾਚਕ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਪਰਿਵਾਰ ਲਈ ਮਕਾਨ ਦਾ ਆਰੰਭ ਗੁਰੂ ਨਗਰ ਰੂਪਨਗਰ, ਨੇੜੇ ਟੈਂਪੂ ਯੂਨੀਅਨ ਵਿਖੇ ਜਿਲ੍ਹਾ ਪ੍ਰਧਾਨ ਜੇ.ਕੇ. ਜੱਗੀ ਦੀ ਦੇਖ ਰੇਖ ਵਿੱਚ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਦੇ ਕਰ ਕਮਲਾਂ ਨਾਲ਼ ਨੀਂਹ ਪੱਥਰ ਰਖਵਾ, ਪਾਠੀ ਸਿੰਘ ਵੱਲੋਂ ਅਰਦਾਸ ਕਰਵਾ ਅਤੇ ਪ੍ਰਸ਼ਾਦ ਵੰਡ ਕੇ ਕੀਤਾ ਗਿਆ। ਸ. ਖੁਰਾਣਾ ਨੇ ਗੁਰੂ ਕੇ ਵਜੀਰ ਦੀ ਰਿਹਾਇਸ਼ ਨੂੰ ਅਹਿਮੀਅਤ ਦੇਣ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸ. ਓਬਰਾਏ ਵੱਲੋਂ ਪਹਿਲਾ ਵੀ ਲੋੜਵੰਦਾਂ ਲਈ ਅਨੇਕਾਂ ਹੀ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਸੁਚੱਜੇ ਢੰਗ ਨਾਲ਼ ਲੋੜਵੰਦਾਂ ਦੀ ਛਾਣਬੀਣ ਕਰਨ ਲਈ ਜ਼ਿਲ੍ਹਾ ਇਕਾਈ ਦੀ ਵੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਤੇ ਧੰਨਵਾਦ ਕੀਤਾ। ਸ਼੍ਰੀ ਜੱਗੀ ਨੇ ਸ. ਖੁਰਾਣਾ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਲੋੜਵੰਦਾਂ ਲਈ ਘਰਾਂ ਹਿੱਤ ਟਰੱਸਟ ਵੱਲੋਂ 15 ਕਰੌੜ ਰੁਪਏ ਰੱਖੇ ਗਏ ਹਨ ਅਤੇ ਇਸ ਤੋਂ ਇਲਾਵਾ ਪੈਨਸ਼ਨਾਂ, ਵਜ਼ੀਫੇ ਤੇ ਹੋਰ ਕਾਰਜ਼ ਨਿਰੰਤਰ ਚੱਲ ਰਹੇ ਹਨ। ਇਸ ਮੌਕੇ ਕਥਾਵਾਚਕ ਭਾਈ ਸਤਨਾਮ ਸਿੰਘ ਦੀ ਮਾਤਾ ਹਰਵਿੰਦਰ ਕੌਰ, ਜ਼ਿਲ੍ਹਾ ਵਾਇਸ ਪ੍ਰਧਾਨ ਅਸ਼ਵਨੀ ਖੰਨਾ, ਜਰਨਲ ਸਕੱਤਰ ਗੁਰਬੀਰ ਸਿੰਘ ਓਬਰਾਏ, ਖਜ਼ਾਨਚੀ ਮਦਨ ਗੁਪਤਾ, ਮੈਂਬਰ ਸੁਖਦੇਵ ਸ਼ਰਮਾ, ਗੁਰਪ੍ਰੀਤ ਸਿੰਘ, ਨਗਰ ਕੌਸਲ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ, ਸੁਭਾਸ਼ ਚੰਦਰ, ਸਤੀਸ਼ ਜਗੋਤਾ, ਰਾਜੇਸ਼ ਵਾਸੂਦੇਵਾ, ਕੌਂਸਲਰ ਜਸਪਿੰਦਰ ਕੌਰ ਪਿੰਕਾ, ਨੌਜਵਾਨ ਆਗੂ ਪਰਮਿੰਦਰ ਸਿੰਘ ਪਿੰਕਾ, ਸਮਾਜਸੇਵੀ ਦਰਸ਼ਨ ਸਿੰਘ ਮਾਜਰੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।