ਸਰੀ, 5 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਸਰੀ ਤੋਂ ਛਪਦੇ ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਵੱਲੋਂ ਕੈਨੇਡਾ ਡੇ ‘ਤੇ ਪ੍ਰਕਾਸ਼ਿਤ ਵਿਸ਼ੇਸ਼ ਅੰਕ ਰਿਲੀਜ਼ ਕਰਨ ਲਈ ਬੀਤੇ ਦਿਨ ਰੈਫਲੈਕਸ਼ਨ ਬੈਂਕੁਇਟ ਹਾਲ ਸਰੀ ਵਿਖੇ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰੀ ਨਾਲ ਸੰਬੰਧਿਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਮੈਗਜ਼ੀਨ ਅਤੇ ਇਸ ਦੇ ਸੰਪਾਦਕ ਜਸਵਿੰਦਰ ਦਿਲਾਵਰੀ ਬਾਰੇ ਜਾਣਕਾਰੀ ਦਿੰਦਿਆਂ ਮੰਚ ਸੰਚਾਲਕ ਪ੍ਰੋਫੈਸਰ ਸੀ ਜੇ ਸਿੱਧੂ ਨੇ ਕਿਹਾ ਕਿ ਜਸਵਿੰਦਰ ਦਿਲਾਵਰੀ ਕਮਿਊਨਿਟੀ ਦੇ ਸਿੱਖਿਆ ਅਤੇ ਸਮਾਜਿਕ ਖੇਤਰ ਦੀ ਸਰਗਰਮ ਸ਼ਖ਼ਸੀਅਤ ਹੈ। ਸਮਾਜ ਲਈ ਕੁਝ ਕਰਨ ਦੇ ਜਜ਼ਬੇ ਤਹਿਤ ਉਹ ਕਿਸੇ ਨਾ ਕਿਸੇ ਸਮਾਜ ਭਲਾਈ ਦੇ ਕਾਰਜ ਵਿੱਚ ਲੱਗਿਆ ਰਹਿੰਦਾ ਹੈ।
ਇਸ ਮੌਕੇ ਜਸਵਿੰਦਰ ਦਿਲਾਵਰੀ ਨੂੰ ਕੈਨੇਡਾ ਟੈਬਲਾਇਡ ਮੈਗਜ਼ੀਨ ਦੇ ਦਸਵੇਂ ਵਿਸ਼ੇਸ਼ ਅੰਕ ਲਈ ਮੁਬਾਰਕਬਾਦ ਦਿੰਦਿਆਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਸਟੇਟ ਮਨਿਸਟਰ ਜਗਰੂਪ ਬਰਾੜ, ਐਮਐਲਏ ਜਿੰਨੀ ਸਿਮਸ, ਐਮਐਲਏ ਟ੍ਰੇਵਰ ਹਾਲਫੋਰਡ, ਸਰੀ ਦੇ ਸਾਬਕਾ ਮੇਅਰ ਡਗ ਮਕੱਲਮ, ਸਾਬਕਾ ਐਮਐਲਏ ਸਕੌਟ ਹਮਿਲਟਨ, ਸਰੀ ਦੇ ਕੌਂਸਲਰ ਮਨਦੀਪ ਨਾਗਰਾ, ਕੌਂਸਲਰ ਲਿੰਡਾ ਐਨਿਸ ਤੇ ਕੌਂਸਲਰ ਮਾਈਕ ਬੋਸ, ਡੈਲਟਾ ਦੇ ਕੌਂਸਲਰ ਡਾਈਲੋਨ ਕਰੂਗਰ ਤੇ ਡੇਨੀਅਲ ਬੋਇਸਵਰਟ, ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉੱਲਾ ਖਾਨ, ਨਾਮਵਰ ਸ਼ਖਸੀਅਤ ਜਤਿੰਦਰ ਜੇ ਮਿਨਹਾਸ, ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਗੋਇਲ, ਪਿਕਸ ਦੇ ਸੀਈਓ ਸਤਬੀਰ ਚੀਮਾ, ਨਇਆ ਗਿੱਲ, ਟੀਨਾ ਬੈਂਸ ਨੇ ਮਿਆਰੀ ਪੱਤਰਕਾਰੀ ਅਤੇ ਭਾਈਚਾਰਕ ਸਾਂਝ ਪ੍ਰਤੀ ਜਸਵਿੰਦਰ ਦਿਲਾਵਰੀ ਦੀ ਪ੍ਰਤੀਬੱਧਤਾ ਸ਼ਲਾਘਾਯੋਗ ਹੈ। ਕੀਮਤੀ ਸਮਗਰੀ ਪ੍ਰਦਾਨ ਕਰਨ ਲਈ ਸਮਰਪਣ ਸਾਡੇ ਭਾਈਚਾਰੇ ਨੂੰ ਸੁਚੇਤ ਕਰਨ ਅਤੇ ਆਪਸੀ ਮੇਲਜੋਲ ਰੱਖਣ ਵਿਚ ਮਦਦ ਕਰਦਾ ਹੈ। ਉਪਰੰਤ ਇਨ੍ਹਾਂ ਸ਼ਖ਼ਸੀਅਤਾਂ ਨੇ ਇਸ ਮੈਗਜ਼ੀਨ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ। ਜ਼ਿਕਰਯੋਗ ਹੈ ਕਿ ਇਸ ਅੰਕ ਦੀ ਕਵਰ ਸਟੋਰੀ ਰਾਹੀਂ ਨਈਆ ਗਿੱਲ ਪ੍ਰੋਫੈਸ਼ਨਲ ਲਾਅ ਕਾਰਪੋਰੇਸ਼ਨ ਦੇ ਨਈਆ ਗਿੱਲ ਦੇ ਜੀਵਨ, ਕਾਰਜ, ਪ੍ਰਾਪਤੀਆਂ ਨੂੰ ਬਾਖੂਬੀ ਦਰਸਾਇਆ ਗਿਆ ਹੈ। ਇਸ ਮੌਕੇ ਐਮਐਲਏ ਜਗਰੂਪ ਬਰਾੜ ਅਤੇ ਜਿੰਨੀ ਸਿਮਜ਼ ਨੇ ਜਸਵਿੰਦਰ ਦਿਲਾਵਰੀ ਅਤੇ ਮੈਗਜ਼ੀਨ ਦੀ ਟੀਮ ਨੂੰ ਇਸ ਮੈਗਜ਼ੀਨ ਲਈ ਪ੍ਰਸੰਸਾ ਪੱਤਰ ਨਾਲ ਨਿਵਾਜਿਆ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਫਿਲਮ ਅਦਾਕਾਰ ਯੋਗਰਾਜ ਸਿੰਘ, ਬੀਸੀ ਯੂਨਾਈਟਡ ਦੇ ਡੈਲਟਾ ਤੋਂ ਉਮੀਦਵਾਰ ਅੰਮ੍ਰਿਤਪਾਲ ਢੋਟ, ਇਮੀਗ੍ਰੇਸ਼ਨ ਸਲਾਹਕਾਰ ਜਗਜੀਤ ਪਾਲ ਸਿੰਘ ਸੰਧੂ, ਪ੍ਰਾਈਮ ਏਸ਼ੀਆ ਦੇ ਜੋਗਰਾਜ ਕਾਹਲੋਂ, ਕਿਰਪਾਲ ਮਾਂਗਟ, ਹਰਪ੍ਰੀਤ ਮਨਕਾਟਲਾ, ਵਿਨੇ ਸ਼ਰਮਾ, ਰਾਜ ਬਰਾੜ, ਜੈਸਮੀਨ ਕੌਰ ਦਿਲਾਵਰੀ, ਨਵਦੀਪ ਚਾਹਲ ਨੇ ਡਾ. ਜਸਵਿੰਦਰ ਦਿਲਾਵਰੀ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਡਾ. ਦਿਲਾਵਰੀ ਵੱਲੋਂ ਸਮਾਜਿਕ ਅਤੇ ਪੱਤਰਕਾਰੀ ਖੇਤਰ ਵਿੱਚ ਪਾਏ ਨਿੱਗਰ ਯੋਗਦਾਨ ਦੀ ਸਲਾਘਾ ਕੀਤੀ। ਗੁਰਵਿੰਦਰ ਸਿੰਘ ਧਾਲੀਵਾਲ, ਬਲਜਿੰਦਰ ਕੌਰ, ਖੁਸ਼ਪਾਲ ਗਿੱਲ ਸਮੀਰ ਕੌਸ਼ਲ, ਜੈਗ ਸਿੱਧੂ, ਸੰਦੀਪ ਧੰਜੂ ਨੇ ਵੀ ਜਸਵਿੰਦਰ ਦਿਲਾਵਰੀ ਨੂੰ ਮੈਗਜ਼ੀਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰੋਫੈਸਰ ਸੀ ਜੇ ਸਿੱਧੂ ਨੇ ਮੰਚ ਸੰਚਾਲਨ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤਾ।
ਅੰਤ ਵਿਚ ਡਾ. ਜਸਵਿੰਦਰ ਦਿਲਾਵਰੀ ਨੇ ਸਮਾਗਮ ਵਿਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੈਗਜ਼ੀਨ ਮੇਰਾ ਸ਼ੌਕ ਹੈ ਅਤੇ ਇਸ ਰਾਹੀਂ ਉਹਨਾਂ ਲੋਕਾਂ ਨੂੰ ਸਮਾਜ ਦੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਜਾਂਦਾ ਹੈ ਜੋ ਆਪੋ ਆਪਣੇ ਖੇਤਰ ਵਿੱਚ ਬਹੁਤ ਵਧੀਆ ਕਾਰਜ ਕਰ ਰਹੇ ਹਨ ਪਰ ਕਿਸੇ ਨਾ ਕਿਸੇ ਕਾਰਨ ਉਹਨਾਂ ਨੂੰ ਅਣਗੌਲਿਆਂ ਕੀਤਾ ਹੋਇਆ ਹੈ। ਉਹਨਾਂ ਸਾਰੇ ਸਹਿਯੋਗੀਆਂ ਅਤੇ ਮੈਗਜ਼ੀਨ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਹਨਾਂ ਦੀ ਹੱਲਾਸ਼ੇਰੀ ਨਾਲ ਹੀ ਅਸੀਂ ਆਪਣੀ ਕਮਿਊਨਿਟੀ ਤੱਕ ਕੁਝ ਚੰਗਾ ਪਹੁੰਚਾਉਣ ਦੇ ਕਾਬਲ ਹੋਏ ਹਾਂ।
Leave a Comment
Your email address will not be published. Required fields are marked with *