
ਪੰਜਾਬ ਦੇ ਪ੍ਰਸਿੱਧ ਲੇਖਕ ਤੇ ਗੀਤਕਾਰ ਮਹਿੰਦਰ ਸੂਦ ਵਿਰਕ ਦੇ ਦੂਸਰੇ ਕਾਵਿ ਸੰਗ੍ਰਹਿ “ਸੱਚ ਕੌੜਾ ਆ” ਦੀ ਈ-ਕਿਤਾਬ ਦਾ 26 ਨਵੰਬਰ ਦਿਨ ਐਤਵਾਰ “ਸਵਿੰਧਾਨ ਦਿਵਸ” ਵਾਲੇ ਦਿਨ ਲੋਕ ਅਰਪਣ ਕੀਤਾ ਜਾਵੇਗਾ। ਲੇਖਕ ਸੂਦ ਵਿਰਕ ਨੇ ਆਪਣੇ ਪਹਿਲੇ ਕਾਵਿ ਸੰਗ੍ਰਹਿ “ਸੱਚ ਦਾ ਹੋਕਾ” ਦੀ ਈ-ਕਿਤਾਬ 31 ਜੁਲਾਈ 2023 ਨੂੰ ਲੋਕ ਅਰਪਣ ਕੀਤੀ ਸੀ। ਜਿਸ ਨੂੰ ਪਾਠਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਲੇਖਕ ਸੂਦ ਵਿਰਕ ਨੇ ਪਾਠਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ
ਦੂਸਰੇ ਕਾਵਿ ਸੰਗ੍ਰਹਿ ਨੂੰ ਵੀ ਪਾਠਕਾਂ ਦਾ ਖੂਬ ਪਿਆਰ ਮਿਲੇਗਾ। ਉਹਨਾਂ ਇਹ ਵੀ ਦੱਸਿਆ ਕਿ ਦੂਜੇ ਕਾਵਿ ਸੰਗ੍ਰਹਿ ਦੀ ਸੰਪਾਦਕਾ ਵੀ ਕੁਮਾਰੀ ਅਮਨਦੀਪ ਬੱਧਣ ਹੀ ਹੋਣਗੇ।