ਫਰੀਦਕੋਟ, 3 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਸਹਾਇਕ ਸਿਵਲ ਸਰਜਨ ਫਰੀਦਕੋਟ ਡਾਕਟਰ ਮਨਦੀਪ ਕੌਰ ਖੰਗੂੜਾ ਦੇ ਆਪਣੇ ਸਹਿਯੋਗੀ ਸਟਾਫ ਮੈਂਬਰਾਂ ਨਾਲ ਕੀਤੇ ਜਾਂਦੇ ਅਪਮਾਨਜਨਕ ਤੇ ਮਾੜੇ ਵਿਵਹਾਰ ਕਾਰਨ ਸਮੁੱਚੇ ਫਰੀਦਕੋਟ ਜਿਲੇ ’ਚ 23 ਨਵੰਬਰ ਤੋਂ 1 ਦਸੰਬਰ 2023 ਤੱਕ ਸਿਵਲ ਸਰਜਨ ਫਰੀਦਕੋਟ ਦੇ ਦਫਤਰ ਸਾਹਮਣੇ ਲਗਾਤਾਰ ਧਰਨਾ ਜਾਰੀ ਰਿਹਾ ਤੇ ਐਮਰਜੈਂਸੀ ਸੁਬਾਵਾਂ ਨੂੰ ਛੱਡ ਕੇ ਸਾਰੀਆਂ ਸਿਹਤ ਸੇਵਾਵਾਂ ਪੂਰੀ ਤਰਾਂ ਠੱਪ ਰਹੀਆਂ ਸਨ ਤੇ ਇਹ ਮਾਮਲਾ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਮਿਤੀ 1 ਦਸੰਬਰ ਨੂੰ ਸਬੰਧਤ ਡਾਕਟਰ ਨੂੰ ਬਤੌਰ ਪਰਿਵਾਰ ਦੇ ਭਲਾਈ ਅਫਸਰ ਫਿਰੋਜਪੁਰ ਵਜੋਂ ਆਰਜੀ ਤੌਰ ’ਤੇ ਭੇਜਣ ਨਾਲ ਹੀ ਸਾਂਤ ਹੋਇਆ ਸੀ ਤੇ ਵਿਸ਼ੇਸ਼ ਤੌਰ ’ਤੇ ਜਿਕਰਯੋਗ ਹੈ ਕਿ ਇਹਨਾਂ ਹੁਕਮਾਂ ’ਚ ਹੀ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਉਕਤ ਡਾਕਟਰ ਦੀ ਬਦਲੀ ਕਰਨ ਦੀ ਸਿਫਾਰਸ ਕੀਤੀ ਗਈ ਸੀ। ਲਗਭਗ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਇਸ ਮਾਮਲੇ ਦਾ ਪੱਕੇ ਤੌਰ ਤੇ ਕੋਈ ਹੱਲ ਨਹੀਂ ਕੀਤਾ ਗਿਆ। ਹੁਣ ਇਸ ਸਬੰਧ ’ਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਤੇ ਸੂਬਾਈ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ, ਪੰਜਾਬ ਪੈਨਸ਼ਨਰਜ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ, ਸੂਬਾਈ ਆਗੂ ਅਸ਼ੋਕ ਕੌਸਲ ਤੇ ਜਿਲਾ ਫਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ, ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਜਿਲਾ ਫਰੀਦਕੋਟ ਦੇ ਚੇਅਰਮੈਨ ਨਛੱਤਰ ਸਿੰਘ ਭਾਣਾ, ਜਿਲਾ ਫਰੀਦਕੋਟ ਦੇ ਪ੍ਰਧਾਨ ਇਕਬਾਲ ਸਿੰਘ ਢੁੱਡੀ ਅਤੇ ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ ਅਤੇ ਕੁੱਲ ਹਿੰਦ ਕਿਸਾਨ ਸਭਾ ਜਲਿਾ ਫਰੀਦਕੋਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ ਨੇ ਕਿਹਾ ਕਿ ਅਜੇ ਤੱਕ ਸਬੰਧਤ ਡਾ. ਮਨਦੀਪ ਕੌਰ ਖੰਗੂੜਾ ਦੀ ਬਦਲੀ ਦੇ ਹੁਕਮ ਜਾਰੀ ਨਾ ਹੋਣ ਕਾਰਨ ਸੰਘਰਸ਼ਸ਼ੀਲ ਸਮੂਹ ਜਥੇਬੰਦੀਆਂ ਤੇ ਭਰਾਤਰੀ ’ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਕਤ ਡਾਕਟਰ ਮਨਦੀਪ ਕੌਰ ਖੰਗੂੜਾ ਦੀ ਤੁਰੰਤ ਪੱਕੇ ਤੌਰ ’ਤੇ ਬਦਲੀ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਤਾਂ ਕਿ ਸੰਘਰਸ਼ਸ਼ੀਲ ਸਾਰੇ ਲੋਕਾਂ ਨੂੰ ਇਨਸਾਫ ਮਿਲ ਸਕੇ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਅੱਗੇ ਕਿਹਾ ਕਿ ਜੇਕਰ ਇਹ ਬਦਲੀ ਦੇ ਹੁਕਮ ਤੁਰੰਤ ਜਾਰੀ ਨਾ ਕੀਤੇ ਗਏ ਤਾਂ ਸਮੂਹ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਕੇ ਸੰਘਰਸ਼ ਦਾ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
Leave a Comment
Your email address will not be published. Required fields are marked with *