”ਤੂੰ ਕਿਤਨੀ ਭੋਲੀ ਹੈ ਤੂ ਕਿੰਨੀ ਪਿਆਰੀ ਹੈ…” ਗਾ ਕੇ ਸਾਰਿਆਂ ਦੀਆਂ ਅੱਖਾਂ ਕੀਤੀਆਂ ਨਮ ।
ਅਹਿਮਦਗੜ੍ਹ 13 ਮਈ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼ )
ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਮਾਂ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਲਿਟਲ ਚੈਂਪਸ ਵੇਦਿਕਾ ਵਰਮਾ, ਮੰਜਿਸ਼ਠਾ ਗੁਪਤਾ, ਤੀਕਸ਼ਿਤਾ, ਲੋਮਿਸ਼ਾ ਭਾਵਨਾ, ਰਿਤਿਕ ਵਰਮਾ, ਗੀਤਾਕਸ਼ੀ, ਪਾਰਸ , ਵੰਸ਼, ਆਰਾਧਿਆ, ਗਾਇਤਰੀ ਜੋਸ਼ੀ, ਕ੍ਰਿਸ਼ੀਕਾ, ਯੇਸ਼ੂ ਸੂਦ, ਕ੍ਰਿਸ਼ਨਾ ਕਾਂਸਲ, ਆਦਿ ਨੇ ਆਪਣੀ ਮਾਂ ਲਈ ਅਤੇ ਪ੍ਰਭਾਤ ਫੇਰੀ ਵਿੱਚ ਮੌਜੂਦ ਸਾਰੀਆਂ ਮਾਵਾਂ ਲਈ ਸਰਪ੍ਰਾਈਜ਼ ਦੇ ਕੇ ਅਤੇ ਕੇਕ ਕੱਟ ਕੇ ਮਾਂ ਦਿਵਸ ਮਨਾਇਆ। ਇਸ ਮੌਕੇ ਭਜਨ ਗਾਇਕ ਰਿਤਿਕ ਵਰਮਾ ਨੇ ਗੀਤ ”ਤੂੰ ਕਿਤਨੀ ਭੋਲੀ ਹੈ ਤੂ ਕਿੰਨੀ ਪਿਆਰੀ ਹੈ…” ਗਾ ਕੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ । ਲੈਕਚਰਾਰ ਲਲਿਤ ਗੁਪਤਾ ਨੇ ਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਸੀਂ ਇਸ ਦਿਨ ਨੂੰ ਮਾਂ ਦੀ ਕੁਰਬਾਨੀ, ਸਮਰਪਣ, ਯੋਗਦਾਨ ਅਤੇ ਉਨ੍ਹਾਂ ਦੇ ਪਿਆਰ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਮਨਾਉਂਦੇ ਹਾਂ। ਸ਼੍ਰੀ ਗੁਪਤਾ ਨੇ ਕਿਹਾ ਕਿ ਧਰਤੀ ‘ਤੇ ਹਰ ਮਨੁੱਖ ਦੀ ਹੋਂਦ ਮਾਂ ਦੀ ਬਦੌਲਤ ਹੈ। ਮਨੁੱਖ ਧਰਤੀ ’ਤੇ ਉਦੋਂ ਹੀ ਆਉਂਦਾ ਹੈ ਜਦੋਂ ਉਸ ਦੀ ਮਾਂ ਉਸ ਨੂੰ ਜਨਮ ਦਿੰਦੀ ਹੈ ਅਤੇ ਮਾਂ ਦੇ ਪਿਆਰ, ਮਮਤਾ ਅਤੇ ਕਦਰਾਂ-ਕੀਮਤਾਂ ਰਾਹੀਂ ਮਨੁੱਖਤਾ ਦੇ ਗੁਣ ਸਿੱਖਦਾ ਹੈ। ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਜੇਕਰ ਹਰ ਦਿਨ ਨਹੀਂ ਤਾਂ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਅਸੀਂ ਆਪਣੀ ਮਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਇਸ ਦਿਨ ਨੂੰ ਤਿਉਹਾਰ ਵਾਂਗ ਮਨਾ ਸਕਦੇ ਹਾਂ। ਪ੍ਰਧਾਨ ਰਮਨ ਸੂਦ ਨੇ ਕਿਹਾ ਕਿ ਸਾਡੀ ਹਰ ਸੋਚ ਅਤੇ ਜਜ਼ਬਾਤ ਪਿੱਛੇ ਸਾਡੀ ਮਾਂ ਵੱਲੋਂ ਬੀਜੀਆਂ ਕਦਰਾਂ-ਕੀਮਤਾਂ ਦਾ ਬੀਜ ਹੁੰਦਾ ਹੈ, ਜਿਸ ਕਾਰਨ ਅਸੀਂ ਚੰਗੇ ਇਨਸਾਨ ਦੀ ਸ਼੍ਰੇਣੀ ਵਿੱਚ ਆਉਂਦੇ ਹਾਂ। ਇਸ ਲਈ ਮਾਂ ਦਿਵਸ ਮਨਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਮੌਕੇ ਮੁਕੇਸ਼ ਮੋਰਵਾਲ, ਤੇਜ ਕਾਂਸਲ, ਹੈਪੀ ਬਾਬਾ ਜੀ, ਸੰਜੀਵ ਪਾਰਸ ਜਵੈਲਰ, ਸਰਿਤਾ ਸੋਫਤ, ਨੈਨਸੀ ਜਿੰਦਲ, ਬਬਲੀ ਜਿੰਦਲ, ਵੰਦਨਾ ਗਰਗ, ਰੀਤੂ ਗੋਇਲ, ਆਰਤੀ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵੇਦਿਕਾ ਵਰਮਾ, ਮੰਜਿਸ਼ਠਾ ਗੁਪਤਾ, ਮੀਨਾਕਸ਼ੀ ਗੁਪਤਾ, ਡਾ. ਰੀਟਾ ਰਾਣੀ, ਵਨੀਤਾ ਵਰਮਾ, ਸੁਸ਼ਮਾ ਵਰਮਾ, ਰਮੇਸ਼ ਘਈ, ਮਨੋਜ ਸ਼ਰਮਾ, ਰਾਮ ਦਿਆਲ, ਲਵੀਸ਼ ਕੁਮਾਰ, ਸ਼ੁਭਮ ਕੁਮਾਰ, ਮਨੋਜ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ, ਰਾਜੀਵ ਰਾਜੂ, ਦੇਸ ਰਾਜ ਸ਼ਰਮਾ, ਨਿਸ਼ਾ ਗੋਇਲ ਸੁਨੀਤਾ ਜੋਸ਼ੀ, ਰਕਸ਼ਾ ਜੋਸ਼ੀ, ਅਨਿਲ ਜੋਸ਼ੀ, ਗਿਆਨੇਦਰ ਸਿੰਗਲਾ, ਸੇਠੀ ਇਲੈਕਟ੍ਰੀਕਲ, ਪ੍ਰਦੀਪ ਸੇਖਾ ਗੋਲੂ, ਰਿਤਿਕ ਵਰਮਾ, ਰਾਜੇਸ਼ ਜੋਸ਼ੀ ਹੈਪੀ, ਰਮਨ ਸੂਦ, ਤਰੁਣ ਸਿੰਗਲਾ, ਲੈਕਚਰਾਰ ਲਲਿਤ ਗੁਪਤਾ, ਅਨਿਲ ਜੋਸ਼ੀ, ਸੁਮਿਤ ਗਰਗ ਸਰਿਤਾ ਗਰਗ ਆਦਿ ਹਾਜ਼ਰ ਸਨ | ਇੱਥੇ ਇਹ ਵਿਸ਼ੇਸ਼ ਤੌਰ ‘ਤੇ ਜ਼ਿਕਰ ਯੋਗ ਹੈ ਕਿ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਪਿਛਲੇ 7 ਸਾਲਾਂ ਤੋਂ ਹਰ ਰੋਜ਼ ਸਵੇਰੇ 5:00 ਵਜੇ ਦੁਰਗਾ ਮਾਤਾ ਮੰਦਿਰ ਤੋਂ ਪ੍ਰਭਾਤ ਫੇਰੀ ਕੱਢਦਾ ਆ ਰਿਹਾ ਹੈ।
Leave a Comment
Your email address will not be published. Required fields are marked with *