
ਕੋਟਕਪੂਰਾ/ਜੈਤੋ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਵਿਦਿਆਰਥੀ ਨਵਦੀਪ ਕੁਮਾਰ ਨੇ ਜਲੰਧਰ ਵਿਖੇ ਹੋਈਆਂ ਸਾਊਥ ਏਸ਼ੀਆ ਖੇਡਾਂ ‘ਚ ਕੁਸ਼ਤੀ ਮੁਕਾਬਲੇ ਦੀ ਖੇਡ ਮਿਕਸਡ ਮਾਰਸ਼ਲ ਆਰਟਸ ਵਿੱਚ ਸਭ ਨੂੰ ਪਛਾੜ ਕੇ ਸੋਨ ਤਗਮਾ ਜਿੱਤਿਆ। ਨਵਦੀਪ ਦੀ ਇਸ ਕਾਮਯਾਬੀ ਨਾਲ ਸਕੂਲ ਅਤੇ ਉਸਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਸਨੇ ਜਿੱਤ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ, ਪਰਿਵਾਰ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪ੍ਰਿਅੰਕਾ ਮਹਿਤਾ ਨੇ ਨਵਦੀਪ ਕੁਮਾਰ ਅਤੇ ਉਸ ਦੇ ਮਾਤਾ ਪਿਤਾ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐੱਮ.ਐੱਮ.ਏ. ਪੂਰੇ ਸਰੀਰ ਨੂੰ ਮਜ਼ਬੂਤ ਕਰਨ ਲਈ ਇੱਕ ਆਦਰਸ਼ ਖੇਡ ਹੈ। ਕਈ ਮਾਸਪੇਸ਼ੀਆਂ ਜੋ ਰੋਜ਼ਾਨਾ ਕੰਮ ਕਰਨ ਦੇ ਲਈ ਨਹੀਂ ਵਰਤਦੇ ਅਜਿਹੀਆਂ ਖੇਡਾਂ ਵਿਦਿਆਰਥੀਆਂ ਦੀ ਸਿਖਲਾਈ ਅਤੇ ਸਰੀਰਕ ਤਿਆਰੀ ਦੇ ਪੜਾਵਾਂ ਲਈ ਅਭਿਆਸ ਕਰਨਾ ਹੁੰਦਾ ਹੈ।