ਫਰੀਦਕੋਟ , 4 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਨਵੇਂ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਮੌਕੇ ਅੱਜ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਉਹਨਾਂ ਦੇ ਭਵਿੱਖ ਲਈ ਅਦਾਰੇ ਦੀ ਸਮੁੱਚੀ ਮੈਨੇਜਮੈਂਟ ਕਮੇਟੀ, ਪਿ੍ਰੰਸੀਪਲ ਅਤੇ ਅਧਿਆਪਕਾਂ ਵਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਸੰਸਥਾ ਦੇ ਪ੍ਰਧਾਨ ਡਾ. ਗੁਰਇੰਦਰਮੋਹਨ ਸਿੰਘ ਅਤੇ ਸਿਮਰਜੀਤ ਸਿੰਘ ਸੇਖੋਂ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਸੀਂ ਬੱਚਿਆਂ ਦੇ ਸਰਵ-ਪੱਖੀ ਵਿਕਾਸ ਤਹਿਤ ਉਹਨਾਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧ ਹਾਂ ਇਸ ਤਹਿਤ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੀਆਂ ਜਮਾਤਾਂ ’ਚ ਨਵੇਂ ਸੈਸ਼ਨ ’ਚ ਸਮਾਰਟ ਬੋਰਡ ਮੁਹੱਈਆ ਕਰਵਾਏ ਗਏ ਹਨ। ਹੁਣ ਜਲਦ ਹੀ ਬੀਬੀ ਫਾਤਿਮਾ ਬਲਾਕ ’ਚ ਅਤੇ ਭਗਤ ਪੂਰਨ ਸਿੰਘ ਬਲਾਕ ’ਚ ਲਿਫ਼ਟ ਲਵਾਈ ਜਾ ਰਹੀ ਹੈ, ਨਾਲ ਹੀ ਉਹਨਾਂ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਦੇ ਹਨ ਕਿ ਸਕੂਲ ਨੂੰ ਹੋਰ ਵੀ ਬੁਲੰਦੀਆਂ ’ਤੇ ਪਹੁੰਚਾਇਆ ਜਾਵੇ। ਅੱਜ ਦੀ ਇਸ ਸਭਾ ’ਚ ਸੁਨੀਤਾ ਰਾਣੀ ਚਾਨਣਾ, ਹਿੰਦੀ ਅਧਿਆਪਕਾ ਨੂੰ ਉਨਾਂ ਦੀਆਂ ਸੇਵਾਵਾਂ ਤੋਂ ਸੇਵਾਮੁਕਤ ਕਰਦਿਆਂ ਸਮੁੱਚੀ ਮੈਨੇਜਮੈਂਟ ਕਮੇਟੀ ਅਤੇ ਪਿ੍ਰੰਸੀਪਲ ਵਲੋਂ ਦੁਸ਼ਾਲੇ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਦੇ ਪਿ੍ਰੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਇਹਨਾਂ ਨੇ ਸਕੂਲ ਲਈ ਲੰਮੇ ਸਮੇਂ ਤੋਂ ਨਿਰਸਵਾਰਥ ਸੇਵਾਵਾਂ ਬੜ੍ਹੀ ਹੀ ਇਮਾਨਦਾਰੀ ਅਤੇ ਲਗਨ ਨਾਲ ਦਿੱਤੀਆਂ ਹਨ। ਉਹਨਾਂ ਦੀ ਸਕੂਲ ਲਈ ਕੀਤੀ ਅਣਥੱਕ ਸੇਵਾ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ। ਅਸੀ ਉਹਨਾਂ ਦੇ ਅਗਲੇਰੇ ਭਵਿੱਖ, ਲੰਮੇਰੀ ਉਮਰ ਅਤੇ ਤੰਦਰੁਸਤੀ ਲਈ ਰੱਬ ਅੱਗੇ ਦੁਆ ਕਰਦੇ ਹਾਂ।
Leave a Comment
Your email address will not be published. Required fields are marked with *