ਖ਼ੰਜਰ-ਜਮੂਰਾਂ ਤੇ
ਔਜ਼ਾਰਾਂ ਵਲੋਂ ……✂️ 💉🔪
ਜੇਕਰ ਭਰੀ ਅਦਾਲਤ ‘ਚ
ਸਰੇਆਮ ਗਵਾਹੀ ਭਰੀ ਜਾਵੇ…..?
ਫਿਰ—ਪਤਾ ਚੱਲ ਜਾਏਗਾ,
ਕਿ,——ਕੀ, ਕੀ ਬੀਤੀ ਸੀ
ਪੇਟ ਵਿੱਚ—ਪਲ ਰਹੀਆਂ
ਬੇ-ਕਸੂਰ ਬੱਚੀਆਂ ਦੇ ਭਰੂਣਾਂ ਨਾਲ
ਕਹੀ—-ਕੁਹਾੜੀ ਤੇ
Saw mill ਦੇ ਆਰਿਆਂ ਵਲੋਂ…..
ਜੇਕਰ—ਭਰੀ ਸਭਾ ਦੇ ਵਿੱਚ
ਸਰੇਆਮ ਗਵਾਹੀ ਭਰਾਈ ਜਾਵੇ….?
ਫਿਰ—ਪਤਾ ਹੀ ਚੱਲ ਜਾਏਗਾ,
ਕਿ, ਕੀ—ਕੀ ਇੰਨਾਂ ਦੁੱਖ ਹੰਢਾਇਆ
ਜੋ ਧਰਤੀ ਤੇ ਹਰੇ ਭਰੇ ਖੜੇ ਸਨ
ਜੋ ਵੱਢ ਟੁੱਕ ਹੋਈ ਇੰਨਾਂ ਰੁੱਖਾਂ ਨਾਲ🌲🌲
ਘਾਹ ਫੂਸ-ਨਾੜ ਨੂੰ ਅੱਗਾਂ ਲਾ ਕੇ
ਹੱਦੋਂ ਵੱਧ ਟ੍ਰੈਫ਼ਿਕਾਂ ਜਿਹੀਆਂ ਵਧਾ ਕੇ,
ਧਰਤੀ ਦਾ ਸੀਨਾ ਛਾਨਣੀ ਕਰ ਦਿੱਤਾ
ਰੁਕਿਆ—ਪੱਤਣਾਂ ਦੇ ਪਾਣੀ ਮੁਕਾ ਕੇ,
ਚਿੜੀਆਂ ਮਰੀਆਂ—ਇੱਲਾਂ ਉੱਡੀਆਂ
ਵਾਤਾਵਰਣ ਦਾ ਹੋਇਆ ਬੁਰਾ ਹਾਲ
ਕੀ ਕੋਈ ਜਾਣੇ—ਕੀ ਕੀ ਬੀਤੀ
ਬੇ-ਜ਼ੁਬਾਨ—ਜਨੌਰ—ਪੰਛੀਆਂ ਨਾਲ 🐦⬛
ਜੇਕਰ—-ਧੀਆਂ-ਪੁੱਤਾਂ ਦੀ
ਇਹਨਾਂ ਨੂੰ ਕਸਮ ਜਿਹੀ ਖਵਾ ਕੇ
ਜਾਂ—ਸੱਚ ਬੁਲਾਉਣ ਵਾਲੀ
ਮਸ਼ੀਨ ਜਿਹੀ ਤੇ ਇੰਨਾਂ ਨੂੰ ਪਾਕੇ
ਸੱਚ——ਪੁੱਛਿਆ ਜਾਵੇ ਏ
ਸਾਡੇ ਦੇਸ ਦੇ ਸਿਆਸਤਦਾਨਾਂ ਨੂੰ
ਕਿ, ਕੌਣ ਕਿੰਨੇ ਕੁ ਵਿੱਚ ਵਿਕਿਆ
ਦੇਸ਼ ਦਾ ਰਾਖਾ ਰਲ ਬੇਈਮਾਨਾਂ ਨਾਲ

ਦੀਪ ਰੱਤੀ 🥲