ਧਰਮਸ਼ਾਲਾ, 1 ਦਿਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਐੱਸ.ਬੀ.ਕੇ.ਐੱਫ. (ਸੰਯੁਕਤ ਭਾਰਤ ਖੇਲ ਫੈਡਰੇਸ਼ਨ) ਵੱਲੋਂ ਇੱਥੇ ਕਰਵਾਈਆਂ 9ਵੀਆਂ ਓਪਨ ਨੈਸ਼ਨਲ ਖੇਡਾਂ ਵਿੱਚ ਵੱਖੋ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਜਿਨ੍ਹਾਂ ਵਿੱਚ ਦਿੱਲੀ ਵੱਲੋਂ 55+ ਗਰੁੱਪ ਲਈ ਖੇਡਦਿਆਂ ਬ੍ਰਿਜਪਾਲ ਸਿੰਘ ਨੇ ਸ਼ਾਟਪੁੱਟ, ਹੈਮਰ ਥ੍ਰੋਅ ਤੇ ਡਿਸਕ ਥ੍ਰੋਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਸਥਾਨਾਂ ਤੇ ਰਹਿ ਕੇ ਤਿੰਨ ਗੋਲਡ ਮੈਡਲ ਆਪਣੇ ਨਾਮ ਕੀਤੇ। ਜਿਕਰਯੋਗ ਹੈ ਕਿ ਭਾਰਤੀ ਰੇਲ ਮਹਿਕਮੇ ਵਿੱਚ ਟੀ.ਟੀ.ਈ. ਵਜੋਂ ਤਾਇਨਾਤ ਬ੍ਰਿਜਪਾਲ ਸਿੰਘ ਇਸਤੋਂ ਪਹਿਲਾਂ ਵੀ ਦਰਜਣਾਂ ਹੀ ਮੈਡਲ ਜਿੱਤ ਚੁੱਕੇ ਹਨ।
Leave a Comment
Your email address will not be published. Required fields are marked with *