ਚਿਹਰੇ ਦੀ ਹਾਸੀ ਦੇਖ ਕੇ ਹੀ ਫੁੱਲ ਖਿੜਦੇ
ਤੂੰ ਹੱਸੇਗਾ ਤਾਂ ਹੱਸਣਗੇ ਤੇਰੇ ਆਲੇ ਦੁਆਹੱਸੇਗਾ ਤਾਂ ਨੱਚਣਗੇ ਨਾਲ ਹੱਸਣਗੇ ਤੇਰੇ ਆਪਣੇ ਸਾਰੇ
ਹੱਸੇਗਾ ਤਾਂ ਜਿੰਦਗੀ ਵੀ ਬਣੇਗੀ ਖੁਸ਼ਹਾਲ
ਹਾਸਿਆਂ ਨਾਲ ਦਿਲ ਵੀ ਹੋਵੇਗਾ ਬਹਾਲ
ਆਓ ਆਪਾਂ ਹੱਸ ਲਈਏ
ਹੱਸਣ ਦੀ ਆਦਤ ਪਾ ਲਈਏ
ਹਾਸਿਆਂ ਨਾਲ ਹੀ ਫੁੱਲ ਖਿੜਦੇ ਹਾਸਿਆਂ ਨਾਲ ਹੀ ਪਰਿਵਾਰ ਵੱਧਦੇ ਹਾਸਿਆਂ ਨਾਲ ਹੀ ਮਿਲਣੀ ਤਰੱਕੀ ਤਰੱਕੀ ਮਿਲਣ ਨਾਲ ਹੀ ਆਉਣੇ ਹਾਸੇ ਫਿਰ ਕਿਉਂ ਉਦਾਸ ਕਰਨੀ ਆਪਾਂ ਜਿੰਦਗੀ
ਆਓ ਆਪਾਂ ਖੁਸ਼ਹਾਲ ਬਣਾਈਏ ਜਿੰਦਗੀ ਹੱਸਣ ਦੀ ਪਾਈਏ ਆਦਤ ਤਾਂ ਸੋਹਣਾ ਪੰਜਾਬ ਰਹੇ ਖਿੜ ਖਿੜ ਹੱਸਦਾ ਰੋਵੇਂਗਾ ਤਾਂ ਫੁੱਲ ਵੀ ਮਰਜਾਉਣਗੇ
ਤੇਰੇ ਆਪਣੇ ਵੀ ਤੇਰੇ ਤੋਂ ਦੂਰ ਜਾਣਗੇ ਪਰ ਰੋਣਾ ਕਿਉਂ ਅਸੀਂ ਹਾਸਿਆਂ ਵੱਲ ਵੱਧਣਾ ਹੈ
ਤਾਂ ਹੀ ਪਰਿਵਾਰ ਅਤੇ ਪੰਜਾਬ ਵਸਣਾ..!

ਅਨੰਤ ਦੀਪ ਕੌਰ ਬਠਿੰਡਾ