ਪਾਕਿਸਤਾਨ ਵਿੱਚ ਸਿੱਖ ਵਿਰਾਸਤ
ਸਿੰਗਾਪੁਰ ਵੱਸਦੇ ਲੇਖਕ ਸ. ਅਮਰਦੀਪ ਸਿੰਘ ਦੀ ਅੰਗਰੇਜ਼ੀ ਪੁਸਤਕ ਦਾ ਪੰਜਾਬੀ ਸਰੂਪ ਹੈ।
1947 ਵਿੱਚ ਹੋਈ ਦੇਸ਼ ਵੰਡ ਵੇਲੇ ਪਾਕਿਸਤਾਨ ਵਿੱਚ ਰਹਿ ਗਈ ਸਿੱਖ ਵਿਰਾਸਤ ਦੀ ਭਾਲ ਅਤੇ ਦਸਤਾਵੇਜ਼ੀਕਰਨ ਵਿੱਚ ਉਸ ਦਾ ਕੰਮ ਬਹੁਤ ਪ੍ਰਮਾਣੀਕ ਹੈ।
ਡਾ. ਦਲਬੀਰ ਸਿੰਘ ਪੰਨੂੰ ਨੇ ਵੀ ਏਸੇ ਤਰ੍ਹਾਂ ਦਾ ਮਹੱਤਵਪੂਰਨ ਕਾਰਜ 2019 ਵਿੱਚ ਕੀਤਾ ਸੀ। ਦੋਹਾਂ ਲੇਖਕਾਂ ਦੀਆਂ ਕਿਤਾਬਾਂ ਅੰਗਰੇਜ਼ੀ ਵਿੱਚ ਸਨ। ਅਮਰਦੀਪ ਦੀ ਕਿਤਾਬ ਪੰਜਾਬੀ ਵਿੱਚ ਆਉਣਾ ਸ਼ੁਭ ਸ਼ਗਨ ਹੈ। ਦਲਬੀਰ ਦੀ ਕਿਤਾਬ ਵੀ ਪੰਜਾਬੀ ਵਿੱਚ ਉਡੀਕ ਰਹੇ ਹਾਂ।
“ਵਿੱਸਰਿਆ ਵਿਰਸਾ: ਪਾਕਿਸਤਾਨ ਵਿੱਚ ਸਿੱਖ ਵਿਰਾਸਤ” ਦੇ ਲੇਖਕ ਸ. ਅਮਰਦੀਪ ਸਿੰਘ ਸਿੰਗਾਪੁਰ ਅਧਾਰਤ ਉਦਯੋਗਪਤੀ ਅਤੇ ਲੇਖਕ ਹਨ।
ਉਨ੍ਹਾਂ ਦੀ ਇੱਛਾ ਪਾਕਿਸਤਾਨ ਵਿੱਚ ਹਰਿ ਗਏ ਉਨ੍ਹਾਂ ਇਤਿਹਾਸਕ ਸਥਾਨਾਂ, ਗੁਰਦੁਆਰਿਆਂ ਅਤੇ ਭਵਨ ਸਰੂਪ ਯਾਦ ਨਿਸ਼ਾਨੀਆਂ ਨੂੰ ਪੜਚੋਲ ਕਰਕੇ ਅਤੇ ਉਨ੍ਹਾਂ ਨੂੰ ਦਸਤਾਵੇਜ਼ੀ ਰੂਪ ਵਿੱਚ ਸਾਂਭਣਾ ਸੀ ਜੋ ਸਮੇਂ ਦੇ ਨਾਲ ਭੁਲਾ ਦਿੱਤੇ ਗਏ ਜਾਂ ਖ਼ਤਮ ਹੋ ਰਹੇ ਹਨ।
ਇਸ ਪੁਸਤਕ ਦਾ ਪ੍ਰਕਾਸ਼ਨ ਪੰਜਾਬੀ ਵਿੱਚ ਡਾ. ਪਰਮਿੰਦਰ ਸਿੰਘ ਸ਼ੌਂਕੀ ਨੇ ਰੀਥਿੰਕ ਬੁੱਕਸ (Rethink Books) ਵੱਲੋਂ ਪ੍ਰਕਾਸ਼ਤ ਕੀਤਾ ਹੈ।
ਇਸ ਕੌਫੀ ਟੇਬਲ ਰੂਪ ਵਾਲੀ ਕਿਤਾਬ ਨੂੰ ਐਮਾਜ਼ੋਨ ਤੋਂ ਖ਼ਰੀਦਿਆ ਜਾ ਸਕਦਾ ਹੈ।
ਗੁਰਭਜਨ ਗਿੱਲ
