ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ ਨੂੰ ਗੁਜਰਾਂਵਾਲਾ (ਹੁਣ ਪਾਕਿਸਤਾਨ)

ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ ਨੂੰ ਗੁਜਰਾਂਵਾਲਾ (ਹੁਣ ਪਾਕਿਸਤਾਨ)

ਅੱਜ ਪਿਆਰੇ ਮਿੱਤਰ ਬ੍ਰਿਜ ਭੂਸ਼ਨ ਗੋਇਲ ਜੀ ਨੇ ਇਹ ਕਵਿਤਾ ਭੇਜੀ ਹੈ। ਕਦੇ ਨਾਗਮਣੀ ਵਿੱਚ ਛਪੀ ਸੀ। ਜਿਹੜੇ ਸਾਲ ਵਿਸਾਖੀ ਵਾਲੇ ਦਿਨ ਜੱਲਿਆਂ ਵਾਲਾ ਬਾਗ ਕਤਲੇਆਮ ਹੋਇਆ ਸੀ ਉਸੇ ਸਾਲ ਹੀ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ ਨੂੰ ਗੁਜਰਾਂਵਾਲਾ ਹੁਣ ਪਾਕਿਸਤਾਨ) ਵਿੱਚ ਹੋਇਆ।
ਉਨ੍ਹਾਂ ਦੀ ਇਹ ਮੁੱਲਵਾਨ ਰਚਨਾ ਤੁਹਾਡੇ ਸਨਮੁੱਖ ਪੇਸ਼ ਹੈ।

ਦ੍ਰਿਸ਼ 1919
ਜਲ੍ਹਿਆਂ ਵਾਲੇ ਬਾਗ ਦਾ ਸਾਕਾ

ਅੰਮ੍ਰਿਤਾ ਪ੍ਰੀਤਮ

ਜੀਵਨ ਦੀਆਂ ਦੁਸ਼ਵਾਰੀਆਂ, ਮਜਬੂਰੀਆਂ ਲਾਚਾਰੀਆਂ,
ਇਹ ਚਿੱਲਤਾਂ ਇਹ ਖੁਆਰੀਆਂ
ਮਿੱਟੀ ‘ਚ ਗੈਂਗਣ ਹਸਰਤਾਂ –
ਗੁਲਾਮੀ ਦੀਆਂ ਇਹ ਲਾਹਨਤਾਂ, ਗੁਲਾਮਾਂ ਦੀਆਂ ਇਹ ਕਿਸਮਤਾਂ…

ਇਕ ਕਹਿਰ ਸੀ ਜੋ ਜਰ ਲਿਆ,
ਇਕ ਸਬਰ ਸੀ ਜੋ ਕਰ ਲਿਆ

ਇਕ ਜ਼ਹਿਰ ਸੀ ਜੋ ਪੀ ਲਿਆ,
ਇਕ ਮੌਤ ਨੂੰ ਅਸਾਂ ਜੀ ਲਿਆ ਛਾਤੀ ‘ਚ ਅੱਗ ਬਲਦੀ ਪਈ, ਅੱਖਾਂ ‘ਚੋਂ ਪਾਣੀ ਵਹਿ ਰਿਹਾ
ਸੁਣੋ ਸੁਣੋ ਸੁਣੋ, ਸੁਣੋ —
ਇਹ ਵਕਤ ਕੀ ਕੁਝ ਕਹਿ ਰਿਹਾ…

ਇਹ ਵਕਤ ਕੀ ਕੁਝ ਸਹਿ ਰਿਹਾ-
ਇਹ ਵਕਤ ਕੀ ਕੁਝ ਕਹਿ ਰਿਹਾ…
ਮੈਂ ਵਕਤ ਇਕ ਸਵਾਲ ਹਾਂ —
ਇਹਨਾਂ ਕੰਧਾਂ ਤੇ
ਖੂਹਾਂ ‘ਚੋਂ ਉੱਠਿਆ ਸਵਾਲ

ਲੱਖਾਂ ਮਾਸੂਮ ਰੂਹਾਂ ‘ਚੋਂ
ਉਠਿਆ ਸਵਾਲ,
ਤੇ ਇਹਨਾਂ ਤੜਪਦੇ ਮੂੰਹਾਂ ‘ਚੋਂ
ਉੱਠਿਆ ਸਵਾਲ…’

ਇਹ ਜ਼ਰਦ ਚੇਹਰੇ,
ਇਹ ਸਰਦ ਲਾਸ਼ਾਂ –
ਹਨੇਰਾ ਹਨੇਰਾ ਤੇ ਹੇਠਾਂ ਦੇ ਉਤੇ ਸੰਗੀਨਾਂ ਦਾ ਪਹਿਰਾ
ਇਹ ਘਾਇਲ ਉਮੀਦਾਂ,
ਇਹ ਜ਼ਖ਼ਮੀ ਆਵਾਜ਼ਾਂ –
ਇਹ ਖੂਨੀ ਸਵੇਰਾਂ,
ਇਹ ਕਾਲੀਆਂ ਦੁਪਹਿਰਾਂ ਆਵੇ…. ਆਵੇ…ਇਹ ਹਨੇਰਾ ਜਲ਼ਾਵੇ

ਬਾਦਸ਼ਾਹੀਆਂ ਦੇ ਅੱਗੇ, ਸ਼ਹਿਨਸ਼ਾਹੀਆਂ ਦੇ ਅੱਗੇ,
ਇਹ ਸਿਰ ਨਹੀਂ ਝੁਕੇਗਾ
ਨਹੀਂ ਝੁਕੇਗਾ
ਇਹ ਜਵਾਨੀ ਦਾ ਦਾਅਵਾ,
ਇਹ ਛਾਤੀ ਦਾ ਲਾਵਾ,
ਇਹ ਹੁਣ ਨਹੀਂ ਰੁਕੇਗਾ –
ਨਹੀਂ ਰੁਕੇਗਾ ਇਹ ਕੰਧਾਂ,
ਇਹ ਕੁਚੋ,
ਇਹ ਬਰਬਾਦ ਗਲੀਆਂ,
ਇਹ ਕੱਖਾਂ ‘ਚ ਰੁਲੀਆਂ
ਤੇ ਦੁੱਖਾਂ ‘ਚ ਪਲੀਆਂ

ਤੇ ਵੇਖੋ ਇਹ ਗਲੀਆਂ –
ਗੁਲਾਮੀ ਦੀ ਦੁਨੀਆਂ ਨੂੰ
ਅੱਗ ਲਾਣ ਚਲੀਆਂ…
ਇਹ ਤਖਤ ਢਾਵੋ,
ਇਹ ਤਾਜ ਲਾਹਵੋ –
ਆਵੇ.. ਆਵੇ…
ਇਹ ਹਨੇਰਾ ਜਲਾਵੋ … ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.