ਅਸਲ ਆਰਾਮ ਕੀ ਹੈ? ✨
ਅਸਲ ਆਰਾਮ ਉਹ ਹੈ,
ਜਿਸ ਨਾਲ ਦਿਲ ਖਿੜ ਜਾਵੇ,
ਮਨ ਨਵਾਂ-ਨਰੋਆ ਹੋ ਜਾਵੇ।
ਲੋਕ ਸਮਝਦੇ ਹਨ ਸਰੀਰ ਆਰਾਮ ਕਰਦਾ ਹੈ,
ਉਹ ਭੁਲੇਖੇ ਵਿੱਚ ਹਨ।
ਸਰੀਰ ਤਾਂ ਆਪਣੇ ਆਪ ਵਿੱਚ ਜੜ੍ਹ ਵਸਤੂ ਹੈ,
ਜਿਸ ਵਿੱਚ ਮਹਿਸੂਸ ਕਰਨ ਦੀ ਸ਼ਕਤੀ ਹੀ ਨਹੀਂ।
ਸਰੀਰ ਤਾਂ ਕੇਵਲ ਸਾਡੇ ਮਨ ਦਾ ਪਰਛਾਵਾਂ ਹੈ।
ਪਰਛਾਵੇਂ ਦਾ ਕੰਮ ਹੁਕਮ ਮੰਨਣਾ ਜਾਂ ਨਕਲ ਕਰਨਾ ਹੁੰਦਾ ਹੈ।
ਕਦੇ ਸ਼ੀਸ਼ੇ ਅੱਗੇ ਖੜ੍ਹ ਕੇ ਦੇਖੋ –
ਜੇ ਤੁਸੀਂ ਹੱਸੋਗੇ ਤਾਂ ਪਰਛਾਵਾਂ ਵੀ ਹੱਸੇਗਾ।
ਜੋ ਤੁਸੀਂ ਕਰੋਗੇ, ਉਹੀ ਤੁਹਾਡਾ ਪਰਛਾਵਾਂ ਕਰੇਗਾ।
ਜੇ ਮਨ ਖੁਸ਼ ਹੈ ਤਾਂ ਸਰੀਰ ਵੀ ਖੁਸ਼ ਹੈ।
ਜੇ ਮਨ ਰੋਗੀ ਹੈ ਤਾਂ ਸਰੀਰ ਵੀ ਬਿਮਾਰ ਹੈ।
ਆਰਾਮ ਦੀ ਲੋੜ ਤਾਂ ਸਾਡੇ ਮਨ ਨੂੰ ਹੁੰਦੀ ਹੈ।
ਜਦੋਂ ਮਨ ਵਿੱਚ ਪਰੇਸ਼ਾਨੀ, ਚਿੰਤਾ, ਫਿਕਰ ਹੋਵੇ,
ਤਾਂ ਪਲੰਘ ਉੱਤੇ ਸਰੀਰ ਲੇਟਿਆ ਹੋਵੇ ਫਿਰ ਵੀ ਚੈਨ ਨਹੀਂ ਆਉਂਦਾ, ਨੀਂਦ ਨਹੀਂ ਆਉਂਦੀ।
ਮਨ ਵਿੱਚੋਂ ਚਿੰਤਾ-ਫਿਕਰ ਦੂਰ ਹੋ ਜਾਵੇ ਤਾਂ
ਮਨ ਤੰਦਰੁਸਤ ਹੋ ਜਾਂਦਾ ਹੈ, ਤੇ ਸਰੀਰ ਆਪੇ ਹੀ ਤੰਦਰੁਸਤ ਹੋ ਜਾਂਦਾ ਹੈ।
ਇਸ ਲਈ ਸੋਚੋ – ਜਿਉਂਦੇ ਜੀ ਗ਼ਮਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ?
ਸੁਰਜੀਤ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ