ਸੱਜਣਾਂ ਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਸੱਜਣਾਂ ਵੇ
ਚੱਲ ਓਥੇ ਚੱਲੀਏ
ਜਿੱਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ
ਇਕ ਨਿਵੇਕਲੀ ਜਿਹੀ ਥਾਂ ਹੋਵੇ
ਬੱਸ ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਚੰਨ ਚਾਨਣੀ ਰਾਤ ਹੋਵੇ
ਹਰ ਪਾਸੇ ਚੁੱਪ ਚਾਂ ਹੋਵੇ
ਮੇਰੇ ਗੱਲ ਵਿੱਚ ਤੇਰੀ ਬਾਂਹ ਹੋਵੇ
ਤੇਰੇ ਗੱਲ ਵਿੱਚ ਮੇਰੀ ਬਾਂਹ ਹੋਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਗੱਲ ਆਪਣੇ ਦਿਲ ਦੀ
ਕਹਿ ਦਈਏ
ਤੂੰ ਕਹੇਂ ਮੈਂ ਭਰਾਂ ਹੁੰਗਾਰਾ
ਮੈਂ ਕਹਾਂ ਤੂੰ ਭਰੇਂ ਹੁੰਗਾਰਾ
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਜਿੱਥੇ ਗ਼ਮਾਂ ਦੀ ਕੋਈ ਨਾ ਬਾਤ ਹੋਵੇ
ਹਾਸਿਆਂ ਦੀ ਛਣਕਾਰ ਹੋਵੇ
ਖ਼ੁਸ਼ੀ ਵਿੱਚ ਖੀਵੀ ਹੋਈ ਜਾਵਾਂ
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਦੋ ਜਿਸਮ ਹੋਣ ਇਕ ਰੂਹ ਹੋਵੇ
ਜਿੱਥੇ ਸਾਹਾਂ ਦੀ ਅਵਾਜ਼ ਹੋਵੇ
ਗੱਲ ਖ਼ੁਸ਼ੀਆਂ ਦੇ ਹਾਰ ਹੋਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਇਸ ਦੱਮ ਦਾ ਕੋਈ ਭਰੋਸਾ ਨਹੀਂ
ਕੱਦ ਇਹ ਸਾਹ ਮੁੱਕ ਜਾਵਣ
ਤੂੰ ਆਪਣੇ ਦਿਲ ਦੀ ਕਹਿ ਸੱਜਣਾਂ
ਮੈਂ ਆਪਣੇ ਦਿਲ ਦੀ ਕਹਿ ਦੇਵਾਂ
ਇਕ ਤੂੰ ਹੋਵੇਂ ਇਕ ਮੈਂ ਹੋਵਾ
ਸੱਜਣਾਂ ਵੇ
ਚੱਲ ਓਥੈ ਚਲੀਏ
ਸੱਜਣਾਂ ਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਜਿੱਥੇ ਮਿਲਣ ਤੋਂ ਬਾਦ
ਵਿੱਛੜਣ ਦਾ ਕੋਈ ਰਿਵਾਜ਼ ਨਾ ਹੋਵੇ
ਸੱਜਣਾਂ ਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਸੱਜਣਾ ਵੇ
ਇਕ ਮੈਂ ਹੋਵਾਂ ਇਕ ਤੂੰ ਹੋਵੇ
ਸੱਜਣਾਂ ਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ ।
( ਰਮਿੰਦਰ ਰੰਮੀ )
Leave a Reply