ਲੁਧਿਆਣਾਃ 24 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਦੇ ਸੇਵਾ ਮੁਕਤ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਭੂਮੀ ਵਿਗਿਆਨੀ ਡਾ. ਮੁਕੰਦ ਸਿੰਘ ਬਰਾੜ ਦੀ ਸਵੈ ਜੀਵਨੀ “ਰੇਤਲੇ ਰਾਹਾਂ ਤੋਂ” ਕੱਲ੍ਰ ਸਵੇਰੇ 11.00 ਵਜੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਲੋਕ ਅਰਪਨ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਕੌਂਸਲਰ ਤਨਵੀਰ ਸਿੰਘ ਧਾਲੀਵਾਲ ਨ ਦੱਸਿਆ ਕਿ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਡਾ. ਬਰਾੜ ਦੇ ਸਹਿਕਰਮੀ ਪ੍ਰੋ. ਗੁਰਭਜਨ ਸਿੰਘ ਗਿੱਲ ਇਸ ਕਿਤਾਬ ਨੂੰ ਲੋਕ ਅਰਪਨ ਕਰਨਗੇ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਇਰ ਸਿੰਘ ਵਾਲਾ ਦੇ ਜੰਮਪਲ ਵਿਗਿਆਨੀ ਤੇ ਪੀ ਏ ਯੂ ਤੋਂ ਸੇਵਾ ਮੁਕਤੀ ਉਪਰੰਤ ਡਾ. ਮੁਕੰਦ ਸਿੰਘ ਬਰਾੜ ਹੁਣ ਐਡਮੰਟਨ ਵੱਸਦੇ ਹਨ। ਪੁਸਤਕ ਬਾਰੇ ਡਾ. ਨਿਰਮਲ ਜੌੜਾ, ਤ੍ਰੈਲੋਚਨ ਲੋਚੀ ਤੇ ਸਹਿਜਪ੍ਰੀਤ ਸਿੰਘ ਮਾਂਗਟ ਵੀ ਵਿਚਾਰ ਪੇਸ਼ ਕਰਨਗੇ।

Leave a Reply