2024 ਲਈ ਨਿਰਧਾਰਤ ਪ੍ਰੋਗਰਾਮਾਂ ਦੀ ਸੂਚੀ ਜਾਰੀ ਕੀਤੀ
ਚੰਡੀਗੜ੍ਹ, 2 ਮਈ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਓਂਟਾਰੀਓ ਫਰੈਂਡਸ ਕਲੱਬ ਕਨੇਡਾ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ ਅਤੇ ਡਾਕਟਰ ਪ੍ਰਿਤਪਾਲ ਸਿੰਘ ਵਾਈਸ ਚਾਂਸਲਰ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੀ ਅਗਵਾਈ ਹੇਠ ਕੋਰ ਕਮੇਟੀ ਦੇ ਮੈਂਬਰਾਂ ਦੀ ਪਟਿਆਲਾ ਵਿਖੇ ਅਪ੍ਰੈਲ 28, 2024 ਨੂੰ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਪੂਰੇ ਸਾਲ ਦੇ ਆਫਲਾਈਨ ਪ੍ਰੋਗਰਾਮ ਮਿਥੇ ਗਏ। ਡਾਕਟਰ ਪ੍ਰਿਤਪਾਲ ਸਿੰਘ ਨੇ ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ ਪ੍ਰਸਾਰ ਵਾਰੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ । ਡਾਕਟਰ ਦਵਿੰਦਰ ਸਿੰਘ ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਕਨੇਡਾ ਦੀ ਫੇਰੀ ਤੇ ਹੋਣ ਕਾਰਨ ਉਹਨਾਂ ਵੱਲੋਂ ਖੁਸ਼ ਧਾਲੀਵਾਲ ਰੀਸਰਚ ਐਸੋਸੀਏਟ, ਗੁਰੂ ਨਾਨਕ ਚੇਅਰ ਨੇ ਨਮਿੰਦਗੀ ਕੀਤੀ। ਇਸ ਮੀਟਿੰਗ ਵਿੱਚ ਕੰਵਲਦੀਪ ਕੌਰ , ਕੈਲਾਸ ਠਾਕਰ ਅਮਨਦੀਪ ਕੌਰ ਕੰਗ ਨੇ ਆਪਣਾ ਅਹਿਮ ਰੋਲ ਨਿਭਾਇਆ। ਉਮੇਸ਼ ਕੁਮਾਰ ਅਤੇ ਬ੍ਰਿਜਇੰਦਰ ਨੇ ਆਪਣੇ – ਆਪਣੇ ਅਣਮੁੱਲੇ ਵਿਚਾਰਾਂ ਦੀ ਸਾਂਝ ਪਾਈ। ਡਾਕਟਰ ਕਰਮਜੀਤ ਸਿੰਘ ,ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਟੈਲੀਫੋਨ ਰਾਹੀਂ ਆਪਣੇ ਵਿਚਾਰ ਦੱਸਦੇ ਹੋਏ ਓਐਫਸੀ ਦਾ ਸਾਥ ਦੇਣ ਦੀ ਸਹਿਮਤੀ ਦਿੱਤੀ।
Leave a Comment
Your email address will not be published. Required fields are marked with *