ਧੁੱਪ ਗਮਾਂ ਦੀ ਮਾਰੀ ਜਾਂਦੀ ,
ਜਿੰਦਗੀ ਤੋ ਜਿੰਦ ਹਾਰੀ ਜਾਂਦੀ।
ਦਿੰਦੇ ਯਾਰ ਦੁਆਵਾਂ ਮੈਨੂੰ ,
ਸਮਝਣ ਵਾਂਗ ਭਰਾਵਾਂ ਮੈਨੂੰ ,
ਏਹੀ ਗੱਲ ਵਿਚਾਰੀ ਜਾਂਦੀ ।
ਧੁੱਪ ਗਮਾਂ ਦੀ…………….
ਖਾਰਾ ਅੱਖ ਦਾ ਪਾਣੀ ਬਣ ਗਏ ,
ਸੱਜਣਾ ਅਸੀ ਕਹਾਣੀ ਬਣ ਗਏ,
ਅੱਜ ਕੱਲ ਕਹਿਕੇ ਸਾਰੀ ਜਾਂਦੀ।
ਧੁੱਪ ਗਮਾਂ ਦੀ………………
ਬਿਰਹੋ ਫੜ ਗਲ ਲਾਈ ਫਿਰਦੇ,
ਦਿਲ ਵਿੱਚ ਦਰਦ ਛੁਪਾਈ ਫਿਰਦੇ,
‘ਦਰਦੀ’ ਉਡੀਕੀ ਆਪਣੀ ਵਾਰੀ ਜਾਂਦੀ।
ਧੁੱਪ ਗਮਾਂ ਦੀ ………………..
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392
