ਪਟਿਆਲਾ 7 ਜੂਨ (ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਅੱਜ ਪੁਸਤਕ ਲੋਕ ਅਰਪਣ, ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਰੱਖੜਾ ਟੈਕਨਾਲੌਜੀ ਪਟਿਆਲਾ ਵਿਖੇ ਕੀਤਾ ਗਿਆ। ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਉਨ੍ਹਾਂ ਨੇ ਅੰਮ੍ਰਿਤ ਅਜ਼ੀਜ਼ ਦੀ ਪੁਸਤਕ ”ਤਨਹਾਈਆਂ ਦੇ ਪਲ” ਲੋਕ ਅਰਪਣ ਕਰਦੇ ਹੋਏ ਕਿਹਾ ਕਿ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਪੰਜਾਬ ਦੇ ਸਿਰਕੱਢ ਸਾਹਿਤਕਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ। ਸਾਹਿਤਕਾਰ ਦੀ ਕਲਮ ਸਮਾਜਿਕ ਤਬਦੀਲੀ ਲਿਆਉਣ ਦਾ ਸਬੱਬ ਬਣਦੀ ਹੈ, ਅੱਜ ਨੌਜਵਾਨਾਂ ਨੂੰ ਸ਼ਬਦ ਨਾਲ ਜੋੜਨ ਦੀ ਬਹੁਤ ਲੋੜ ਹੈ।
ਪੰਜਾਬੀ ਭਾਸ਼ਾ/ਸਾਹਿਤ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੇ ਬਦਲੇ ਸਾਹਿਤਕਾਰਾਂ ਨੇ ਸ. ਸੁਰਜੀਤ ਸਿੰਘ ਰੱਖੜਾ ਦਾ ਸਨਮਾਨ ਕੀਤਾ। ਸਮਾਗਮ ਦੇ ਆਰੰਭ ਵਿੱਚ ਡਾ. ਭਗਵੰਤ ਸਿੰਘ ਸਮਾਗਮ ਦੇ ਪ੍ਰਯੋਜਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ. ਰੱਖੜਾ ਸਾਹਿਬ ਸਿਧਾਂਤਕ ਰਾਜਨੀਤੀ ਕਰਦੇ ਹਨ। ਉਨ੍ਹਾਂ ਨੇ ਪੰਜਾਬ ਦੇ ਚੰਗੇਰੇ ਭਵਿੱਖ ਲਈ ਵਧੀਆ ਫੈਸਲੇ ਲਏ ਹਨ। ਇਨ੍ਹਾਂ ਦੀ ਮਿਕਨਾਤੀਸੀ ਸਖਸ਼ੀਅਤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉੱਜਵਲ ਭਵਿੱਖ ਲਈ ਪ੍ਰੇਰਣਾ ਸਰੋਤ ਹੈ।
ਸਮਾਗਮ ਵਿੱਚ ਜਗਦੀਪ ਸਿੰਘ, ਦਰਬਾਰਾ ਸਿੰਘ ਢੀਂਡਸਾ, ਗੁਰਨਾਮ ਸਿੰਘ, ਅਮਰ ਗਰਗ ਕਲਮਦਾਨ, ਰਵੇਲ ਸਿੰਘ ਭਿੰਡਰ, ਜੋਗਾ ਸਿੰਘ ਧਨੌਲਾ, ਬਲਵਿੰਦਰ ਭੱਟੀ, ਬਬੀਤਾ, ਸੁਖਪਾਲ ਸੋਹੀ, ਬਚਨ ਸਿੰਘ ਗੁਰਮ ਨੇ ਆਪਣੀਆਂ ਰਚਨਾਵਾਂ ਸੁਣਾਈਆਂ, ਸੁਖਵਿੰਦਰ ਸਿੰਘ ਸਿੱਧੂ, ਮਨਜੀਤ ਸਿੰਘ, ਮੋਹਨ ਸਿੰਘ ਮਕਬੂਲ, ਨਿਰਭੈ ਸਿੰਘ, ਕੇ.ਵੀ.ਐਸ. ਸਿੱਧੂ, ਪ੍ਰਮਿੰਦਰ ਬਾਜਵਾ, ਦਵਿੰਦਰ ਸਿੰਘ ਰਾਣਾ, ਅਮਰ ਗਰਗ ਕਲਮਦਾਨ ਆਦਿ ਅਨੇਕਾਂ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਬਾਰੇ ਆਪਣੇ ਭਾਵ ਵਿਅਕਤ ਕੀਤੇ। ਸੰਗਰੂਰ ਪਟਿਆਲਾ, ਫਤਿਹਗੜ੍ਹ ਸਾਹਿਬ, ਧੂਰੀ, ਮਾਨਸਾ, ਬਠਿੰਡਾ, ਮਾਲੇਰਕੋਟਲਾ ਤੋਂ ਸ਼ਾਮਲ ਹੋਏ। ਗੁਰਨਾਮ ਸਿੰਘ ਨੇ ਮੰਚ ਸੰਚਾਲਨਾ ਕੀਤੀ।

