ਲੈਨਿਨ ਦਾ ਬੁੱਤ ਮਹਿਜ ਇੱਕ ਬੁੱਤ ਨਹੀਂ,
ਇੱਕ ਚਿੰਨ ਹੈ ਇਨਕਲਾਬੀ ਵਿਚਾਰਧਾਰਾ ਦਾ,
ਜਿਸ ਨੇ ਰੂਸ ਦੀ ਮਹਾਨ ਧਰਤੀ ਤੇ,
ਇਨਕਲਾਬ ਦਾ ਬੂਟਾ ਲਾਇਆ।
ਉਸ ਦਕਿਆਨੁਸੀ ਵਿਚਾਰ ਤੇ ਸੱਟ ਮਾਰੀ,
ਜੋ ਕਹਿੰਦਾ ਸੀ ਘਾਇਆ ਦੇ ਪੁੱਤਾਂ ਨੇ ਸਦਾ ਘਾਹ ਹੀ ਖੋਤਣਾ।
ਪਹਿਲੀ ਵਾਰੀ ਕੰਪਨੀ ਛੇੜੀ ਮਹਿਲਾਂ ਵਾਲਿਆਂ ਨੂੰ,
ਤੇ ਪੂਰੀ ਦੁਨੀਆ ਲਈ ਖੋਲਿਆ,
ਮਿਹਨਤਕਸ਼ਾਂ ਦੀ ਮੁਕਤੀ ਦਾ ਮਾਰਗ।
ਉਸ ਨੇ ਦੱਸਿਆ ਕਿਵੇਂ ਢਾਏ ਜਾ ਸਕਦੇ ਹਨ,
ਧਰਤੀ ਤੋਂ ਲੁੱਟ ਦੇ ਨਿਜ਼ਾਮ।
ਉਸ ਨੇ ਸਦੀਆਂ ਤੋਂ ਚੱਲੀ ਆ ਰਹੀ,
ਅਮੀਰੀ-ਗਰੀਬੀ ਦੇ ਪਾੜੇ ਨੂੰ ਚੁਨੌਤੀ ਦੇ ਕੇ,
ਸਾਂਝੀਵਾਲਤਾ ਵਾਲਾ ਸਮਾਜ ਸਿਰਜਿਆ
ਅੱਜ ਵੀ ਸਾਂਝੀਵਾਲਤਾ ਦਾ ਵਿਚਾਰ ਭੂਤ ਬਣ ਕੇ,
ਪਿੱਛਾ ਕਰ ਰਿਹਾ ਹੈ ਸਰਮਾਏਦਾਰੀ ਦਾ।
ਜਿਸ ਵਿਚਾਰ ਨੇ ਭਗਤ ਸਿੰਘ ਤੇ
ਉਹਦੇ ਯੁੱਧ ਸਾਥੀਆਂ ਨੂੰ ਕੀਲ ਕੇ ਰੱਖ ਦਿੱਤਾ।
ਉਸ ਦੇ ਵਿਚਾਰਾਂ ਦਾ ਜਾਦੂ ਐਸਾ ਸੀ,
ਕਿ ਜੇਲ ਵਿੱਚ ਬੈਠਾ ਭਗਤ ਸਿੰਘ ਵੀ,
ਪੜ੍ਹ ਰਿਹਾ ਸੀ ਲੈਨਿਨ ਦੀ ਜੀਵਨੀ।
ਜਦ ਦਰੋਗਾ ਨੇ ਕਿਹਾ!
ਚਲੋ ਭਗਤ ਸਿੰਘ ਫਾਂਸੀ ਦਾ ਹੁਕਮ ਹੋ ਗਿਆ ਹੈ,
ਤਾਂ ਜਵਾਬ ਸੀ ਰੁਕੋ!
ਇੱਕ ਇਨਕਲਾਬੀ,ਦੂਜੇ ਇਨਕਲਾਬੀ ਨੂੰ
ਮਿਲ ਰਿਹਾ ਹੈ।
ਤੇ ਅੱਜ ਕੁਝ ਲੋਕ ਲੈਨਿਨ ਦਾ ਬੁੱਤ ਤੋੜ ਕੇ,
ਉਸਦੀ ਸੋਚ ਨੂੰ ਮਿਟਾਉਣ ਦਾ ਕੌਝਾ ਯਤਨ ਕਰ ਰਹੇ ਹਨ।
ਧਰਤੀ ਉੱਤੇ ਜਦ ਤੱਕ ਲੁੱਟ-ਖਸੁੱਟ ਨਾ ਬਰਾਬਰੀ ਰਹੇਗੀ,
ਉਦੋਂ ਤੱਕ ਲੈਨਿਨ ਮਸ਼ਾਲ ਬਣ ਕੇ ਰੁਸ਼ਨਾਉਂਦਾ ਰਹੇਗਾ,
ਕਿਉਂਕਿ ਵਿਅਕਤੀਆਂ ਨੂੰ ਕੁਚਲਿਆ ਜਾ ਸਕਦਾ ਹੈ,
ਪਰ ਵਿਚਾਰਾਂ ਨੂੰ ਨਹੀਂ…..
❤️ ਪਰਮਜੀਤ ਲਾਲੀ ❤️
✍️98962-44038✍️

