
ਚੰਡੀਗੜ੍ਹ ,25 ਅਗਸਤ (ਵਰਲਡ ਪੰਜਾਬੀ ਟਾਈਮਜ਼)
ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਦੀ ਬਰਾਂਚ ਪਲਸੌਰਾ (ਸੈਕਟਰ-55) ਚੰਡੀਗੜ੍ਹ ਦੇ ਸਹਿਯੋਗ ਨਾਲ ਸਨਮਾਨ ਸਮਾਗਮ, ਗੀਤ ਮਹਿਫ਼ਲ, ਗਿੱਧਾ ਭੰਗੜਾ ਆਦਿ ਅਪਾਹਜ ਬਜ਼ੁਰਗਾਂ, ਭਰਾਵਾਂ, ਮਾਤਾਵਾਂ, ਬੀਬੀਆਂ, ਭੈਣਾਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਦੇ ਮਨਸੇ ਨਾਲ ਮਨੋਰੰਜਨ ਪ੍ਰੋਗਰਾਮ ਪਲਸੌਰਾ ਬਰਾਂਚ ਵਿੱਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਭਗਤ ਰਾਮ ਰੰਗਾੜਾ, ਪ੍ਰਧਾਨ, ਕਵੀ ਮੰਚ (ਰਜਿ:) ਮੁਹਾਲੀ ਨੇ ਕੀਤੀ ਜਦ ਕਿ ਸ਼ਾਇਰਾ ਬੀਬੀ ਅੰਜੂ ਅਮਨ ਗਰੋਵਰ ਨੇ ਮੁੱਖ ਮਹਿਮਾਨ ਅਤੇ ਮੋਹਨਬੀਰ ਸਿੰਘ ਸ਼ੇਰਗਿੱਲ ਤੇ ਬਲਕਾਰ ਸਿੰਘ ਸਿੱਧੂ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਆਗਾਜ਼ ਗੀਤਕਾਰ ਤੇ ਗਾਇਕ ਖੁਸ਼ੀ ਰਾਮ ਨਿਮਾਣਾ ਨੇ ਆਪਣੀ ਨਵੇਲੀ ਰਚਨਾ ਨਾਲ ਕੀਤਾ। ਇਸ ਉਪਰੰਤ ਗੀਤਕਾਰ ਤੇ ਗਾਇਕ ਧਿਆਨ ਸਿੰਘ ਕਾਹਲੋਂ ਨੇ ਵੀ ਯਾਰੀ ਹੈ ਛੋਲਿਆਂ ਦਾ ਵੱਢ ਨਹੀਂ ਗਾ ਕੇ ਚੰਗਾ ਰੰਗ ਬੰਨਿਆ। ਆਪਣੀ ਵਾਰੀ ਤੇ ਭੁਪਿੰਦਰ ਮਟੌਰੀਆ, ਲੋਕ ਗਾਇਕ ਅਮਰ ਵਿਰਦੀ, ਦੀਪਕ ਰਿਖੀ ਤੇ ਬਲਕਾਰ ਸਿੰਘ ਸਿੱਧੂ ਨੇ ਬੋਲੀਆਂ ਪਾ ਕੇ ਇਸ ਪ੍ਰੋਗਰਾਮ ਨੂੰ ਸਿੱਖਰ ਵੱਲ ਵਧਾਇਆ। ਬਲਵਿੰਦਰ ਸਿੰਘ ਢਿੱਲੋਂ, ਨਵਦੀਪ ਕੌਰ, ਗੁਰਵਿੰਦਰ ਗੁਰੀ, ਹਰਪ੍ਰੀਤ ਕੌਰ, ਅਮਰਜੀਤ ਕੌਰ ਅਤੇ ਅਮਰਜੀਤ ਕੌਰ ਮੋਰਿੰਡਾ ਨੇ ਵੀ ਆਪੋ ਆਪਣੇ ਅੰਦਾਜ਼ ਵਿੱਚ ਵਾਹਵਾ ਹਾਜ਼ਰੀ ਲਵਾਈ। ਪਲਸੌਰਾ ਬਰਾਂਚ ਦੇ ਇੰਚਾਰਜ ਮਹਿੰਦਰ ਸਿੰਘ ਨੇ ਸੰਸਥਾ ਦਾ ਮੁੱਖ ਸੁਨੇਹਾ ਦਿੰਦਿਆਂ ਤਰੰਨਮ ਵਿੱਚ ਨਜ਼ਮ ਸਰੋਤਿਆਂ ਮੂਹਰੇ ਰੱਖੀ ਜਦ ਕਿ ਭਗਤ ਰਾਮ ਰੰਗਾੜਾ ਵੱਲੋਂ ਆਪਣੀਆਂ ਚਰਚਿਤ ਰੁਬਾਈਆਂ ਨਾਲ ਰੰਗਾ ਰੰਗ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਇਆ। ਇਹ ਪ੍ਰੋਗਰਾਮ ਬੋਝਲਤਾ ਤੋਂ ਕੋਹਾਂ ਦੂਰ ਮੰਨੋਰੰਜਨ ਕਰਦਾ ਹੋਇਆ ਲੰਮਾ ਸਮਾਂ ਚੱਲਿਆ ਜਿਸ ਵਿੱਚ ਗਿੱਧਾ ਅਤੇ ਭੰਗੜਾ ਵੀ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਰਹੇ। ਹਰਮੋਨੀਅਮ ਆਰਟਿਸਟ ਚਰਨਜੀਤ ਸਿੰਘ ਚੰਨੀ, ਐਡਵੋਕੇਟ ਨੀਲਮ ਨਾਰੰਗ, ਡਾ. ਰਜਿੰਦਰ ਰੇਨੂੰ, ਸਰਬਜੀਤ ਸਿੰਘ ਪੱਡਾ, ਸਰਬਜੀਤ ਕੌਰ ਸਾਬੀ ਨੇ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਬਾਖੂਬੀ ਕੀਤਾ ਜਦ ਕਿ ਡਾ. ਪਵਨਪ੍ਰੀਤ ਕੌਰ, ਮੋਹਨਬੀਰ ਸਿੰਘ ਸ਼ੇਰਗਿੱਲ, ਬਲਕਾਰ ਸਿੰਘ ਸਿੱਧੂ ਤੇ ਅੰਜੂ ਅਮਨਦੀਪ ਗਰੋਵਰ ਨੇ ਆਪੋ ਆਪਣੇ ਕੂੰਜੀਵਤ ਭਾਸ਼ਣ ਵਿੱਚ ਸਮੁੱਚੇ ਪ੍ਰੋਗਰਾਮ ਨੂੰ ਇੱਕ ਨਿਵੇਕਲਾ ਤੇ ਮਿਆਰੀ ਦੱਸਦਿਆਂ ਇਹੋ ਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਉਲੀਕਣ ਦਾ ਸੁਝਾਅ ਦਿੱਤਾ। ਇਸ ਸਮਾਗਮ ਵਿੱਚ ਵੱਖ-ਵੱਖ ਕਲਾਵਾਂ ਨਾਲ ਸ਼ਰਸ਼ਾਰ ਜਿਨ੍ਹਾਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ਤੇ ਲੋਈ ਤੇ ਯਾਦ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ; ਧਿਆਨ ਸਿੰਘ ਕਾਹਲੋਂ, ਭੁਪਿੰਦਰ ਮਟੌਰੀਆ, ਮਲਕੀਅਤ ਔਜਲਾ, ਖੁਸ਼ੀ ਰਾਮ ਨਿਮਾਣਾ, ਅਮਰ ਵਿਰਦੀ, ਦੀਪਕ ਰਿਖੀ, ਬਲਵਿੰਦਰ ਢਿੱਲੋਂ, ਹਰਭਜਨ ਕੌਰ ਢਿੱਲੋਂ, ਅਮਰਜੀਤ ਕੌਰ, ਐਡਵੋਕੇਟ ਨੀਲਮ ਨਾਰੰਗ, ਡਾ. ਰਜਿੰਦਰ ਰੇਨੂੰ, ਸਰਬਜੀਤ ਕੌਰ ਸਾਹਬੀ, ਹਰਪ੍ਰੀਤ ਕੌਰ, ਸਰਬਜੀਤ ਸਿੰਘ ਪੱਡਾ, ਅਮਰਜੀਤ ਕੌਰ ਮੋਰਿੰਡਾ, ਨਵਦੀਪ ਕੌਰ, ਨਰਿੰਦਰ ਕੌਰ ਲੌਂਗੀਆਂ, ਡਾ. ਪਵਨਪ੍ਰੀਤ ਕੌਰ ਸ਼ਾਮਲ ਹਨ। ਇਸ ਮੌਕੇ ਤੇ ਬੀਬੀ ਅੰਜੂ ਅਮਨਦੀਪ ਗਰੋਵਰ ਮੁੱਖ ਮਹਿਮਾਨ, ਮੋਹਨਬੀਰ ਸਿੰਘ ਸ਼ੇਰਗਿੱਲ ਵਿਸ਼ੇਸ਼ ਮਹਿਮਾਨ ਅਤੇ ਬਲਕਾਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਤੇ ਮਹਿੰਦਰ ਸਿੰਘ ਕਲੇਰ ਇੰਚਾਰਜ ਪਿੰਗਲਵਾੜਾ ਪਲਸੌਰਾ ਬਰਾਂਚ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦਾ ਕਵੀ ਮੰਚ ਵੱਲੋਂ ਮਾਣ ਕੀਤਾ ਗਿਆ ਅਤੇ ਪਿੰਗਲਵਾੜਾ ਸੰਸਥਾ ਵੱਲੋਂ ਵੀ ਸਮੁੱਚੇ ਪ੍ਰਧਾਨਗੀ ਮੰਡਲ ਨੂੰ ਪੁਸਤਕਾਂ ਦੇ ਸੈੱਟ ਸਤਿਕਾਰ ਵਜੋਂ ਭੇਂਟ ਕੀਤੇ ਗਏ। ਇਸ ਸਮਾਗਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ, ਜਨਰਲ ਸਕੱਤਰ, ਕਵੀ ਮੰਚ (ਰਜਿ:) ਮੁਹਾਲੀ ਨੇ ਕੀਤਾ ਜਦ ਕਿ ਚਾਹ-ਪਾਣੀ ਤੇ ਲੰਗਰ ਦਾ ਪ੍ਰਬੰਧ ਪਿੰਗਲਵਾੜਾ ਪਲਸੌਰਾ ਬਰਾਂਚ ਵੱਲੋਂ ਬੜੇ ਆਦਰ ਨਾਲ ਕੀਤਾ ਗਿਆ। ਇਸ ਸਮਗਾਮ ਵਿੱਚ ਲੰਮਾ ਸਮਾਂ ਹਾਜ਼ਰੀ ਭਰਨ ਵਾਲੇ ਚੰਗੇ ਸਰੋਤੇ ਤੇ ਦਰਸ਼ਕਾਂ ਦੇ ਨਾਮ ਇਸ ਪ੍ਰਕਾਰ ਹਨ; ਨਰਿੰਦਰ ਸਿੰਘ ਇਲੈਕਟਰੀਸ਼ਨ, ਜਤਿੰਦਰ ਕੌਰ, ਜਗਪਾਲ ਸਿੰਘ (ਆਈ.ਏ.ਐਫ. ਰਿਟਾ.), ਸੁਰਜੀਤ ਸੁਮਨ, ਨਰਿੰਦਰ ਕੌਰ ਲੌਂਗੀਆ, ਨਿਰਮਲ ਸਿੰਘ, ਗੁਰਦੇਵ ਸਿੰਘ, ਬਾਬੂ ਰਾਮ ਦੀਵਾਨਾ, ਜਸਜੀਤ ਕੌਰ, ਰਜਵਿੰਦਰ ਕੌਰ, ਨਿਰਮਲਾ ਦੇਵੀ, ਬਲਬੀਰ ਸਿੰਘ, ਗੁਰਸ਼ਰਨ ਸਿੰਘ ਕਾਕਾ, ਕੰਚਨ ਰਾਣੀ, ਹਰਪ੍ਰੀਤ ਰਾਮ, ਸੁਣੈਨੀ, ਐਸ.ਕੇ. ਅਰੋੜਾ, ਗਗਨਦੀਪ ਆਦਿ। ਇਸ ਤਰ੍ਹਾਂ ਇਹ ਪ੍ਰੋਗਰਾਮ ਆਪਣੀਆਂ ਨਿਵੇਕਲੀਆਂ ਪੈੜਾਂ ਛੱਡਦਾ ਹੋਇਆ ਸੰਪੰਨ l

