ਲੁਧਿਆਣਾ 20 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ਦੇ ਦੂਜੇ ਦਿਨ ਖੇਤ ਜਿਣਸਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਡਰੈਗਨ ਫਰੂਟ ਦਾ ਪਹਿਲਾ ਇਨਾਮ ਸ. ਬਲਵੀਰ ਸਿੰਘ ਪੁੱਤਰ ਨਛੱਤਰ ਸਿੰਘ, ਪਿੰਡ ਧਰਮਗੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਦੂਜਾ ਇਨਾਮ ਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਨੂੰ ਮਿਲਿਆ| ਮਾਲਟੇ ਵਿਚ ਪਹਿਲਾ ਇਨਾਮ ਅਜੈਵੀਰ ਜਾਖੜ, ਪੁੱਤਰ ਸੱਜਣ ਕੁਮਾਰ ਜਾਖੜ, ਪਿੰਡ ਪੰਜ ਕੋਸੀ, ਜ਼ਿਲ੍ਹਾ ਫਾਜ਼ਿਲਕਾ, ਦੂਜਾ ਇਨਾਮ ਸਤਨਾਮ ਸਿੰਘ ਬਾਸੀ ਪੁੱਤਰ ਸੁਖਮੰਦਰ ਸਿੰਘ ਪਿੰਡ ਔਲਖ ਜ਼ਿਲ੍ਹਾ ਫਰੀਦਕੋਟ ਨੂੰ ਹਾਸਲ ਹੋਇਆ| ਲਸਣ ਵਿਚ ਪਹਿਲਾ ਤਰਸੇਮ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਲੋਖਾਂ ਜ਼ਿਲ੍ਹਾ ਤਰਨਤਾਰਨ ਅਤੇ ਦੂਸਰਾ ਇਨਾਮ ਬਲਪ੍ਰੀਤ ਸਿੰਘ ਬਰਾੜ ਪੁੱਤਰ ਭੁਪਿੰਦਰਜੀਤ ਸਿੰਘ ਪਿੰਡ ਰੋਡੇ, ਜ਼ਿਲ੍ਹਾ ਮੋਗਾ ਦੇ ਹਿੱਸੇ ਆਇਆ| ਘੀਆ ਕੱਦੂ ਵਿੱਚ ਪਹਿਲਾ ਇਨਾਮ ਜਿੱਕੀ ਸਿੰਘ ਪੁੱਤਰ ਨਾਇਬ ਸਿੰਘ ਪਿੰਡ ਰਾਮੇਆਣਾ ਜ਼ਿਲ੍ਹਾ ਫਰੀਦਕੋਟ ਨੂੰ ਮਿਲਿਆ| ਮਿਰਚ ਵਿਚ ਪਹਿਲਾ ਇਨਾਮ ਸਰਬਜੀਤ ਸਿੰਘ ਪੁੱਤਰ ਸ਼ਬੇਗ ਸਿੰਘ ਪਿੰਡ ਪੱਧਰੀ, ਜ਼ਿਲ੍ਹਾ ਫਿਰੋਜ਼ਪੁਰ, ਦੂਜਾ ਇਨਾਮ ਤੀਰਥ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਸੰਦੌੜ ਜ਼ਿਲ੍ਹਾ ਮਲੇਰਕੋਟਲਾ ਨੂੰ ਮਿਲਿਆ| ਭਿੰਡੀ ਵਿਚ ਪਹਿਲਾ ਇਨਾਮ ਹਰਪ੍ਰੀਤ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਬਾਹੀਆਂ ਜ਼ਿਲ੍ਹਾ ਗੁਰਦਾਸਪੁਰ ਅਤੇ ਦੂਜਾ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਜਲਵੇੜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪਿਆਜ਼ ਵਿਚ ਪਹਿਲੇ ਦੋ ਇਨਾਮ ਬਲਦੀਪ ਸਿੰਘ ਪੁੱਤਰ ਸਿਕੰਦਰ ਸਿੰਘ ਪਿੰਡ ਬਧੌਸ਼ੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਬਲਰਾਜ ਸਿੰਘ ਪੁੱਤਰ ਕੌਰ ਸਿੰਘ ਪਿੰਡ ਅੜਕਵਾਸ ਜ਼ਿਲ੍ਹਾ ਸੰਗਰੂਰ ਨੂੰ ਮਿਲੇ| ਤੋਰੀ ਵਿਚ ਪਹਿਲਾ ਇਨਾਮ ਸੁਖਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਚੰਗਾਲ ਜ਼ਿਲ੍ਹਾ ਸੰਗਰੂਰ ਅਤੇ ਕਰੇਲਾ ਵਿਚ ਪਹਿਲਾ ਇਨਾਮ ਕੁਲਦੀਪ ਸਿੰਘ ਪੁੱਤਰ ਸੇਵਾ ਸਿੰਘ ਪਿੰਡ ਬੋਦੀਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ, ਦੂਜਾ ਇਨਾਮ ਜੁਗਰਾਜਪ੍ਰੀਤ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਗਾਲਿਬ ਖੁਰਦ ਜ਼ਿਲ੍ਹਾ ਲੁਧਿਆਣਾ ਨੂੰ ਮਿਲੇ| ਅਮਰੂਦ ਵਿਚ ਪਹਿਲਾ ਇਨਾਮ ਅਨਿਰੁੱਧ ਕੁਮਾਰ ਪੁੱਤਰ ਮੋਹਨਪਾਲ ਪਿੰਡ ਬੋਦੀਵਾਲਾ ਪੀਥਾ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ ਮਿਲਿਆ| ਨਿੰਬੂ ਵਿਚ ਪਹਿਲਾ ਇਨਾਮ ਕਰਨਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਪਿੰਡ ਓਹੜਪੁਰ ਜ਼ਿਲ੍ਹਾ ਹੁਸ਼ਿਆਰਪੁਰ, ਗੰਨਾ ਵਿਚ ਪਹਿਲਾ ਇਨਾਮ ਅਵਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਸਾਧੂਵਾਲਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਦੂਜਾ ਇਨਾਮ ਸੰਦੀਪ ਜਾਖੜ ਪੁੱਤਰ ਸੁਰਿੰਦਰ ਕੁਮਾਰ ਜਾਖੜ ਪਿੰਡ ਪੰਜ ਕੋਸੀ ਅਬੋਹਰ, ਮੱਕੀ ਵਿਚ ਪਹਿਲਾ ਇਨਾਮ ਖੁਸ਼ਦੀਪ ਸਿੰਘ ਪੁੱਤਰ ਸੁਖਮਿੰਦਰ ਸਿੰਘ ਪਿੰਡ ਹਰਨਾਮਪੁਰਾ ਜ਼ਿਲ੍ਹਾ ਲੁਧਿਆਣਾ, ਗੁਲਾਬ ਵਿਚ ਸੁਖਵੀਰ ਸਿੰਘ ਪੁੱਤਰ ਜਸਵਿੰਦਰ ਸਿੰਘ ਪਿੰਡ ਬਾੜੇਵਾਲ ਨੂੰ ਮਿਲਿਆ|
ਸਟਾਲ ਮੁਕਾਬਲਿਆਂ ਵਿਚ ਟਰੈਕਟਰ ਕੰਬਾਈਨ ਰਿਪੇਅਰ ਥਰੈਸ਼ਰ ਸ਼੍ਰੇਣੀ ਵਿਚ ਪਹਿਲਾ ਇਨਾਮ ਕੇ ਐੱਸ ਐਗਰੀਕਲਚਰ ਇੰਡਸਟਰੀਜ਼, ਦਿਲਾਵਰਗੜ੍ਹ ਨੂੰ ਮਿਲਿਆ, ਟਰੈਕਟਰ ਨਾਲ ਚੱਲਣ ਵਾਲੇ ਸਾਜੋ ਸਮਾਨ ਵਿਚ ਗੁਰਬਾਜ਼ ਫਾਰਮ ਮਸ਼ੀਨਰੀ ਪ੍ਰਾਈਵੇਟ ਲਿਮਿਟਡ ਅਮਾਮਪੁਰਾ ਪਟਿਆਲਾ ਨੂੰ ਪਹਿਲਾ, ਇਲੈਕਟ੍ਰਿਕ ਮੋਟਰਜ਼, ਇੰਜਨ ਅਤੇ ਪੰਪਸੈੱਟ ਆਦਿ ਸ਼੍ਰੇਣੀ ਵਿਚ ਸਪਰੇਅ ਮੈਨ ਪਾਵਰ ਪ੍ਰੋਡਟਕਸ ਲੁਧਿਆਣਾ ਨੂੰ ਪਹਿਲਾ, ਐਗਰੋ ਪ੍ਰੋਸੈਸਿੰਗ ਮਸ਼ੀਨਰੀ ਵਿਚ ਪਹਿਲਾ ਇਨਾਮ ਮੈਸ. ਕੇ ਸੀ ਮਾਰਕੀਟਿੰਗ ਕੰਪਨੀ ਲੁਧਿਆਣਾ ਨੂੰ, ਖਾਦਾਂ ਵਿਚ ਮੈਸ. ਚੰਬਲ ਫਾਰਟੀਲਾਈਜ਼ਰ ਐਂਡ ਕੈਮੀਕਲ ਲਿਮਿਟਡ ਨੂੰ ਪਹਿਲਾ ਅਤੇ ਕੀਟਨਾਸ਼ਕਾਂ ਵਿਚ ਮੈਸ. ਬੇਅਰ ਕਰਾਪ ਸਾਇੰਸ ਚੰਡੀਗੜ ਨੂੰ ਪਹਿਲਾ ਸਥਾਨ ਹਾਸਲ ਹੋਇਆ|
ਉੱਦਮਸ਼ੀਲਤਾ ਵਿਚ ਰਵੀਇੰਦਰ ਸਿੰਘ ਨੂੰ ਪਹਿਲਾ ਅਤੇ ਸ੍ਰੀਮਤੀ ਜਸਵਿੰਦਰ ਕੌਰ ਨੂੰ ਦੂਜਾ ਸਥਾਨ ਹਾਸਲ ਹੋਇਆ|

