ਕੋਟਕਪੂਰਾ, 22 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
70ਵੀਆਂ ਪੰਜਾਬ ਰਾਜ ਜ਼ੋਨ ਪੱਧਰ ਸਕੂਲ ਖੇਡਾਂ ਕੋਟਕਪੂਰਾ ਵਿਖੇ ਜੋਨ ਸਕੱਤਰ ਸੁਖਮੀਤ ਸਿੰਘ ਅਤੇ ਖਜ਼ਾਨਚੀ ਹਰਬਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰ ਤੇ ਚੱਲ ਰਹੇ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਸ੍ਰੀ ਪ੍ਰਕਾਸ਼ ਚੰਦ ਸ਼ਰਮਾ ਜੀ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਚੱਲ ਰਹੇ ਜ਼ੋਨਲ ਖੇਡ ਮੁਕਾਬਲੇ ਸਕੇਟਿੰਗ, ਕਿੱਕ ਬਾਕਸਿੰਗ, ਤਾਈਕਵਾਂਡੋ, ਬਾਕਸਿੰਗ, ਬਾਸਕਿਟਬਾਲ, ਵੁਸ਼ੂ ਅਤੇ ਗਤਕਾ ਵਿੱਚ ਵੱਧ ਚੜ੍ਹ ਦੇ ਹਿੱਸਾ ਲਿਆ ਤੇ ਪੁਜੀਸ਼ਨਾਂ ਹਾਸਿਲ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਸਕੇਟਿੰਗ ਖੇਡ ਮੁਕਾਬਲੇ ਵਿੱਚ ਅੰਡਰ-14 ਵਿੱਚ ਪ੍ਰਭਜੋਤ ਸਿੰਘ ਨੇ ਦੂਜਾ ਸਥਾਨ ਹਾਸਿਲ ਕਰਕੇ ਸਿਲਵਰ ਮੈਡਲ ਅਤੇ ਮੌਲਿਕ ਨੇ ਤੀਜਾ ਸਥਾਨ ਹਾਸਿਲ ਕਰਕੇ ਬਰੋਨਜ਼ ਮੈਡਲ ਜਿੱਤਿਆ। ਕਿੱਕ ਬਾਕਸਿੰਗ ਖੇਡ ਮੁਕਾਬਲੇ ਵਿੱਚ ਅੰਡਰ-14 ਵਿੱਚ ਜਸਨਮ ਸਿੰਘ, ਓਂਕਾਰ ਸਿੰਘ, ਸੁਖਪ੍ਰੀਤ ਸਿੰਘ, ਅਭੀਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ, ਦਿਕਸ਼ਿਤ ਬੱਤਰਾ ਅਤੇ ਸਮਰ ਮੋਂਗਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤੇ। ਅੰਡਰ-17 ਵਿੱਚ ਹਰਮਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ, ਕਰਨਵੀਰ ਸਿੰਘ ਅਤੇ ਅੰਸ਼ ਸ਼ਰਮਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤੇ। ਤਾਈਕਵਾਂਡੋ ਖੇਡ ਮੁਕਾਬਲੇ ਅੰਡਰ-14 ਵਿੱਚ ਤਰੁਣ ਖਿੱਚੀ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ, ਅੰਸ਼ ਯਾਦਵ ਅਤੇ ਹਰਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਬਰੋਨਜ਼ ਮੈਡਲ ਜਿੱਤੇ। ਅੰਡਰ-17 ਵਿੱਚ ਕਰਨਵੀਰ ਸਿੰਘ ਅਤੇ ਮੋਨੂੰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ ਅਤੇ ਓਮਦੇਵ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਬਰੋਨਜ਼ ਮੈਡਲ ਜਿੱਤਿਆ ।ਬਾਸਕਿਟਬਾਲ ਖੇਡ ਮੁਕਾਬਲੇ ਵਿੱਚ ਅੰਡਰ-14 ਵਿੱਚ ਨਮਨਵੀਰ ਸਿੰਘ, ਗੁਰਸ਼ਾਨ ਸਿੰਘ, ਭਾਵੇਸ਼ ਮੋਰੀਆ, ਏਕਮਜੀਤ ਸਿੰਘ, ਗੁਰਕੀਰਤ ਸਿੰਘ, ਹੇਮੰਤ, ਰਿਧਮ ਅਤੇ ਹਰਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਜਿੱਤੇ। ਬਾਕਸਿੰਗ ਖੇਡ ਮੁਕਾਬਲੇ ਵਿੱਚ ਅੰਡਰ-14 ਵਿੱਚ ਨਕਸ਼ਪ੍ਰੀਤ ਸਿੰਘ ਨੇ ਪਹਿਲਾ ਸਥਾਨ, ਅੰਡਰ-17 ਵਿੱਚ ਹਰਮਨ ਸਿੰਘ ਨੇ ਪਹਿਲਾ ਸਥਾਨ ਅਤੇ ਅੰਡਰ-19 ਵਿੱਚ ਆਰਿਅਨ ਖੁਰਾਣਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ।ਵੁਸ਼ੂ ਖੇਡ ਮੁਕਾਬਲੇ ‘ਚ ਅੰਡਰ-17 ਵਿੱਚ ਮੋਨੂੰ ਅਤੇ ਮਨਰਾਜ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ।ਗਤਕਾ ਖੇਡ ਮੁਕਾਬਲੇ ਵਿੱਚ ਅੰਡਰ-14 ਵਿੱਚ ਗੁਰਸ਼ਾਨਵੀਰ ਸਿੰਘ ਅਤੇ ਜਸਨੂਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤੇ।ਅੰਡਰ-17 ਵਿੱਚ ਇਮਰਜੋਤ ਸਿੰਘ, ਅਰਸ਼ਦੀਪ ਸਿੰਘ ਅਤੇ ਅਨਮੋਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਸ਼ਰਮਾ ਜੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਮੈਡਮ ਨਵਪ੍ਰੀਤ ਸ਼ਰਮਾ ਨੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਕੋਚ ਹਰਵਿੰਦਰ ਸਿੰਘ, ਕੰਵਲਜੀਤ ਕੌਰ, ਅਨੀਤਾ ਸਿਆਲ, ਰਾਜਵਿੰਦਰ ਕੌਰ, ਨਿਸ਼ਾ ਸਿੰਗਲਾ ਅਤੇ ਅਧਿਆਪਕ ਪ੍ਰਦੀਪ ਕੁਮਾਰ ਹਾਜ਼ਰ ਸਨ।

