ਕੋਟਕਪੂਰਾ, 4 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡੋਲਫਿਨ ਪਬਲਿਕ ਸਕੂਲ ਵਾੜਾਦਰਾਕਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਕਈ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਪਹਿਲਾ ਸਥਾਨ ਸੇਪਕ ਟਕਰਾਅ ਅੰਡਰ-17 ਲੜਕੀਆਂ, ਬੀਚ ਵਾਲੀਬਾਲ ਅੰਡਰ-14 ਲੜਕੇ, ਚੈੱਸ ਅੰਡਰ-14 ਲੜਕੇ, ਗਤਕਾ ਸਿੰਗਲ ਸੋਟੀ ਅੰਡਰ-14 ਲੜਕੇ ਅਤੇ ਵਾਲੀਬਾਲ ਅੰਡਰ-14 ਲੜਕੇ ਨੇ ਹਾਸਲ ਕੀਤਾ। ਦੂਜਾ ਸਥਾਨ ਵਾਲੀਬਾਲ ਅੰਡਰ-17 ਲੜਕੀਆਂ ਅਤੇ ਨੈੱਟਬਾਲ ਅੰਡਰ-14 ਲੜਕੀਆਂ, ਅੰਡਰ-17 ਲੜਕੀਆਂ ਅਤੇ ਅੰਡਰ-14 ਲੜਕਿਆਂ ਨੇ ਪ੍ਰਾਪਤ ਕੀਤਾ। ਤੀਜਾ ਸਥਾਨ ਨੈੱਟਬਾਲ ਅੰਡਰ-17 ਲੜਕਿਆਂ, ਗਤਕਾ ਫਰੀ ਸੋਟੀ ਅੰਡਰ-14 ਲੜਕਿਆਂ ਅਤੇ ਗਤਕਾ ਸਿੰਗਲ ਸੋਟੀ ਅੰਡਰ-14 ਲੜਕੀਆਂ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਸਕੇਟਿੰਗ, ਕਿੱਕ ਬਾਕਸਿੰਗ, ਕਰਾਟੇ, ਬਾਕਸਿੰਗ, ਤਾਇਕਵਾਂਡੋ, ਪਾਵਰਲਿਫਟਿੰਗ ਅਤੇ ਵਿਅਕਤੀਗਤ ਫਰੀ ਸੋਟੀ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 15 ਸੋਨੇ, 7 ਚਾਂਦੀ ਅਤੇ 8 ਕਾਂਸੀ ਦੇ ਤਗਮੇ ਜਿੱਤੇ। ਇਸ ਮੌਕੇ ਪਿ੍ਰੰਸੀਪਲ ਮੈਡਮ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਕੋਚ ਡੀ.ਪੀ. ਅੰਗਰੇਜ਼ ਸਿੰਘ, ਅਮਨਦੀਪ ਸਿੰਘ, ਗੁਰਮਨ ਸਿੰਘ ਅਤੇ ਰੌਸ਼ਨੀ ਦੇ ਮਾਰਗਦਰਸ਼ਨ ਅਤੇ ਮਿਹਨਤ ਦੀ ਸ਼ਲਾਘਾ ਕੀਤੀ।

