ਕੋਟਕਪੂਰਾ, 15 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਚੰਦਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸੰਸਥਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਦੀ ਰਹਿਨੁਮਾਈ ਵਿਚ ਮੈਡਮ ਕੁਮਾਰੀ ਰਿਤੂ ਅਤੇ ਪਰਮਜੀਤ ਕੌਰ ਦੁਆਰਾ ਕਲਾਸ ਇੰਚਾਰਜ਼ਜ਼ ਦੇ ਸਹਿਯੋਗ ਨਾਲ ਨਵੇਂ ਵਿਦਿਅਕ ਵਰ੍ਹੇ ਲਈ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਮਨਾਂ ਅੰਦਰ ਲੀਡਰਸ਼ਿਪ ਦੇ ਗੁਣ ਪੈਦਾ ਕਰਨ, ਵਿਦਿਆਰਥੀ ਜੀਵਨ ਵਿਚ ਅਨੁਸ਼ਾਸ਼ਨ ਦੀ ਅਹਿਮੀਅਤ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਇਸ ਚੋਣ ਦੌਰਾਨ ਅੰਕਿਤਾ ਨੂੰ ਰਾਸ਼ਟਰਪਤੀ, ਦਿਸ਼ਾ ਨੂੰ ਉੱਪ ਰਾਸ਼ਟਰਪਤੀ, ਰੁਕਮਨ ਨੂੰ ਗ੍ਰਹਿ ਮੰਤਰੀ, ਕੋਮਲਪ੍ਰੀਤ ਨੂੰ ਪ੍ਰਧਾਨ ਮੰਤਰੀ ਅਤੇ ਸਲੋਨੀ ਨੂੰ ਉੱਪ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ। ਇਸੇ ਪ੍ਰਕਾਰ ਪਹਿਲੇ ਹਾਊਸ ਲਈ ਗੁਰਲੀਨ ਅਤੇ ਆਨੰਦੀ ਨੂੰ ਕ੍ਰਮਵਾਰ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ, ਦੂਜੇ ਹਾਊਸ ਲਈ ਅਨਮੋਲਦੀਪ ਮੁੱਖ ਮੰਤਰੀ ਤੇ ਸ਼ਰਨਜੀਤ ਨੂੰ ਉੱਪ ਮੁੱਖ ਮੰਤਰੀ, ਤੀਜੇ ਹਾਊਸ ਲਈ ਵੰਸ਼ਿਕਾ ਤੇ ਪ੍ਰਭਜੋਤ ਨੂੰ ਮੁੱਖ ਮੰਤਰੀ ਜਦਕਿ ਇਸ਼ਪ੍ਰੀਤ ਨੂੰ ਉੱਪ ਮੁੱਖ ਮੰਤਰੀ ਅਤੇ ਚੌਥੇ ਹਾਊਸ ਲਈ ਪੂਜਾ ਨੂੰ ਮੁੱਖ ਮੰਤਰੀ ਅਤੇ ਚਰਨਜੀਤ ਅਤੇ ਰੀਆ ਨੂੰ ਉੱਪ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਜਸਮੀਨ, ਖੁਸ਼ਦੀਪ, ਮੂਰਤੀ, ਯਸ਼ਪ੍ਰੀਤ, ਮਹਿਕਪ੍ਰੀਤ, ਲਵਪ੍ਰੀਤ, ਸਿਲਕੀ, ਰੀਆ ਸ਼ਰਮਾ, ਜਸਮੀਨ, ਸਿਮਰਨਪਾਲ, ਗਾਇਤਰੀ, ਸੀਮਾ, ਗਗਨਪ੍ਰੀਤ, ਤ੍ਰਿਸ਼ਨਾ,ਸੁਹਾਨੀ, ਗੁਰਲੀਨ ਦੀ ਚੋਣ ਮੰਤਰੀ ਮੰਡਲ ਦੇ ਮੈਂਬਰਾਨ ਵਜੋਂ ਕੀਤੀ ਗਈ। ਵਿਦਿਆਰਥੀ ਪ੍ਰੀਸ਼ਦ ਲਈ ਹੋਈ ਇਸ ਚੋਣ ਵਿਚ ਵਿਦਿਆਰਥੀਆਂ ਨੇ ਪੂਰਨ ਉਤਸ਼ਾਹ ਨਾਲ ਭਾਗ ਲਿਆ। ਆਪਣੇ ਸੰਬੋਧਨ ਦੌਰਾਨ ਸੰਸਥਾ ਦੇ ਪ੍ਰਿੰਸੀਪਲ ਨੇ ਚੁਣੇ ਗਏ ਨੁਮਾਇੰਦਿਆਂ ਨੂੰ ਪ੍ਰਿੰਸੀਪਲ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਚੰਦਨ ਕੌਰ ਸੋਢੀ ਗੁਰਵਿੰਦਰ ਕੌਰ ਕੰਚਨ ਅਗਰਵਾਲ ਅਮਰਜੀਤ ਕੌਰ ਅਤੇ ਸੰਦੀਪ ਕੌਰ ਹਾਜ਼ਰ ਸਨ।

