ਮੁਫਤ ਅੰਗਰੇਜੀ ਭਾਸ਼ਾ ਕੋਰਸ ਅਤੇ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਜਲਦ ਸ਼ੁਰੂ ਕੀਤੇ ਜਾਣਗੇ : ਗਗਨਦੀਪ ਜਿੰਦਲ
ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਨੂੰ ਸਮਰਪਿਤ ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਅਤੇ ਵਿੱਦਿਅਕ ਸੰਸਥਾ ਗਲੋਬਲ ਕੈਰੀਅਰ ਮੇਕਰਜ਼ ਫਾਂਊਡੇਸ਼ਨ (ਰਜਿ.) ਵੱਲੋਂ ਮੁਫਤ ਸਿੱਖਿਆ ਦੇ ਖੇਤਰ ਵਿੱਚ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ‘ਮੁਫਤ ਕੰਪਿਊਟਰ ਸਿੱਖਿਆ ਸਕੀਮ’ ਅਧੀਨ ਸੈਸ਼ਨ 2025-26 ਦੌਰਾਨ 250 ਤੋਂ ਵੱਧ ਵਿਦਿਆਰਥੀਆਂ ਨੂੰ ਮੁਫਤ ਕੰਪਿਊਟਰ ਸਿੱਖਿਆ ਪ੍ਰਦਾਨ ਕੀਤੀ ਗਈ। ਸੰਸਥਾ ਦੇ ਸੰਸਥਾਪਕ ਪ੍ਰਧਾਨ ਗਗਨਦੀਪ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ 2011 ਤੋਂ ਹੁਣ ਤੱਕ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਗਰੀਬ ਅਤੇ ਜਰੂਰਤਮੰਦ ਹਜਾਰਾਂ ਵਿਦਿਆਰਥੀਆਂ ਨੂੰ ਮੁਫਤ ਕੰਪਿਊਟਰ ਸਿੱਖਿਆ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਇਹ ਕਾਰਜ ਨਿਰੰਤਰ ਜਾਰੀ ਹੈ। ਸੰਸਥਾ ਦੇ ਜਨਰਲ ਸਕੱਤਰ ਸੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਵੱਖ-ਵੱਖ ਪ੍ਰੋਜੈਕਟਾਂ ਦੌਰਾਨ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ 70 ਫੀਸਦੀ ਤੋਂ ਲੈ ਕੇ 100 ਫੀਸਦੀ ਪ੍ਰਤੀਸ਼ਤ ਤੱਕ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬਿਊਟੀ ਪਾਰਲਰ ਕੋਰਸ, ਕੁਕਿੰਗ ਕੋਰਸ, ਪ੍ਰਸੈਨਲਟੀ ਡਿਵੈਲਪਮੈਂਟ ਕੋਰਸ, ਬੇਕਿੰਗ ਕੋਰਸ, ਨੇਲ ਆਰਟ ਕੋਰਸ ਵੀ ਸੰਸਥਾ ਵੱਲੋਂ ਕਰਵਾਏ ਜਾਂਦੇ ਹਨ। ਸੰਸਥਾ ਦੇ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਕਲਸੀ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ ਸਾਰੇ ਕੋਰਸ ਮੈਂਬਰਾਂ ਦੇ ਨਿੱਜੀ ਸਹਿਯੋਗ ਨਾਲ ਬਿਨਾਂ ਕਿਸੇ ਸਰਕਾਰੀ ਗ੍ਰਾਂਟ ਤੋਂ ਕਰਵਾਏ ਜਾ ਰਹੇ ਹਨ। ਇਸ ਮੌਕੇ ਸੈਂਟਰ ਮੈਨੇਜਰ ਰਮਨਦੀਪ ਕੌਰ, ਕੰਪਿਊਟਰ ਟ੍ਰੇਨਰ ਜੋਤੀ ਰਾਣੀ, ਹਾਰਡਵੇਅਰ ਟ੍ਰੇਨਰ ਅਸ਼ਵਨੀ ਕੁਮਾਰ ਗੁਲਾਟੀ, ਸਕਿੱਲ ਟ੍ਰੇਨਰ ਰਾਜਵਿੰਦਰ ਸਿੰਘ ਪੁਰਬਾ, ਪੀ.ਆਰ.ਓ. ਗੁਰਮੀਤ ਸਿੰਘ ਭੱਟੀ ਆਦਿ ਵੀ ਹਾਜ਼ਰ ਸਨ।

