ਇਸ਼ਕ-ਮੁਹੱਬਤ ਹੁਣ ਕਿੱਥੇ?
ਹੁਣ ਉਹ ਪਿਆਰ ਦੀ ਬਰਸਾਤ ਨਾ ਹੋਣੀ।
ਜਿਹੜੇ ਪਲ ਬੀਤ ਗਏ,
ਹੁਣ ਉਹ ਕਸਕ ਤਾਂ ਹੋਣੀ ਹੈ।
ਮੇਰੇ ਅੱਥਰੂਆਂ ਦੀ ਕਹਾਣੀ,
ਪਤਾ ਹੈ, ਉਹ ਕਦੇ ਵੀ ਭੁੱਲ ਨਹੀਂ ਹੋਣੀ।
ਕੀ ਦੱਸਾਂ, ਬੁੱਲ੍ਹਾਂ ‘ਤੇ ਹੁਣ ਉਹ ਹਾਸੇ ਦੀ
ਸਵੇਰ ਕਦੇ ਨਹੀਂ ਹੋਣੀ।
ਬਾਗ਼ ਵਿੱਚ ਪੱਤੇ ਝੜੇ,
ਸੁੱਕੇ ਪੱਤਿਆਂ ‘ਤੇ ਕਦੇ ਖੇੜਾ ਨਹੀਂ ਆਉਂਦਾ।
ਹਮੇਸ਼ਾ ਖਿੜਿਆ ਚਿਹਰਾ ਨਹੀਂ ਰਹਿੰਦਾ,
ਸਮੇਂ ਨਾਲ ਸਭ ਢਲ ਜਾਂਦਾ ਹੈ।
ਨੈਣ ਜੋ ਖੁਸ਼ਕ ਹੋ ਗਏ,
ਕਦੇ ਪਿਆਸ ਨਹੀਂ ਬੁਝਦੀ।
ਜੋ ਗਵਾਚ ਗਿਆ ਹੈ,
ਉਹ ਕਦੇ ਨਸੀਬਾਂ ਨਾਲ ਮਿਲੇ…
ਪਰ ਕਦੇ ਮੇਲ ਨਹੀਂ ਹੁੰਦਾ,
ਨਾ ਮੁੜ ਕਦੇ ਸ਼ੁਰੂਆਤ ਹੁੰਦੀ ਹੈ।
ਵਕਤ ਨਾਲ ਸਿਰ ਦੇ ਵਾਲ ਵੀ ਚਾਂਦੀ ਵਰਗੇ ਹੋ ਜਾਂਦੇ ਹਨ,
ਹੁਣ ਉਹ ਕਸ਼ਿਸ਼ ਨਹੀਂ ਰਹਿੰਦੀ।
ਜੋ ਪਹਿਲਾਂ ਪਿਆਰ ਵਿੱਚ ਗੱਲ ਸੀ,
ਉਹ ਦੁਬਾਰਾ ਮਿਲਣ ‘ਤੇ ਉਹ ਚਾਅ ਨਹੀਂ ਰਹਿੰਦਾ।
ਸੁਰਜੀਤ ਕੌਰ ਸਾਰੰਗ
ਮੈਂਬਰ, ਇੰਟਰਨੈਸ਼ਨਲ ਸਿੱਖ ਕੌਂਸਿਲ