ਸੱਟ ਹਿਜਰ ਦੀ ਖਾ ਕੇ ਬੈਠਾਂ,
ਆਪਣਾ ਆਪ ਮਿਟਾ ਕੇ ਬੈਠਾ।
ਇਸ ਹੱਸਦੇ ਹੋਏ ਚਿਹਰੇ ਪਿੱਛੇ,
ਕਿੰਨੇ ਹੀ ਦਰਦ ਛੁਪਾ ਕੇ ਬੈਠਾਂ।
ਦਿਲ ਦੇ ਵਿਹੜੇ ਕਲਮਕੱਲਾ,
ਯਾਦਾਂ ਦੀ ਅੱਗ ਮਚਾ ਕੇ ਬੈਠਾਂ।
ਹੱਡੀਆਂ ਦਾ ਮੈਂ ਬਾਲਣ ਪਾ ਕੇ,
ਪੱਟ ਦਾ ਮਾਸ ਪਕਾ ਕੇ ਬੈਠਾਂ।
ਮੌਤ ਦੇ ਕੋਲੋਂ ਡਰਦਾ ਨਹੀਂ ਮੈਂ,
ਜਾਨ ਵੀ ਦਾਅ ਤੇ ਲਾ ਕੇ ਬੈਠਾਂ।
ਭਾਵੇਂ ਲੱਖ ਮੁਸੀਬਤਾਂ ਪਈਆਂ,
ਫੇਰ ਵੀ ਹਿੱਕਾਂ ਡਾਹ ਕੇ ਬੈਠਾਂ।
ਬੜਾ ਹੀ ਕੁਝ ਪਾਉਣ ਦੀ ਖਾਤਰ,
ਬੜਾ ਹੀ ਕੁਝ ਗਵਾ ਕੇ ਬੈਠਾਂ।
ਪਤਾ ਏ ਸਭ ਕੁਝ ਮਿਲਣਾ ਨਹੀਂਓਂ,
ਫਿਰ ਵੀ ਬੜਾ ਕੁਝ ਚਾਹ ਕੇ ਬੈਠਾ।
ਮੰਜ਼ਿਲ ਤੇ ਤਖਤੀ ਲਾਉਣੀ ਲਾਜ਼ਿਮ,
ਲੇਖਾਂ ਨਾਲ ਸਿੰਗ ਫਸਾ ਕੇ ਬੈਠਾ।
ਲੇਖਾਂ ਨਾਲ ਸਿੰਗ ਫਸਾ ਕੇ ਬੈਠਾ…….
💥ਪਰਮਜੀਤ ਲਾਲੀ💥
☎️98962-44038☎️
