ਉਨ੍ਹਾਂ ਦੀ ਸਮੁੱਚੀ ਕਵਿਤਾ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨੇ ਬਹੁਤ ਸਮਾਂ ਪਹਿਲਾਂ “ਆਲਮ ਕਾਵਿ” ਨਾਮ ਹੇਠ ਪ੍ਰਕਾਸ਼ਿਤ ਕੀਤੀ ਸੀ। ਕੁਝ ਸਾਲ ਪਹਿਲਾਂ ਮੇਰੀ ਲਾਇਬਰੇਰੀ ਵਿੱਚੋਂ “ਆਲਮ ਕਾਵਿ” ਕੋਈ ਖੋਜੀ ਵਿਦਵਾਨ ਮੰਗ ਕੇ ਲੈ ਗਿਆ ਸੀ ਪਰ ਹੁਣ ਤੀਕ ਮੋੜ ਕੇ ਨਹੀਂ ਗਿਆ।
ਜਿਉਂਦਾ ਰਹੇ ਉਹ ਜੀ ਸਦਕੇ
ਜਿਹੜਾ ਲਾ ਕੇ ਮੁਹੱਬਤਾਂ ਤੋੜ ਗਿਆ।
ਮੈਂ ਇਹ ਪੀ ਡੀ ਐੱਫ ਕਾਪੀ ਤੁਹਾਨੂੰ ਭੇਜ ਰਿਹਾਂ। ਭਲਾ ਹੋਵੇ ਡਾ. ਜਸਵੰਤ ਰਾਏ ਵੀਰ ਦਾ ਜਿਸ ਨੇ ਇਸ ਦੀ ਪੀ ਡੀ ਐੱਫ ਕਾਪੀ ਮੈਨੂੰ ਭੇਜੀ ਹੈ।
ਆਲਮ ਜੀ ਦੀ ਹਾਜ਼ਰੀ ਵਿੱਚ ਰੁੜਕੇ ਵਾਲੇ ਸ. ਬਲਬੀਰ ਸਿੰਘ ਸੰਧੂ ਦੇ ਬੁਲਾਵੇ ਤੇ ਪਹਿਲੀ ਵਾਰ ਰੁੜਕਾ ਕਲਾਂ (ਜਲੰਧਰ) ਵਿੱਚ ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਨੇ ਪਹਿਲੀ ਵਾਰ ਕਵਿਤਾਵਾਂ ਸੁਣਾਈਆਂ ਸਨ। ਸ਼ਾਇਦ ਉਹ ਸਾਲ 1972 ਸੀ।
ਰੁੜਕਾ ਕਲਾਂ ਦੇ ਉਦੋਂ ਅਜੀਤ ਸਿੰਘ ਅਣਖੀ ਸਰਪੰਚ ਸਨ ਜੋ ਡਾ. ਜਗਤਾਰ ਜੀ ਦੇ ਸਹਿਪਾਠੀ ਸਨ।
ਸ. ਗੁਰਸ਼ਰਨ ਸਿੰਘ ਦੇ ਨਾਟਕ ਸਨ ਉਥੇ। ਮੰਚ ਤੇ ਸ਼ਹੀਦ ਭਗਤ ਸਿੰਘ ਜੀ ਦੇ ਮਾਤਾ ਜੀ ਵਿਦਿਆਵਤੀ ਜੀ ਵੀ ਬੈਠੇ ਸਨ।
ਆਲਮ ਜੀ ਨੇ ਬਹੁਤ ਪਿਆਰਾ ਗੀਤ ਸੁਣਾਇਆ ਸੀ।
“ਲੰਬੜਾਂ ਦੀ ਕੰਧ ਟੱਪ ਕੇ,
ਮੁੰਡਾ ਬੇਰੀਆਂ ਚੋਂ ਬੇਰ ਲਿਆਇਆ”
ਮੈਨੂੰ ਹੁਣ ਤੀਕ ਵੀ ਯਾਦ ਹੈ।
ਆਲਮ ਜੀ ਦੇ ਕਾਵਿ ਬਾਰੇ ਤੁਸੀਂ ਵੀ ਕੁਝ ਲਿਖ ਸਕੋ ਤਾਂ ਧੰਨਵਾਦੀ ਹੋਵਾਂਗਾ।
ਗੁਰਭਜਨ ਗਿੱਲ

