ਪੋਸਟ 1 – ਜਨਮ ਅਤੇ ਬਚਪਨ
“ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ”
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ।
ਪਿਤਾ ਸਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ, ਅਤੇ ਮਾਤਾ ਸਨ ਬੀਬੀ ਭਾਨੀ ਜੀ।
ਬਚਪਨ ਤੋਂ ਹੀ ਉਨ੍ਹਾਂ ਦਾ ਸੁਭਾਅ ਬਹੁਤ ਸ਼ਾਂਤ, ਨਿਮਰ ਅਤੇ ਸੇਵਾ ਭਾਵ ਵਾਲਾ ਸੀ।
ਗੁਰੂ ਰਾਮਦਾਸ ਜੀ ਨੇ ਆਪਣੇ ਤਿੰਨ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਅਰਜਨ ਦੇਵ ਜੀ ਨੂੰ ਹੀ ਗੁਰਗੱਦੀ ਲਈ ਚੁਣਿਆ, ਕਿਉਂਕਿ ਉਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਣ ਸਾਫ਼ ਦਿਖਾਈ ਦਿੰਦੇ ਸਨ।
ਗੁਰੂ ਜੀ ਨੇ ਹੀ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਅਤੇ ਆਦਿ ਗ੍ਰੰਥ ਸਾਹਿਬ ਨੂੰ ਸੰਪਾਦਿਤ ਕਰਕੇ ਸਾਨੂੰ ਗੁਰਬਾਣੀ ਦਾ ਅਮੁੱਲ ਖਜ਼ਾਨਾ ਦਿੱਤਾ।
ਉਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ –
“ਧੀਰਜ, ਸੇਵਾ ਅਤੇ ਸੱਚ ਲਈ ਕੁਰਬਾਨੀ”
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
+918130660205