ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
ਤੇਰੀ ਆਰਤੀ ਕਰਾਂ, ਗਾਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ ਤੇ
ਮੰਗਣ ਗੀਤ ਅੱਜ ਗਾਵਾਂ
ਜੋ ਤੈਨੂੰ ਭੇਂਟ ਕਰਨ ਲਈ
ਮੈਂ ਤੇਰੇ ਦੁਆਰੇ ਤੇ ਆਵਾਂ।
ਮੇਰਾ ਗੀਤ ਕੋਈ ਨਹੀਂ ਐਸਾ
ਜੋ ਤੇਰੇ ਮੇਚ ਆ ਜਾਏ
ਤਾਂ ਬਾਜ਼ਾਰ ਵਿਚ ਜਾ ਕੇ
ਜੋ ਆਪਣਾ ਸਿਰ ਕਟਾ ਆਵੇ
ਜੋ ਆਪਣੇ ਸੋਹਲ ਛਿੰਦੇ ਬੋਲ
ਨੀਂਹਾਂ ਵਿੱਚ ਚਿਣਵਾ ਆਵੇ।
ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁੜ ਵੀ
ਯਾਰੜੇ ਦੇ ਸੱਥਰੀ ਗਾਵੇ।
- ਸੁਰਜੀਤ ਸਾਰੰਗ ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ
