ਸੋਸ਼ਲ ਮੀਡੀਆ ਉੱਤੇ ਆਮ ਆਦਮੀ ਪਾਰਟੀ ਦੇ ਅੰਨ੍ਹੇ ਸਮਰਥਕਾਂ ਨੂੰ ‘ਭੇਡਾਂ’ ਕਿਹਾ ਜਾਂਦਾ ਹੈ ਕਿ ਅਜੇ ਤਕ ਸਮਝ ਹੀ ਨਹੀਂ ਸਕੇ ਕਿ ਕੇਜਰੀਵਾਲ ਵਰਗੇ ਉਹਨਾਂ ਨੂੰ ਵਰਤ ਗਏ ਤੇ ਪੰਜਾਬ ਦੀ ਸਿਆਸੀ ਤਾਕਤ ਇਹ ਆਰ ਐਸ ਐਸ ਦੀ ‘ਬੀ ਟੀਮ’ ਦੇ ਹੱਥਾਂ ਵਿੱਚ ਚਲੇ ਗਈ। ਆਰ ਐਸ ਐਸ ਨੇ ਸਿੱਖਾਂ ਦੇ ਹਿੰਦੂਕਰਨ ਲਈ ਰਾਸ਼ਟਰੀ ਸਿੱਖ ਸੰਗਤ ਬਣਾਈ ਸੀ ਪਰ ਬਾਦਲ ਪਰਿਵਾਰ ਨੇ ਜਦ ਬਾਦਲ ਦਲ ਨੂੰ ਆਰ ਐਸ ਐਸ ਦੇ ਰਾਹ ਤੋਰਿਆ ਤਾਂ ਰਾਸ਼ਟਰੀ ਸਿੱਖ ਸੰਗਤ ਦੀ ਲੋੜ ਹੀ ਨਹੀਂ ਰਹੀ। ਇਸ ਵਿੰਗ ਦੀਆਂ ਸਰਗਰਮੀਆਂ ਬੰਦ ਹੀ ਕਰ ਦਿੱਤੀਆਂ ਗਈਆਂ ਸੀ ਕਿ ਜਦ ਓਹੀ ਸਭ ਕਾਰਜ ਬਾਦਲ ਦਲ ਕਰੀ ਜਾਂਦਾ ਫੇਰ ਕਾਹਨੂੰ ਖਰਚਾ ਕਰਨਾ। ਬਾਦਲ ਦਲ ਨੇ ਆਪਣੇ ਸਮਰਥਕਾਂ ਦੇ ਦਿਲ-ਦਿਮਾਗ ਵਿੱਚ ਆਰ ਐਸ ਐਸ ਦੀ ਵਿਚਾਰਧਾਰਾ ਇੰਨੀ ਸ਼ਿੱਦਤ ਨਾਲ਼ ਦਾਖ਼ਲ ਕੀਤੀ ਕਿ ਪਾਰਟੀ ਦੇ ਬਹੁਤੇ ਆਗੂ ਬੜੀ ਮੌਜ ਨਾਲ਼ ਭਾਜਪਾ ਵਿੱਚ ਚਲੇ ਗਏ ਕਿਉਂਕਿ ਮਾਨਸਿਕ ਗੁੰਝਲ, ਵਿਰੋਧ, ਵਖਰੇਵਾਂ ਤੇ ਦਵੰਦ ਹੈ ਹੀ ਨਹੀਂ ਸੀ। ਬਾਦਲ ਪਰਿਵਾਰ ਨੂੰ ਬੜਾ ਕਰਾਰਾ ਝਟਕਾ ਲੱਗਿਆ ਪਰ ਇਸ ਦੇ ਬਾਵਜੂਦ ਬਾਦਲ ਦਲ ਭਾਜਪਾ ਨਾਲ਼ ਮਿਲ਼ ਕੇ ਆਪਣੀ ਸਿਆਸਤ ਅੱਗੇ ਵਧਾਉਣ ਲਈ ਆਸਵੰਦ ਹੈ। ਕਾਂਗਰਸ ਤੇ ਕਾਮਰੇਡ ਤਾਂ ਸਿੱਖ ਮਨ ਨੂੰ ਪ੍ਰਵਾਨ ਨਹੀਂ ਪਰ ਭਾਜਪਾ, ਆਮ ਆਦਮੀ ਪਾਰਟੀ ਤੇ ਬਾਦਲ ਦਲ ਆਰ ਐਸ ਐਸ ਦੇ ਏਜੰਡੇ ਤਹਿਤ ਚਲਦੇ ਨੇ। ਇਹਨਾਂ ਸਾਰੀਆਂ ਪਾਰਟੀਆਂ ਦੇ ਅੰਨ੍ਹੇ ਸਮਰਥਕ ਆਪਣੇ ਆਪ ਨੂੰ ਘੈਂਟ ਬੰਦੇ ਸਮਝਦੇ ਤੇ ਬਾਕੀ ਪਾਰਟੀਆਂ ਦੇ ਸਮਰਥਕਾਂ ਨੂੰ ਭੇਡਾਂ ਲਿਖਦੇ ਹਨ। ਸੱਤਾ ਵਿੱਚ ਹੋਣ ਕਰਕੇ ਆਮ ਆਦਮੀ ਪਾਰਟੀ ਉੱਤੇ ਤਵਾ ਲਗਣਾ ਸੁਭਾਵਿਕ ਹੈ ਪਰ ਪੰਥ ਦਰਦੀ ਸੋਚਦੇ ਨੇ ਕਿ ਜੇ ਬਾਦਲਕੇ ਕੰਜਰ-ਕੜੀ ਨਾ ਘੋਲਦੇ ਤਾਂ ਪੰਜਾਬ ਵਿੱਚ ਹਰ ਵਾਰ ਅਕਾਲੀ ਦਲ ਦੀ ਸਰਕਾਰ ਬਣਿਆ ਕਰਦੀ ਤੇ ਕਾਂਗਰਸ, ਕਾਮਰੇਡ, ਆਪ ਤੇ ਭਾਜਪਾ ਦਾ ਪੰਚਾਇਤ ਮੈਂਬਰ ਵੀ ਨਾ ਬਣਦਾ। ਜਦ ਬਾਦਲ ਪਰਿਵਾਰ ਕਰਕੇ ਪੰਜਾਬ ਅਤੇ ਪੰਥ ਦੇ ਹੋਏ ਨੁਕਸਾਨ ਦੀ ਗੱਲ ਚਲਦੀ ਹੈ ਤਾਂ ਬਾਦਲ ਦਲ ਦੇ ਸਮਰਥਕ ਰਹੇ, ਬੜੇ ਲੋਕ ਮੰਨ ਜਾਂਦੇ ਨੇ ਕਿ ਪਾਰਟੀ ਦੀ ਲੀਡਰਸ਼ਿਪ ਨੇ ਬਹੁਤ ਵੱਡੀਆਂ ਭੁੱਲਾਂ, ਗੜਬੜਾਂ, ਪਾਪ ਤੇ ਗੁਨਾਹ ਕੀਤੇ ਹਨ। ਪਰ ਬਾਦਲ ਦਲ ਦੇ ਅੰਨ੍ਹੇ ਸਮਰਥਕ ਹਰ ਮੌਕੇ ਲਿਖਣਗੇ “ਬਾਦਲ-ਬਾਦਲ ਕਰੀ ਜਾਇਆ ਕਰੀ ਜਾਓ। ਹੁਣ ਬਾਦਲਾਂ ਦਾ ਰਾਜ ਆ ? ਹੁਣ ਤਾਂ ਵੱਡਾ ਬਾਦਲ ਵੀ ਚੜ੍ਹਾਈ ਕਰ ਗਿਆ।” ਕੀ ਇਹ ਲੋਕ ਭੇਡ ਬਿਰਤੀ ਵਾਲ਼ੇ ਨੇ ਕਿ ਸੋਸ਼ਲ ਮੀਡੀਆ ਬ੍ਰਿਗੇਡ ਦੇ ਕਰਿੰਦੇ ਨੇ ? ਜਾਂ ਬਾਦਲਕਿਆਂ ਨੇ ਕਿਰਾਏ ਉੱਤੇ ਬੰਦੇ ਭਰਤੀ ਕੀਤੇ ਨੇ ? ਖੈਰ, ਸਾਫ਼ ਗੱਲ ਹੈ ਕਿ ਭਗਵਾਂ ਬ੍ਰਿਗੇਡ ਪੰਜਾਬ ਵਿੱਚ ਬਾਦਲਕਿਆਂ ਨਾਲ਼ ਸੌਦੇਬਾਜ਼ੀ ਕਰ ਕੇ ਸਿੱਖੀ ਦੀਆਂ ਜੜ੍ਹਾਂ ਉੱਤੇ ਕੁਹਾੜਾ ਮਾਰਨ ਲਈ ਫੇਰ ਇਹਨਾਂ ਨੂੰ ਚੌਧਰ ਦੇ ਸਕਦਾ ਹੈ। ਬਦਨਾਮੀ ਇਹਨਾਂ ਦੀ ਹੋਵੇਗੀ ਤੇ ਏਜੰਡਾ ਆਰ ਐਸ ਐਸ ਦਾ। ਪਹਿਲਾਂ ਵੀ ਬਾਦਲ ਰਾਜ ਵਿੱਚ ਵੀ ਹਰ ਥਾਂ ਆਰ ਐਸ ਐਸ ਦੇ ਬੰਦੇ ਤੇ ਸੋਚ ਨੂੰ ਤਰਜੀਹ ਮਿਲਦੀ ਸੀ, ਹੁਣ ਵੀ ਓਹੀ ਹਾਲ ਆ। ਜੇ ਬਾਦਲਾਂ ਨੇ ਦੁਬਾਰਾ ਸੱਤਾ ਲੈਣੀ ਹੈ ਤਾਂ ਆਰ ਐਸ ਐਸ ਦਾ ਸੀਰੀਪੁਣਾ ਆਮ ਆਦਮੀ ਪਾਰਟੀ ਨਾਲ਼ੋਂ ਵੱਧ ਕਰਨਾ ਪਵੇਗਾ ਤੇ ਪੰਥ ਨਾਲ਼ ਧ੍ਰੋਹ ਕਮਾਉਣਾ ਪਵੇਗਾ। ਵੈਸੇ ਸੁਖਬੀਰ ਤਿਆਰ ਆ, ਪਰ ਭਾਜਪਾ ਵਾਲ਼ੇ ਥੜ੍ਹੇ ‘ਤੇ ਨਹੀਂ ਚੜ੍ਹਨ ਦੇ ਰਹੇ ਪਰ ਆਖਰ ਉਹਨਾਂ ਨੇ ਮੰਨ ਜਾਣਾ ਤੇ ਫੇਰ ਪੰਥ ਦਾ ਪੂਰਾ ਬੇੜਾ ਗਰਕ ਕਰਨਗੇ। ਦਰਅਸਲ ਸੱਤਾ ਦੀ ਭੁੱਖ ਵਿੱਚ ਬਾਦਲਕੇ ਕੁਝ ਵੀ ਕਰ ਸਕਦੇ ਹਨ। ਮੌਜੂਦਾ ਮਹੌਲ ਵਿੱਚ ਪੰਥਕ ਵੋਟ ਬੈਂਕ ਤਾਂ ਬਾਦਲਕਿਆਂ ਦੀ ਗੱਲ ਨਹੀਂ ਸੁਣਦਾ। ਬਾਦਲਕਿਆਂ ਖ਼ਿਲਾਫ਼ ਨਫ਼ਰਤ ਹੀ ਐਨੀ ਹੈ ਕਿ ਸਾਰਾ ਸਿੱਖ ਜਗਤ ਇਹਨਾਂ ਦਾ ਨਾਂ ਸੁਣਨ ਨੂੰ ਤਿਆਰ ਨਹੀਂ। ਸਪੱਸ਼ਟ ਹੈ ਕਿ ਪੰਜਾਬ ਵਿੱਚ ਸੱਤਾ ਵਿੱਚ ਹਿੱਸੇਦਾਰੀ ਲਈ ਬਾਦਲਕਿਆਂ ਨੇ ਭਾਜਪਾ ਨਾਲ਼ ਬਹੁਤ ਨੀਵੇਂ ਡਿੱਗ ਕੇ ਸਮਝੌਤਾ ਕਰ ਜਾਣਾ ਹੈ। ਬਾਦਲਕੇ ਦਿਨੋਂ-ਦਿਨ ਅਪ੍ਰਸੰਗਕ ਹੁੰਦੇ ਜਾ ਰਹੇ ਹਨ। ਹਵਾ ਵਿੱਚ ਉਡਦੇ ਜਾ ਰਹੇ ਨੇ। ਇਹ ਲੋਕ ਸਿੱਖੀ ਦਾ ਭਗਵਾਂਕਰਨ ਕਰਨ ਵਾਲਿਆਂ ਨਾਲ਼ ਹੱਥ ਮਿਲਾ ਕੇ ਸੱਤਾ ਭੋਗਣ ਨੂੰ ਸਿਆਸੀ ਸੂਝ-ਬੂਝ ਦੱਸਣਗੇ। ਪੰਥਕ ਦਰਦ ਰੱਖਣ ਵਾਲ਼ੇ ਕਲਪ ਰਹੇ ਨੇ ਕਿ ਭਾਜਪਾ ਨੇ ਬਾਦਲਕਿਆਂ ਤੋਂ ਪੰਥ ਨਾਲ਼ ਉਹ ਕੁਝ ਕਰਵਾਉਣਾ ਹੈ ਕਿ ਕਿਸੇ ਗੁਰਸਿੱਖ ਨੂੰ ਭਾਈ ਦਿਲਾਵਰ ਸਿੰਘ ਦੇ ਰਾਹ ਤੁਰਨਾ ਪਵੇਗਾ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.