ਇਹ ਲੜਕੀ ਕੈਨੇਡਾ ਚ ਆਪਣੇ ਮੰਮੀ ਪਾਪਾ ਨਾਲ ਰਹਿੰਦੀ ਹੈ।ਇਸ ਨੇ ਆਪਣੇ ਪਾਪਾ ਬਹੁਤ ਘੱਟ ਦੇਖੇ ਹਨ ਬੇਸ਼ਕ ਇਕੋ ਘਰ ਚ ਹਨ,ਉਹ ਵੱਧ ਸਮਾਂ ਟਰੱਕ ਚ ਰਹਿੰਦੇ ਹਨ ,ਸਿਰਫ ਪੈਸੇ ਦੇਣ ਘਰ ਆਉਂਦੇ ਹਨ।ਸਵੇਰੇ ਜਦ ਜਾਂਦੇ ਹਨ ਇਹ ਸੁੱਤੀ ਹੁੰਦੀ ਸੀ ਅਤੇ ਰਾਤ ਨੂੰ ਲੇਟ ਹੁੰਦਾ ਫਿਰ ਉਹ ਸੌ ਰਹੀ ਹੁੰਦੀ।ਇਕ ਦਿਨ ਉਸ ਨੇ ਪਰਿਵਾਰ ਦੀ ਤਸਵੀਰ ਬਣਾਈ।ਜਿਸ ਚ ਉਸ ਨੇ ਪਾਪਾ ਦੀ ਫੋਟੋ ਦੀ ਥਾਂ ਟਰੱਕ ਬਣਾ ਦਿੱਤਾ ਜਦ ਸਕੂਲ ਚ ਅਤੇ ਘਰ ਉਸ ਤੋਂ ਪਾਪਾ ਦੀ ਫੋਟੋ ਪੁੱਛੀ ਤਾਂ ਉਹ ਕਹਿੰਦੀ ਕਿ ਪਾਪਾ ਤਾਂ ਟਰੱਕ ਚ ਰਹਿੰਦੇ ਹਨ ਇਸ ਲਈ ਟਰੱਕ ਦੀ ਫੋਟੋ ਬਣਾ ਦਿੱਤੀ।ਪਿਕ ਵਾਇਰਲ ਹੋਈ ਤਾਂ ਪਿਤਾ ਕੋਲ ਪਹੁੰਚੀ ਤਾਂ ਇੱਕ ਦਮ ਘਰ ਆ ਕੇ ਉਸ ਨੂੰ ਗੋਦੀ ਚ ਲੈਣਾ ਚਾਹਿਆ ਤਾਂ ਬੱਚਾ ਡਰ ਗਿਆ।

Posted inਸਾਹਿਤ ਸਭਿਆਚਾਰ
