ਸ਼ਾਈਨ ਜਿਊਲਰਜ਼ ਨੇ ਐਸ.ਬੀ.ਐਸ. ਕਲੱਬ ਨੂੰ ਹਰਾ ਕੇ ਜਿੱਤੀ ਟਰਾਫ਼ੀ
ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਟਵੰਟੀ ਟਵੰਟੀ ਕ੍ਰਿਕਟ ਗਰਾਊਂਡ ਸੰਧਵਾ ਨੇ ਇਹ ਗਰਾਊਂਡ ਬਣਾ ਕੇ ਨੌਜਵਾਨਾਂ ਲਈ ਇੱਕ ਵੱਡਾ ਪਲੇਟਫਾਰਮ ਤਿਆਰ ਕੀਤਾ ਹੈ। ਜਿੱਥੇ ਹਰ ਤਰ੍ਹਾਂ ਦੇ ਖਿਡਾਰੀ ਕ੍ਰਿਕਟ ਖੇਡ ਕੇ ਆਪਣਾ ਮਨੋਰੰਜਨ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦੂਜੇ ਡਾ. ਸੁਖਦੇਵ ਦੰਦਾ ਦਾ ਹਸਪਤਾਲ ਕ੍ਰਿਕਟ ਕੱਪ ਦੇ ਉਦਘਾਟਨ ਕਰਨ ਸਮੇਂ ਉੱਘੇ ਸਮਾਜ ਸੇਵੀ ਦਿਲਾਵਰ ਸਿੰਘ ਢੀਮਾਵਾਲੀ ਨੇ ਆਪਣੇ ਸੰਬੋਧਨ ਦੌਰਾਨ ਕਹੇ। ਉਹਨਾਂ ਨੇ ਨੌਜਵਾਨਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਅੱਜ ਨੌਜਵਾਨ ਗਰਾਊਂਡਾਂ ਨਾਲ ਜੁੜ ਕੇ ਹੀ ਜ਼ਿੰਦਗੀ ਵਿੱਚ ਨਿਮਰਤਾ ਅਤੇ ਨਿਯਮ ਬੱਧਤਾ ਚ ਪਰਪੱਕ ਹੋ ਸਕਦੇ ਹਨ ਅਤੇ ਜਿੱਤ ਹਾਰ ਸਾਡੀ ਜਿੰਦਗੀ ਦਾ ਹਿੱਸਾ ਹੈ। ਸਾਨੂੰ ਜਿੰਦਗੀ ਵਿੱਚ ਜਿੱਤ ਦੀ ਬਹੁਤੀ ਖੁਸ਼ੀ ਅਤੇ ਹਾਰ ਦਾ ਗਮ ਨਾ ਕਰਨਾ ਵੀ ਇਹ ਗਰਾਊਂਡਾਂ ਹੀ ਸਿਖਾਉਂਦੀਆਂ ਹਨ। ਦੂਸਰੇ ਸੁਖਦੇਵ ਦੰਦਾ ਦਾ ਹਸਪਤਾਲ ਕ੍ਰਿਕਟ ਕੱਪ ਦੇ ਮੁੱਖ ਸਪੋਂਸਰ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਵਧੀਆ ਲੱਗਦਾ ਜਦੋਂ ਸਾਡੇ ਲੋਗੋ ਵਾਲੀਆਂ ਟੀ ਸ਼ਰਟਾਂ ਪਾ ਕੇ ਖਿਡਾਰੀ ਖੇਡਦੇ ਹਨ ਤਾਂ ਸਾਨੂੰ ਵੀ ਇੱਕ ਵੱਡੇ ਪਲੇਟਫਾਰਮ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਹੈ। ਜਿਸ ਨਾਲ ਸਮਾਜ ਲਈ ਕੁਝ ਚੰਗਾ ਕਰਨ ਲਈ ਦਾ ਸੁਪਨਾ ਵੀ ਪੂਰਾ ਹੋਇਆ ਅਤੇ ਨੌਜਵਾਨ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਵਿੱਚ ਖੇਡਣ ਲਈ ਧੰਨਵਾਦ ਵੀ ਕੀਤਾ। ਗਰਾਊਂਡ ਦੇ ਸੰਸਥਾਪਕ ਬਲਜੀਤ ਸਿੰਘ ਖੀਵਾ ਅਤੇ ਹਰਪ੍ਰੀਤ ਸਿੰਘ ਹਨੀ ਨੇ ਦੱਸਿਆ ਕਿ ਇਸ ਗਰਾਊਂਡ ਵਿੱਚ ਦਿਨ ਦੇ ਨਾਲ ਨਾਲ ਰਾਤ ਵਾਲੇ ਟੂਰਨਾਮੈਂਟ ਵਿੱਚ ਖਿਡਾਰੀ ਵਧੇਰੇ ਉਤਸ਼ਾਹ ਨਾਲ ਖੇਡਦੇ ਹਨ ਇਹ ਗਰਾਉਂਡ ਕਾਰੋਬਾਰੀ, ਨੌਕਰੀ ਪੇਸ਼ਾ ਖਿਡਾਰੀਆਂ ਲਈ ਬਹੁਤ ਲਾਹੇਵੰਦ ਹੈ। ਜਿੱਥੇ ਖਿਡਾਰੀ ਖੇਡ ਕੇ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦਾ ਧਿਆਨ ਰੱਖਦੇ ਹਨ। ਗਰਾਊਂਡ ਦੇ ਮੈਨੇਜਰ ਸੁਖ ਸ਼ਰਮਾ ਨੇ ਦੱਸਿਆ ਕਿ ਇਸ ਦਿਨ ਵਾਲੇ ਟੂਰਨਾਮੈਂਟ ਵਿੱਚ 7 ਟੀਮਾਂ ਭਾਗ ਲੈ ਰਹੀਆਂ ਹਨ ਜਿਨਾਂ ਦੇ ਮੈਚ ਕੇਵਲ ਸ਼ਨੀਵਾਰ ਅਤੇ ਐਤਵਾਰ ਹੀ ਕਰਵਾਏ ਜਾਂਦੇ ਹਨ ਤਾਂ ਜੋ ਸਰਕਾਰੀ ਪ੍ਰਾਈਵੇਟ ਨੌਕਰੀ ਵਾਲੇ ਵੀ ਆਪਣੇ ਖੇਡਣ ਦੇ ਸੁਪਨੇ ਨੂੰ ਪੂਰਾ ਕਰ ਸਕਣ। ਅੱਜ ਦੇ ਇਸ ਉਦਘਾਟਨੀ ਮੈਚ ਵਿੱਚ ਐਸ.ਬੀ.ਐਸ ਕਲੱਬ ਅਤੇ ਸ਼ਾਈਨ ਜਿਊਲਰ ਮੱਲਕੇ ਵਿਚਕਾਰ ਖੇਡਿਆ ਗਿਆ। ਸ਼ਾਈਨ ਜਿਊਲਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 24 ਓਵਰਾਂ ਵਿੱਚ 272 ਰਨ ਬਣਾਏ ਪਰ ਐਸ.ਬੀ.ਐਸ ਕਲੱਬ ਕੇਵਲ 114 ਰਨ ਬਣਾ ਕੇ ਹੀ ਟੀਮ ਆਲ ਆਊਟ ਹੋ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਮਾਜਸੇਵੀ ਮੋਨੂੰ ਭਲਵਾਨ, ਹੈਪੀ ਸਰਪੰਚ ਦੁਆਰੇਆਣਾ, ਅੰਮਪਾਇਰ ਗੁਰਵਿੰਦਰ ਸਿੰਘ, ਪੰਕਜ ਮਹਿਰਾ, ਸੰਨੀ ਸੰਧਵਾਂ ਅਤੇ ਸੈਂਕੜੇ ਕ੍ਰਿਕਟ ਪ੍ਰੇਮੀ ਹਾਜ਼ਰ ਸਨ।

