ਸਤਲੁਜ ਤੋਂ ਜਮਨਾ ਤੀਕ ਸਿੱਖ ਰਿਆਸਤਾਂ ਦੇ ਗਠਨ ਤੇ ਵਿਘਟਨ ਬਾਰੇ ਡਾ. ਗੁਰਦੇਵ ਸਿੰਘ ਸਿੱਧੂ ਦੀ ਨਵੀਂ ਖੋਜ ਪੁਸਤਕ”ਰਾਜੇ ਭੂਰਿਆਂ ਵਾਲੇ” ਇਤਿਹਾਸ ਦੀਆਂ ਨਵੀਆਂ ਖਿੜਕੀਆਂ ਖੋਲ੍ਹਣ ਦੇ ਸਮਰੱਥ ਰਚਨਾ ਹੈ।
284 ਪੰਨਿਆਂ ਦੀ ਇਹ ਕਿਤਾਬ ਸਾਨੂੰ ਧਰਤੀ ਪੁੱਤਰਾਂ ਦੇ ਰਾਜਸ਼ਾਹੀ ਵਿਰੁੱਧ ਸੰਘਰਸ਼ ਦੀ ਵਾਰਤਾ ਸੁਣਾਵੇਗੀ।
ਇਸ ਅਣਗੌਲੀ ਤੇ ਅਣਛੋਹ ਜ਼ਮੀਨ ਨੂੰ ਡਾ. ਸਿੱਧੂ ਨੇ ਵਾਹਿਆ ਹੈ। ਪੰਜਾਬ ਦੇ ਇਤਿਹਾਸ ਦੀਆਂ ਬਾਰੀਕ ਤੰਦਾਂ ਦੀ ਨਿਸ਼ਾਨਦੇਹੀ ਕਰਦੀ ਇਸ ਕਿਤਾਬ ਨੂੰ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਪ੍ਰੀਤੀ ਸ਼ੈਲੀ ਨੇ ਪਟਿਆਲਿਉਂ “ਆੱਟਮ ਆਰਟ” ਵੱਲੋਂ ਪ੍ਰਕਾਸ਼ਿਤ ਕੀਤਾ ਹੈ।
ਸਾਬਕਾ ਮੈਂਬਰ ਪਾਰਲੀਮੈਂਟ ਤੇ ਭਾਰਤ ਵਿੱਚ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਸ. ਤਰਲੋਚਨ ਸਿੰਘ ਨੇ ਇਸ ਦੇ ਪਹਿਲੇ ਪੰਨੇ ਤੇ ਇਸ ਕਿਤਾਬ ਨੂੰ ਸਾਰਥਕ ਉਪਰਾਲਾ ਕਹਿ ਕੇ ਸਤਿਕਾਰਿਆ ਹੈ।
ਕਿਤਾਬ ਮੰਗਵਾਉਣ ਲਈ ਤੁਸੀਂ 91158 72450 ਅਤੇ 73802 73803 ਤੇ ਸੰਪਰਕ ਕਰ ਸਕਦੇ ਹੋ।
ਇਸ ਮਹੱਤਵ ਪੂਰਨ ਕਿਤਾਬ ਦੇ ਲੇਖਕ ਡਾ. ਗੁਰਦੇਵ ਸਿੰਘ ਸਿੱਧੂ ਤੇ ਪ੍ਰਕਾਸ਼ਕ ਮੁਬਾਰਕ ਦੇ ਹੱਕਦਾਰ ਹਨ।
ਗੁਰਭਜਨ ਗਿੱਲ

