ਕੋਟਕਪੂਰਾ, 19 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੇਪੀਐਮਓ ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿਲ੍ਹਾ ਫਰੀਦਕੋਟ ਦੇ ਜਿਲਾ ਕਨਵੀਨਰ ਵੀਰਇੰਦਰ ਜੀਤ ਸਿੰਘ ਪੁਰੀ, ਦਿਹਾਤੀ ਮਜ਼ਦੂਰ ਸਭਾ ਦੇ ਸੁਬਾਈ ਆਗੂ ਗੁਰਤੇਜ ਸਿੰਘ ਹਰੀ ਨੌ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਬਲਕਾਰ ਸਿੰਘ ਔਲਖ ਵੱਲੋਂ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਅਮਰੀਕਾ ਅਤੇ ਇਰਾਨ ਦੀ ਲੱਗੀ ਬੇਲੋੜੀ ਜੰਗ ਦੀ ਆੜ ਥੱਲੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੂਰੇ ਭਾਰਤ ਅੰਦਰ ਲਗਾਤਾਰ ਡੀਜ਼ਲ, ਪੈਟਰੋਲ, ਸੀਐਨਜੀ ਗੈਸ ਅਤੇ ਹੋਰ ਘਰੇਲੂ ਚੀਜ਼ਾਂ ਦੇ ਭਾਅ ਵਿੱਚ ਕੀਤੇ ਗਏ ਅਸਹਿ ਵਾਦੇ ਖਿਲਾਫ ਸੂਬੇ ਭਰ ਵਿੱਚ ਜਿਲਾ ਤਹਸੀਲ ਕੇਂਦਰਾਂ ‘ਤੇ ਤਿੱਖੇ ਰੋਸ ਵਿਖਾਵੇ ਕੀਤੇ ਗਏ ਹਨ ਜਿਸ ਦੀ ਲੜੀ ਤਹਿਤ ਬੱਤੀਆਂ ਵਾਲਾ ਚੌਂਕ ਕੋਟਕਪਰਾ ਵਿਖੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਲੋਕਾਂ ਕੋਲ ਚੱਲੋ ਮੁਹਿੰਮ 28 ਮਈ ਤੱਕ ਜਾਰੀ ਰਹੇਗੀ ਪਹਿਲੇ ਦਿਨ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਰਾਕਟ ਦੀ ਤੇਜ਼ੀ ਵਾਂਗ ਵੱਧਦੀ ਜਾ ਰਹੀ ਲੱਕ ਤੋੜ ਮਹਿੰਗਾਈ ਸਰਕਾਰ ਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਮਿਲੀਭੁਗਤ ਨਾਲ ਕੀਤੀ ਜਾ ਰਹੀ ਜਰੂਰੀ ਵਸਤਾਂ ਦੀ ਬਲੈਕ ਤੇ ਕਾਲਾ ਬਜਾਰੀ ਨੂੰ ਵੀ ਸਖਤੀ ਨਾਲ ਰੋਕੇ ਜਾਣ ਦੀ ਇਹ ਜੋਰਦਾਰ ਮੰਗ ਉਬਾਰੀ ਗਈ ਹੈ! ਬੁਲਾਰਿਆਂ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਡੀਜਲ ਪੈਟਰੋਲ ਦੇ ਰੇਟ ਵਧਣ ਨਾਲ ਰੋਜਾਨਾ ਦੀ ਜਰੂਰਤ ਦੀ ਹਰ ਵਸਤੂ ਮਹਿੰਗੀ ਹੋ ਜਾਵੇਗੀ ਜਿਸ ਨਾਲ ਮਹਿੰਗਾਈ ਦੀ ਮਾਰ ਹੇਠ ਪਹਿਲਾਂ ਹੀ ਤਰਾ ਤਰਾ ਕਰ ਰਹੇ ਆਮ ਲੋਕਾਂ ਦਾ ਜਿਉਣਾ ਹੋਰ ਵੀ ਦੁਬਰ ਹੋ ਜਾਵੇਗਾ! ਆਗੂਆਂ ਨੇ ਕਿਹਾ ਸਰਕਾਰ ਦੇ ਉਹ 12 ਸਾਲਾਂ ਦੇ ਰਾਜ ਦੌਰਾਨ ਵਿਸ਼ਵ ਮੰਡੀ ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਈ ਵਾਰ ਭਾਰੀ ਕਟੌਤੀ ਹੋਣ ਦੇ ਬਾਵਜੂਦ ਤੇਲ ਕੰਪਨੀਆਂ ਨੇ ਭਾਰਤ ਅੰਦਰ ਪਟਰੋਲੀਅਮ ਵਸਤਾਂ ਦੀਆਂ ਕੀਮਤਾਂ ਭੋਰਾ ਭਰ ਵੀ ਨਹੀਂ ਸਨ, ਘਟਾਈਆਂ ਅਤੇ ਭਾਰਤ ਦੇ ਖਪਤਕਾਰਾਂ ਦੀਆਂ ਜੇਬਾਂ ਤੇ ਲੱਖਾਂ ਕਰੋੜਾਂ ਰੁਪਏ ਦਾ ਡਾਕਾ ਮਾਰਿਆ ਪੈਟਰੋਲ ਦੇ ਰੇਟਾਂ ‘ਚ ਕੀਤਾ ਗਿਆ ਮੌਜੂਦਾ ਵਾਧਾ ਵੀ ਤੇਲ ਕੰਪਨੀਆਂ ਦੇ ਧਨਾੜ ਮਾਲਕਾਂ ਦੇ ਹਿੱਤ ਸੁਰੱਖਿਤ ਰੱਖਣ ਦੀ ਰਿਵਾਇਤ ਹੀ ਹੈ! ਆਗੂਆਂ ਵੱਲੋਂ ਸਫਾਈ ਕਾਮਿਆਂ ਦੀ ਹਮਾਇਤ ਕਰਦਿਆਂ ਕਿਹਾ ਕਿ ਸਫਾਈ ਕਾਮੇ 6 ਮਈ ਤੋਂ ਆਪਣੀਆਂ ਹਕੀ ਅਤੇ ਜਾਇਜ਼ ਮੰਗਾਂ ਮਨਵਾਉਣ ਵਾਸਤੇ ਹੜਤਾਲ ਉੱਪਰ ਬੈਠੇ ਹਨ, ਜਿਨਾਂ ਦੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਵੀ ਜਲੰਧਰ ਵਿਖੇ ਪੂਰਨ ਤੌਰ ਤੇ ਹਮਾਇਤ ਦਾ ਐਲਾਨ ਕੀਤਾ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਉਨਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ! ਜੇਕਰ ਪੰਜਾਬ ਸਰਕਾਰ ਨੇ ਸਫਾਈ ਕਾਮਿਆਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ! ਅੱਜ ਦੇ ਰੋਸ ਪ੍ਰਦਰਸ਼ਨ ਵਿੱਚ 15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਵਰਨਰ ਪੰਜਾਬ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦਾ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ! ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਜੇਪੀਐਮਓ ਜਿਲਾ ਫਰੀਦਕੋਟ ਦੇ ਆਗੂ ਅਤੇ ਵਰਕਰ ਸਾਥੀਆਂ ਤੋਂ ਇਲਾਵਾ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਸੁਸ਼ੀਲ ਕੁਮਾਰ ਦੀ ਅਗਵਾਈ ਵਿੱਚ ਸਫਾਈ ਕਰਮਚਾਰੀਆਂ ਤੋਂ ਇਲਾਵਾ ਡਰਾਈਵਰ ਹੋਪਰ ਟਿੱਪਰ ਆਦਿ ਸਾਥੀ ਵੀ ਸ਼ਾਮਿਲ ਹੋਏ।

