ਕੋਟਕਪੂਰਾ, 19 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਿੱਖਾਂਵਾਲਾ ਸੜਕ ’ਤੇ ਸਥਿੱਤ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਬ ਅਤੇ ਬੁਲਬੁਲ ਕੈਂਪ ਮਿਤੀ 14 ਮਈ ਤੋਂ 16 ਤੱਕ ਤੱਕ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ, ਜਿਸ ਨੇ ਨੰਨ੍ਹੇੇ ‘ਮੈਸ਼ੀਅਨ’ ਬੱਚਿਆਂ ਵਿੱਚ ਲੀਡਰਸ਼ਿਪ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਮੈਡਮ ਨਵਪ੍ਰੀਤ ਸ਼ਰਮਾ ਦੀ ਰਹਿਨੁਮਾਈ ਹੇਠ ਇਸ ਕੈਂਪ ਵਿੱਚ ਦੂਜੀ ਅਤੇ ਤੀਜੀ ਜਮਾਤ ਦੇ 38 ਬੁਲਬੁਲ ਅਤੇ 40 ਕਬ ਨੇ ਭਾਗ ਲਿਆ, ਜਿਸ ਨਾਲ ਸਿੱਖਣ ਅਤੇ ਵਿਕਾਸ ਦਾ ਰੰਗੀਨ ਮਾਹੌਲ ਤਿਆਰ ਹੋਇਆ। ਚੀਫ ਸਟੇਟ ਆਰਗਨਾਈਜ਼ਰ ਕਮਿਸ਼ਨ ਓਂਕਾਰ ਸਿੰਘ, ਅਸਿਸਟੈਂਟ ਸਟੇਟ ਆਰਗਨਾਈਜ਼ਰ ਕਮਿਸ਼ਨ ਮਨਜੀਤ ਕੌਰ ਬਰਾੜ ਦੀ ਨਿਪੁੰਨ ਰਹਿਨੁਮਾਈ ਹੇਠ ਕੈਂਪ ਵੱਖ—ਵੱਖ ਗਤੀਵਿਧੀਆਂ ਨਾਲ ਅੱਗੇ ਵਧਿਆ। ਲੇਡੀ ਕਬ ਮਾਸਟਰ ਸਿਮਰਪ੍ਰੀਤ ਕੌਰ, ਕਬ ਮਾਸਟਰ ਰਾਕੇਸ਼ ਸ਼ਰਮਾ ਰੋੜੀਕਪੂਰਾ, ਅਸ਼ੀਸ਼ ਕੁਮਾਰ ਅਤੇ ਡੀ.ਓ.ਸੀ. ਕਬ ਰਣਜੀਤ ਸਿੰਘ ਦੀ ਦੇਖ—ਰੇਖ ਹੇਠ ਸਾਰੇ ਪ੍ਰੋਗਰਾਮ ਸੁਚਾਰੂ ਤਰੀਕੇ ਨਾਲ ਕਰਵਾਏ ਗਏ। ਵਿਦਿਆਰਥੀਆਂ ਨੇ ਨਿੰਬੂ—ਚਮਚ ਦੌੜ, ਤਿੰਨ ਟੰਗਾਂ ਵਾਲੀ ਦੌੜ, ਬੋਰੀ ਦੌੜ, ਰੱਸਾਕਸ਼ੀ ਡ੍ਰਾਇੰਗ ਮੁਕਾਬਲੇ, ਪੇਪਰ ਕ੍ਰਾਫਟ ਅਤੇ ਮਿੱਟੀ ਮਾਡਲਿੰੰਗ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲਿਆ, ਜਿਸ ਨਾਲ ਟੀਮ ਵਰਗ ਅਤੇ ਖੇਡ ਭਾਵਨਾ ਨੂੰ ਉਤਸ਼ਾਹ ਮਿਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਕਬ ਅਤੇ ਬੁਲਬੁਲ ਦੀ ਪ੍ਰਾਰਥਨਾ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਝੰਡਾ ਗੀਤ ਸਿੱਖਿਆ ਅਤੇ ਸਕਾਊਟਿੰਗ ਅੰਦੋਲਨ ਦੇ ਮੂਲ ਨਿਯਮਾਂ ਅਤੇ ਮੋਟੋ ਨੂੰ ਸਮਝਿਆ। ਇਨ੍ਹਾਂ ਸੈਸ਼ਨਾਂ ਨੇ ਨੰਨ੍ਹੇ ਭਾਗੀਦਾਰਾਂ ‘ਚ ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਸਮੂਹਿਕਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ।ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਮੈਡਮ ਨਵਪ੍ਰੀਤ ਸ਼ਰਮਾ ਨੇ ਕੈਂਪ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਪੂਰਵਕ ਭਾਗ ਲੈਣ ਲਈ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ, ਉਨ੍ਹਾਂ ਦੀ ਸੰਭਾਲ ਕਰਨ ਅਤੇ ਵਾਤਾਵਰਣ ਨੂੰ ਹਰਾ-ਭਰਾ ਤੇ ਸਾਫ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਮੈਡਮ ਅਨੀਤਾ ਸਿਆਲ, ਰਾਜਵਿੰਦਰ ਕੌਰ, ਕੋਮਲਜੀਤ ਕੌਰ, ਚੰਚਲ ਲਤਾ, ਨੀਰੂ ਅਰੋੜਾ, ਆਸ਼ਾ ਰਾਣੀ ਅਤੇ ਹਰਵਿੰਦਰ ਸਿੰਘ ਆਦਿ ਵੀ ਹਾਜਰ ਸਨ।

