*ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਉਪਰਾਲੇ ਪ੍ਰਸੰਸਾਯੋਗ : ਸ਼ਰਮਾ/ਕੋਚਰ!*
ਕੋਟਕਪੂਰਾ, 19 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਈਏਐਸ, ਪੀਸੀਐਸ, ਆਈਪੀਐਸ, ਇੰਜੀਨੀਅਰ, ਡਾਕਟਰ, ਵਕੀਲ, ਜੱਜ ਆਦਿਕ ਸਿਵਲ ਸਰਵਿਸਜ ਪ੍ਰੀਖਿਆਵਾਂ ਰਾਹੀਂ ਉੁਚ ਅਹੁਦਿਆਂ ’ਤੇ ਪਹੁੰਚਣ ਦੀ ਇੱਛਾ ਰੱਖਣ ਵਾਲੇ 10 ਹੋਣਹਾਰ ਅਤੇ ਹੁਸ਼ਿਆਰ ਬੱਚਿਆਂ ਦੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੰਚ ’ਤੇ ਰੱਖੇ ਸਨਮਾਨ ਸਮਾਰੋਹ ਦੌਰਾਨ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਇਹਨਾ ਹੋਣਹਾਰ ਬੱਚਿਆਂ ਦੀ ਜਿਲੇ ਭਰ ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੀ ਪ੍ਰਾਪਤੀ ਤੋਂ ਨਵੀਂ ਉਮਰ ਦੇ ਬੱਚਿਆਂ ਨੂੰ ਪ੍ਰੇਰਨਾ ਮਿਲਣੀ ਸੁਭਾਵਿਕ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਸਮੇਤ ਪ੍ਰੋਜੈਕਟ ਇੰਚਾਰਜਾਂ ਪ੍ਰੋ ਐਸ ਐਚ ਪਦਮ, ਲੈਕ ਮੁਖਤਿਆਰ ਸਿੰਘ ਮੱਤਾ ਅਤੇ ਮਾ ਸੋਮਨਾਥ ਅਰੋੜਾ ਨੇ ਦੱਸਿਆ ਕਿ 9 ਲੜਕੀਆਂ ਅਤੇ ਇਕ ਲੜਕੇ ਨੇ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਇਆ ਹੈ, ਜਿਸ ਨਾਲ ਫਰੀਦਕੋਟ ਜ਼ਿਲੇ ਦਾ ਨਾਮ ਪੰਜਾਬ ਭਰ ਵਿੱਚ ਰੋਸ਼ਨ ਹੋਇਆ ਹੈ। ਉਹਨਾ ਦੱਸਿਆ ਕਿ ਸਭ ਤੋਂ ਜਿਆਦਾ ਅਰਥਾਤ 10 ਵਿੱਚੋਂ 6 ਲੜਕੀਆਂ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਣਾ ਹਨ। ਵਿੱਤ ਸਕੱਤਰ ਸੁਪਰਡੈਂਟ ਜਸਕਰਨ ਸਿੰਘ ਭੱਟੀ ਨੇ ਹੁਸ਼ਿਆਰ ਬੱਚਿਆਂ ਅਤੇ ਉਹਨਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਵੱਡੇ ਅਫਸਰ ਬਣਨ ਦੇ ਨਾਲ ਨਾਲ ਚੰਗੇ ਇਨਸਾਨ ਅਰਥਾਤ ਵਧੀਆ ਨਾਗਰਿਕ ਬਣਨਾ ਵੀ ਬਹੁਤ ਜਰੂਰੀ ਹੈ, ਤਾਂ ਹੀ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੀ ਆਸ ਰੱਖੀ ਜਾ ਸਕਦੀ ਹੈ। ਸਨਮਾਨਤ ਵਿਦਿਆਰਥਣਾ ਵਿੱਚੋਂ ਖੁਸ਼ਵੀਰ ਕੌਰ ਨੇ ਉਸਾਰੂ ਅਤੇ ਪ੍ਰੇਰਨਾਮਈ ਸ਼ੇਅਰ ਸੁਣਾ ਕੇ ਦੂਜੇ ਬੱਚਿਆਂ ਦਾ ਉਤਸ਼ਾਹ ਵਧਾਇਆ। ਡਾ ਦੇਵ ਰਾਜ ਅਤੇ ਗੁਰਚਰਨ ਸਿੰਘ ਬੱਬੂ ਨੇ ਉਸਾਰੂ ਸ਼ੇਅਰਾਂ ਅਤੇ ਚੁਟਕਲਿਆਂ ਨਾਲ ਮਹਿਫਲ ਵਿੱਚ ਰੰਗ ਬੰਨ੍ਹ ਦਿੱਤਾ। ਸਥਾਨਕ ਡਰੀਮਲੈਂਡ ਪਬਲਿਕ ਸਕੂਲ ਦੇ ਡਾਇਰੈਕਟਰ/ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਆਖਿਆ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਵਿਸ਼ਵ ਪ੍ਰਸਿੱਧ ਸਮਾਜਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦਾ ਇਹ ਉਪਰਾਲਾ ਬਹੁਤ ਹੀ ਪ੍ਰਸੰਸਾਯੋਗ ਹੈ। ਕਿਉਂਕਿ ਇਸ ਨਾਲ ਬੱਚਿਆਂ ਵਿੱਚ ਅਗਾਂਹ ਵਧਣ ਅਤੇ ਚੰਗੀਆਂ ਪ੍ਰਾਪਤੀਆਂ ਹਾਸਲ ਕਰਨ ਦਾ ਹੋਰ ਉਤਸ਼ਾਹ ਪੈਦਾ ਹੁੰਦਾ ਹੈ। ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟਸੁਖੀਆ ਵਲੋਂ ਆਏ ਮਾ. ਰਾਜ ਕੁਮਾਰ ਕੋਚਰ ਨੇ ਵੀ ਕਲੱਬ ਦੇ ਉਪਰਾਲਿਆਂ ਦੀ ਪ੍ਰਸੰਸਾ ਕਰਦਿਆਂ ਉਕਤ ਸਨਮਾਨਤ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ ਅਤੇ ਸਹਾਇਕ ਪੈ੍ਸ ਸਕੱਤਰ ਸਰਨ ਕੁਮਾਰ ਮੁਤਾਬਿਕ ਬੱਚਿਆਂ ਨੂੰ ਯਾਦਗਾਰੀ ਸਨਮਾਨ, ਮੈਡਲ ਅਤੇ ਕਲੱਬ ਦੇ ਸਾਂਭਣਯੋਗ ਦਸਤਾਵੇਜ ਸੋਵੀਨੀਅਰ-ਕਮ-ਡਾਇਰੈਕਟਰੀ ਨਾਲ ਸਨਮਾਨਤ ਕੀਤਾ ਗਿਆ। ਮਨੀ ਧਾਲੀਵਾਲ ਅਤੇ ਡਾ. ਮਨਜੀਤ ਸਿੰਘ ਢਿੱਲੋਂ ਨੇ ਵਿਦਿਆਰਥਣ ਖੁਸ਼ਵੀਰ ਕੌਰ ਦਾ ਨਗਦ ਰਾਸ਼ੀ ਨਾਲ ਵੱਖਰੇ ਤੌਰ ’ਤੇ ਸਨਮਾਨ ਕਰਦਿਆਂ ਹੋਂਸਲਾ ਅਫਜਾਈ ਕੀਤੀ। ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਪ੍ਰਬੰਧਕਾਂ ਸਮੇਤ ਸਨਮਾਨਿਤ ਬੱਚਿਆਂ ਦੇ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ । ਸਨਮਾਨਤ ਵਿਦਿਆਰਥੀ/ਵਿਦਿਆਰਥਣਾ ਨੂੰ ਵਧਾਈ ਦੇਣ ਵਾਲਿਆਂ ਵਿੱਚ ਉਪਰੋਕਤ ਤੋਂ ਇਲਾਵਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਨੋਦ ਕੁਮਾਰ ਪੱਪੂ ਲਹੌਰੀਆ, ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ, ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਮੀਤ ਪ੍ਰਧਾਨ ਰਵਿੰਦਰਪਾਲ ਕੋਛੜ, ਸਹਾਇਕ ਖਜਾਨਚੀ ਓਮ ਪ੍ਰਕਾਸ਼ ਗੁਪਤਾ, ਐਨ.ਆਰ.ਆਈ. ਵਿੰਗ ਦੇ ਇੰਚਾਰਜ ਠੇਕੇਦਾਰ ਪ੍ਰੇਮ ਮੈਣੀ, ਲੈਕ ਵਿਨੋਦ ਧਵਨ, ਡਾ ਸੁਖਚੈਨ ਸਿੰਘ ਬਰਾੜ, ਡਾ ਪੀ.ਐਸ. ਬਰਾੜ, ਡਾ. ਰਵੀ ਬਾਂਸਲ, ਦੀਦਾਰ ਸਿੰਘ ਮਾਡਰਨ, ਐਡਵੋਕੇਟ ਵਿਵੇਕ ਗੋਇਲ, ਗੁਰਚਰਨ ਸਿੰਘ ਬਰਾੜ, ਪਿ੍ੰਸੀਪਲ ਪੰਨਾ ਲਾਲ, ਰਜਿੰਦਰ ਸਿੰਘ ਪੱਪੂ ਭਾਅਜੀ, ਦਰਸ਼ਨ ਸਿੰਘ ਆਰੇਵਾਲਾ, ਅਨੰਤਦੀਪ ਸਿੰਘ ਰੋਮਾ ਬਰਾੜ, ਦੀਪਕ ਸਿੰਘ ਮੌਂਗਾ, ਐਨ.ਆਰ.ਆਈ. ਹਰਭਜਨ ਸਿੰਘ ਮਠਾੜੂ, ਅਵਤਾਰ ਕਿ੍ਸ਼ਨ ਲਵਲੀ ਸਚਦੇਵਾ, ਇੰਜੀ. ਇੰਦਰਜੀਤ ਸਿੰਘ ਨਿਆਮੀਵਾਲਾ, ਜਗਸੀਰ ਸਿੰਘ ਖਾਰਾ, ਜਸਬੀਰ ਸਿੰਘ ਰਿੰਕੀ ਸੇਠੀ, ਜਸਪਾਲ ਸਿੰਘ ਲਾਟਾ, ਸੁਖਵਿੰਦਰ ਸਿੰਘ ਬਾਗੀ, ਜੋਗਿੰਦਰ ਸਿੰਘ ਜੋਗਾ ਮੱਕੜ, ਕੁਲਬੀਰ ਸਿੰਘ ਮੱਕੜ, ਦਿਨੇਸ਼ ਗੁਪਤਾ, ਹਰੀਸ਼ ਧੀਂਗੜਾ, ਮਦਨ ਲਾਲ ਨਰੂਲਾ, ਮਲਕੀਤ ਸਿੰਘ ਭੋਲਾ ਖੁਰਮੀ, ਮਨਜੀਤ ਗੋਇਲ ਨੀਟੀ, ਪ੍ਰਮੋਦ ਕੁਮਾਰ ਪੱਪਾ ਮਲਹੋਤਰਾ, ਪਵਨ ਕੁਮਾਰ ਧੀਂਗੜਾ, ਪੋ੍. ਮਨਵਿੰਦਰ ਸਿੰਘ, ਵਿਜੈ ਕੁਮਾਰ ਟੀਟੂ ਛਾਬੜਾ, ਰਜਿੰਦਰ ਸਿੰਘ ਰਾਜੂ ਸਚਦੇਵਾ, ਰਮੇਸ਼ ਸਿੰਘ ਗੁਲਾਟੀ, ਐਡਵੋਕੇਟ ਰਣਜੀਤ ਸਿੰਘ ਕੱਕੜ, ਸੰਦੀਪ ਕਟਾਰੀਆ, ਹਾਕਮ ਸਿੰਘ ਚੇਤੇਵਾਲੀਆ, ਸੰਜੀਵ ਰਾਏ ਮਿੰਟਾ ਸ਼ਰਮਾ, ਡਾ. ਹਰਿੰਦਰ ਸਿੰਘ ਬਰਾੜ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਸੁਖਵਿੰਦਰਪਾਲ ਸਿੰਘ ਹੈਲੀ ਸਦਿਉੜਾ, ਸੁਮੀਤ ਕੁਮਾਰ ਹੈਪੀ ਛਾਬੜਾ, ਸਰਪੰਚ ਜੋਗਿੰਦਰ ਸਿੰਘ ਬਰਾੜ, ਡਾ ਸੰਦੀਪ ਕੋਸ਼ਲ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਸਰਪੰਚ ਸੁਰਿੰਦਰ ਸਿੰਘ ਬਰਾੜ, ਤਰਲੋਚਨ ਸਿੰਘ ਮੱਕੜ, ਗੁਰਚਰਨ ਸਿੰਘ ਬੱਬੂ, ਪਰਮਜੀਤ ਸਿੰਘ ਮੱਕੜ, ਵੈਦ ਵਿਜੈ ਕੁਮਾਰ ਮੌਂਗਾ, ਰਾਏਵਿੰਦਰ ਸਿੰਘ ਰਾਊ, ਮਾ ਬਲਵਿੰਦਰ ਸਿੰਘ ਸਿੱਧੂ, ਤੇਜਪ੍ਰਤਾਪ ਸਿੰਘ ਜੌੜਾ, ਗੁਰਜੀਤ ਸਿੰਘ ਸੋਢੀ, ਡਾ ਕੇ.ਕੇ. ਕਟਾਰੀਆ, ਅਵਤਾਰ ਸਿੰਘ ਮੱਕੜ, ਮਾ. ਬਲਦੇਵ ਸਿੰਘ ਕਟਾਰੀਆ, ਜਗਪ੍ਰੀਤ ਸਿੰਘ ਬੰਟੀ, ਗੋਂਦਾ ਗੇਰਾ, ਇੰਜੀ. ਅਸ਼ੋਕ ਸੇਠੀ, ਵਰਿੰਦਰਪਾਲ ਸਿੰਘ ਅਰਨੇਜਾ, ਐਡਵੋਕੇਟ ਵਿਨੋਦ ਮੈਣੀ, ਡਾ.ਸੋਮਨਾਥ ਸਿੰਗਲਾ, ਹਰਚਰਨ ਸਿੰਘ ਹਲਣ, ਅਮਰਦੀਪ ਸਿੰਘ ਸੋਨੂੰ, ਸੁਰਿੰਦਰ ਕੁਮਾਰ ਸਚਦੇਵਾ, ਬੇਅੰਤ ਸ਼ਰਮਾ ਆਦਿ ਵੀ ਸ਼ਾਮਲ ਹਨ।

