ਮੇਰੀ ਅੱਖੀਆਂ ਦਾ ਸੱਜਣਾਂ ਨੂਰ ਹੈ ਤੂੰ
ਕੀ ਹੋਇਆ ਨਜ਼ਰਾਂ ਤੋਂ ਦੂਰ ਹੈ ਤੂੰ ।
ਮੇਰੇ ਦਿੱਲ ਵਿੱਚ ਹਰ ਪੱਲ ਮੌਜੂਦ ਹੈ ਤੂੰ
ਕੀ ਹੋਇਆ ਜੇ ਮੇਰੇ ਨਹੀਂ ਕੋਲ ਹੈ ਤੂੰ
ਤੇਰੇ ਨਾਮ ਦੇ ਗੀਤ ਮੈਂ ਲਿਖਦੀ ਰਹਿੰਦੀ ਹਾਂ
ਕੀ ਹੋਇਆ ਜੇ ਗੁਣਗੁਣਾਉਣਾ ਨਹੀਂ ਆਉਂਦਾ ਮੈਨੂੰ
ਤੈਨੂੰ ਇਕ ਨਜ਼ਰ ਦੇਖਣ ਦੇ ਲਈ
ਹਰ ਪੱਲ ਬੇਚੈਨ ਮੈਂ ਰਹਿੰਦੀ ਹਾਂ
ਤੇਰੇ ਇਸ਼ਕੇ ਦਾ ਅਹਿਸਾਸ ਹੈ ਕਿੰਨਾ ਪਿਆਰਾ
ਹਰ ਵੇਲੇ ਮੰਦ ਮੰਦ ਮੁਸਕਰਾਉਂਦੀ ਰਹਿੰਦੀ ਹਾਂ
ਹਰ ਪੱਲ ਉੱਠਦੀ ਬਹਿੰਦੀ ਸੌਂਦੇ ਜਾਗਦੇ ਵੀ
ਤੇਰੇ ਨਾਮ ਦੀ ਮਾਲਾ ਜੱਪਦੀ ਰਹਿੰਦੀ ਹਾਂ
ਤੇਰੇ ਇਸ਼ਕੇ ਦਾ ਕੈਸਾ ਰੋਗ ਅੱਵਲੜਾ ਲੱਗਾ ਏ
ਪੀ ਇਸ਼ਕੇ ਦਾ ਦਾਰੂ ਲੋਰ ਵਿੱਚ ਝੂਮਦੀ ਰਹਿੰਦੀ ਹਾਂ
ਇਸ਼ਕੇ ਦੀ ਮਸਤੀ ਦੇ ਆਲਮ ਵਿੱਚ ਮੈਂ ਬੁੱਲੇ ਸ਼ਾਹ ਨੂੰ
ਦੀਵਾਨਿਆਂ ਵਾਂਗ ਗੁਣਗੁਣਾਉਂਦੀ ਰਹਿੰਦੀ ਹਾਂ
“ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
( ਰਮਿੰਦਰ ਰੰਮੀ )
