ਸੱਜਣਾਂ !
ਸੱਜਣਾਂ ਵੇ !!
ਤੇਰੇ ਜਾਣ ਦੇ ਬਾਅਦ
ਤੇਰੇ ਆਸ ਪਾਸ ਹੋਣ ਦਾ
ਅਹਿਸਾਸ ਹੁੰਦਾ ਹੈ !
ਨਜ਼ਰਾਂ ਤੋਂ ਬੇਸ਼ਕ ਦੂਰ ਹੈ ਤੂੰ
ਪਰ ਦਿਲ ਦੀ ਹਰ ਧੜਕਣ
ਵਿੱਚ ਮੌਜੂਦ ਹੈ ਤੂੰ !!
ਸੱਜਣਾ !
ਸੱਜਣਾਂ ਵੇ !!
ਤੇਰੇ ਜਾਣ ਦੇ ਬਾਅਦ
ਮੈਂ ਤੇ ਹੱਸਣਾ ਭੁੱਲ ਗਈ ਹਾਂ !
ਯਾਦ ਤੇਰੀ ਜੱਦ ਆਉਂਦੀ ਹੈ !
ਅੱਖਾਂ ਦੇ ਹੰਝੂ ਛੁਪਾ ਕੇ ਤੇ
ਥੋੜਾ ਜਿਹਾ ਮੁਸਕਰਾ ਪੈਂਦੀ ਹਾਂ !!
ਸੱਜਣਾਂ !
ਸੱਜਣਾਂ ਵੇ !!
ਤੇਰੇ ਜਾਣ ਦੇ ਬਾਅਦ !
ਖਾਣਾ ਪੀਣਾ ਹੱਸਣਾ ਸੌਣਾ
ਵਿੱਸਰ ਗਿਆ ਹੈ ਸੱਭ !!
ਸੱਭ ਕੁਝ ਤੇ ਹੈ ਮੇਰੇ ਕੋਲ !
ਇਕ ਤੂੰ ਨਹੀਂ ਹੈ ਤੇ
ਲੱਗਦਾ ਕੁਝ ਨਹੀਂ ਹੈ ਮੇਰੇ ਕੋਲ !!
ਸੱਜਣਾਂ !
ਸੱਜਣਾਂ ਵੇ !!
ਤੇਰੇ ਜਾਣ ਦੇ ਬਾਅਦ !!!
ਦਿਨ ਰਾਤ ਤਾਂ ਚੜ੍ਹਦੇ ਨੇ !
ਪਰ ਤੂੰ ਕਿਤੇ ਨਜ਼ਰ ਨਹੀਂ ਆਉਂਦਾ !!
ਅੱਖਾਂ ਹਰ ਪੱਲ ਤੈਨੂੰ
ਉਡੀਕਦੀਆਂ ਰਹਿੰਦੀਆਂ ਨੇ !!
ਸੱਜਣਾਂ !
ਸੱਜਣਾਂ ਵੇ !!
ਤੇਰੇ ਜਾਣ ਦੇ ਬਾਅਦ !!
ਜ਼ਿੰਦਾ ਤਾਂ ਹੈਂ ਪਰ ਲੱਗਦਾ
ਰੂਹ ਤੂੰ ਮੇਰੀ ਨਾਲ ਲੈ
ਗਿਆ ਹੈਂ !!!
ਸੱਜਣਾਂ !
ਸੱਜਣਾਂ ਵੇ !!
ਤੇਰੇ ਜਾਣ ਦੇ ਬਾਅਦ !!!
ਮੈਂ ਤਾਂ ਜਿਊਣਾ ਹੀ ਭੁੱਲ ਗਈ ਹਾਂ !
ਜਿੱਥੇ ਪਹਿਲਾਂ ਦਿਲ ਧੜਕਦਾ ਸੀ !!
ਉੱਥੇ ਹੁਣ ਦਰਦ ਮਹਿਸੂਸ ਹੁੰਦਾ ਹੈ !!!
ਸੱਜਣਾਂ !
ਸੱਜਣਾਂ ਵੇ !!
ਤੇਰੇ ਜਾਣ ਦੇ ਬਾਅਦ !!!
ਜੱਦ ਯਾਦ ਤੇਰੀ ਬਹੁਤ
ਸਤਾਉਂਦੀ ਹੈ !
ਮੈਂ ਕਲਮ ਪਕੜ ਉਹਨਾਂ ਯਾਦਾਂ ਨੂੰ
ਸ਼ਬਦਾਂ ਵਿੱਚ ਪਰੋਨ ਲੱਗ ਜਾਂਦੀ ਹਾਂ !!
ਸੱਜਣਾਂ !
ਸੱਜਣਾਂ ਵੇ !!
ਤੇਰੇ ਜਾਣ ਦੇ ਬਾਅਦ !!
ਹਾਏ !
ਤੇਰੇ ਜਾਣ ਦੇ ਬਾਅਦ !!!
( ਰਮਿੰਦਰ ਰਮੀ )
