ਮਾਨਯੋਗ ਪ੍ਰਧਾਨ ਮੰਤਰੀ ਜੀ ਬੜੇ ਦੁੱਖ ਅਤੇ ਹਿਰਖ ਨਾਲ ਮੈਂ ਆਪ ਜੀ ਦਾ ਧਿਆਨ ਦੋ ਸਾਲਾਂ ਤੋਂ ਸਿੱਖਾਂ ਦੇ ਵਿਰੁੱਧ ਬੜੀ ਬੇਰਹਿਮੀ ਨਾਲ ਚਲਾਈ ਜਾ ਰਹੀ ਕਤਲੇਆਮ ਮੁਹਿੰਮ ਵੱਲ ਦਿਵਾਉਣਾ ਚਾਹੁੰਦਾ ਹਾਂ। ਸਿੱਖ ਲੀਡਰਸ਼ਿਪ ਇਸ ਉਮੀਦ ਨਾਲ ਬੜਾ ਸਬਰ ਵਰਤ ਰਹੀ ਹੈ ਕਿ ਸ਼ਾਇਦ ਸਰਕਾਰ ਸਹੀ ਰਸਤੇ ਤੇ ਆਉਂਦਿਆਂ ਕੁਝ ਨਰਮ ਹੋ ਜਾਵੇ ਪਰ ਜਿਸ ਤੇਜ਼ੀ ਅਤੇ ਪ੍ਰਚੰਡ ਤਾਂ ਨਾਲ ਇਹ ਦੌਰ ਚੱਲਦਾ ਆ ਰਿਹਾ ਹੈ। ਇਸ ਨੇ ਸਾਡੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ।
ਕੱਲ1ਜੂਨ ਇਸ ਮੁਹਿੰਮ ਦੀ ਹੌਂਦ ਮੁੱਕ ਗਈ ਜਦੋਂ ਸੀ,ਆਰ,ਪੀ, ਐਫ਼ ਅਤੇ ਬੀ,ਐਸ, ਐਫ਼ ਨੇ ਸੱਤ ਘੰਟੇ ਦੀ ਲੰਮੀ ਫਾਇਰਿੰਗ ਵਿਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਯਾਤਰੂਆਂ ਵਿਚੋਂ ਇਕ ਦਰਜਨ ਯਾਤਰੂਆਂ ਨੂੰ ਮਾਰ ਦਿੱਤਾ ਅਤੇ ਹੋਰ ਇਕ ਦਰਜਨ ਜ਼ਖ਼ਮੀ ਕਰ ਦਿੱਤਾ। ਸ੍ਰੀ ਹਰਿਮੰਦਰ ਸਾਹਿਬ ਦੇ ਸਾਰੇ ਕੰਪਲੈਕਸ ਅਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਪਵਿੱਤਰ ਅਸਥਾਨ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਅਰ ਜਿਸ ਵਿਚ ਆਪ ਨੇ ਕੲਈ ਵਾਰ ਆਸਥਾ ਦਰਸਾਈ ਹੈ। ਨੂੰ ਲਾਈਟ ਮਸ਼ੀਨਗੰਨਾਂ ਦੇ ਘੇਰੇ ਵਿਚ ਲੈਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੂੰ ਗੋਲੀਆਂ ਨਾਲ ਛਾਨਣੀ ਕਰ ਦਿੱਤਾ। ਅਹਿਮਦ ਸ਼ਾਹ ਅਬਦਾਲੀ ਜਿਸ ਦੇ ਹੱਥੋਂ ਸਿੱਖਾਂ ਨੇ ਹਜ਼ਾਰਾਂ ਹਿੰਦੂ ਲੜਕੀਆਂ ਨੂੰ ਛੁਡਾਇਆ ਤੋਂ ਬਾਅਦ ਕਦੀ ਭੀ ਇਸ ਪਵਿਤਰਤਾ ਦੇ ਪੁੰਜ ਪੁਰ ਕਿਸੇ ਨੇ ਭੀ ਹਮਲਾ ਨਹੀਂ ਕੀਤਾ। ਇਥੋਂ ਤੱਕ ਕੀ ਅੰਗਰੇਜ਼ੀ ਰਾਜ ਵਿਚ ਵੀ ਕਦੇ ਅਜਿਹਾ ਨਹੀਂ ਸੀ ਹੋਇਆ
ਮੈਂ ਹੈਰਾਨ ਹਾਂ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਛਾਤੀ ਅਤੇ ਸਿਖਾਂ ਦੇ ਦਿਲਾਂ ਨੂੰ ਵਲੂੰਧਰਨ ਵਾਲੇ ਬੇਰਹਿਮੀਏ ਕਦੀ ਕਦੀ ਮਹਿਸੂਸ ਕਰਨਗੇ ਕਿ ਉਨ੍ਹਾਂ ਵਲੋਂ ਕੀਤੇ ਗਏ ਇਹ ਜ਼ਖ਼ਮ ਆਖਰਕਾਰ ਮੁਲਕ ਦੀ ਰੂਹ ਕੱਢ ਦੇਣਗੇ। ਇਹ ਦੇਸ਼ ਦੇ ਮੱਥੇ ਤੇ ਅਜਿਹੇ ਕੋਝੇ ਦਾਗ਼ ਹਨ। ਜਿਨ੍ਹਾਂ ਦੇ ਠੀਕ ਹੋਣ ਤੇ ਕੲ ਸਾਲ ਲੱਗਣਗੇ। ਅਜਿਹੀ ਕਾਇਰਾਨਾ ਕਾਰਵਾਈ ਕਿਸੇ ਦੀ ਸਰਕਾਰ ਦਾ ਦਿਲ ਹਿਲਾ ਦਿੰਦੀ ਹੈ। ਪਰ ਤੁਹਾਡੀ ਸਰਕਾਰ ਦੇ ਕੰਨ ਤੇ ਜ਼ਰਾਂ ਵੀ ਜੂੰ ਨਹੀਂ ਸਰਕੀ ਜਾਪਦੀ ਅਤੇ ਸਰਕਾਰ ਆਪਣੇ ਗਲਤ ਇਰਾਦੇ ਉਂਪਰ ਖੜ੍ਹੀ ਹੋਈ ਹੈ।
ਬੀਬੀ ਜੀ ਦਮਨ ਦਾ ਅੱਜ ਤੀਕ ਕਿਸੇ ਸਰਕਾਰ ਨੂੰ ਫਾਇਦਾ ਨਹੀਂ ਹੋਇਆ ਅਰ ਯਕੀਨ ਜਾਣਨਾ ਕਿ ਇਹ ਕਾਰਵਾਈ ਭੀ ਭਾਰਤ ਸਰਕਾਰ ਨੂੰ ਕੋਈ ਫਾਇਦਾ ਨਹੀਂ ਕਰੇਗੀ। ਸਿੱਖਾਂ ਦੇ ਸੰਬੰਧ ਵਿਚ ਖਾਸ ਤੌਰ ਤੇ ਬਿਲਕੁਲ ਹੀ ਨਹੀਂ ਕਰੇਗੀ ਜਿਹੜੇ ਅੱਜ ਤੁਕ ਤਾਕਤ ਦੇ ਅੱਗੇ ਆਪਣੀ ਝੁਕ ਹਸਤੀ ਦੇ ਤੌਰ ਤੇ ਜਾਣੇ ਜਾਂਦੇ ਹਨ। ਕੋਈ ਵਾਰ ਆਪ ਨੇ ਸਿੱਖਾਂ ਦੀ ਦੇਸ਼ ਆਜ਼ਾਦੀ ਸੁਰੱਖਿਆ ਅਤੇ ਵਿਕਾਸ ਲਈ ਕੀਤੀ ਕੁਰਬਾਨੀ ਦੀ ਸਰਹਾਨਾ ਕੀਤੀ ਹੈ। ਕੀ ਉਨ੍ਹਾਂ ਤੇ ਕੀਤੇ ਦਾ ਤੁਸੀਂ ਇਹ ਇਨਾਮ ਦੇ ਰਹੇ ਹੋ।
ਬੀਬੀ ਜੀ ਮੈਨੂੰ ਸੱਚੀ ਉਮੀਦ ਹੈ ਕਿ ਤੁਸੀਂ ਇਹ ਮਹਿਸੂਸ ਕਰੋਗੇ ਕਿ ਹਿੰਦੂਸਤਾਨ ਅਜੇ ਨਾਬਾਲਗ ਮੁਲਕ ਹੈ ਤੇ ਅੱਗ ਨਾਲ ਨਹੀਂ ਖੇਡ ਸਕਦਾ ਅਤੇ ਖਾਸ ਤੌਰ ਤੇ ਇਸ ਅੱਗ ਨਾਲ ਤਾਂ ਬਿਲਕੁਲ ਨਹੀਂ ਜਿਹੜੀ ਤੁਸੀਂ ਸਿੱਖਾਂ ਦਾ ਕਤਲੇਆਮ ਕਰਕੇ ਅਤੇ। ਪਵਿੱਤਰ ਅਸਥਾਨ ਦੀ ਪਵਿੱਤਰਤਾ ਭੰਗ ਕਰਕੇ ਬਾਲੀ ਹੈ। ਮੈਂ ਤਹਿਦਿਲੋਂ ਬੇਟੀ ਕਰਦਾ ਹਾਂ ਕਿ ਤੁਸੀਂ ਇਸ ਅੱਗ ਨੂੰ ਸੰਭਾਲੋ ਇਸ ਤੋਂ ਪਹਿਲਾਂ ਕਿ ਇਹ ਇਕ ਭਿਆਨਕ ਅਗਨੀ ਕਾਂਡ ਦਾ ਰੂਪ ਧਾਰ ਲਵੇ ਜਿਸ ਦੀ ਲਪੇਟ ਵਿਚ ਸਾਰਾ ਮੁਲਕ ਹੀ ਆ ਜਾਵੇ।
ਆਦਰ ਸਹਿਤ
ਸ਼ੁਭ ਚਿੰਤਕ
ਸ਼੍ਰੀ ਮਤੀ ਇੰਦਰਾ ਗਾਂਧੀ
ਪ੍ਰਧਾਨ ਮੰਤਰੀ ਭਾਰਤ ਸਰਕਾਰ
ਨਵੀਂ ਦਿੱਲੀ।
ਗੁਰਚਰਨ ਸਿੰਘ ਟੌਹੜਾ।
ਇਹ ਸੀ ਕੋਹੜਾ ਜੀ ਨੇ ਇੰਦਰਾ ਗਾਂਧੀ ਨੂੰ ਖ਼ਤ ਲਿਖਿਆ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18