ਦਿੱਲੀ 6 ਅਪ੍ਰੈਲ ( ਵਰਲਡ ਪੰਜਾਬੀ ਟਾਈਮਜ਼)
ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ ਵਿਖੇ ਕੈਨੇਡਾ ਵਾਸੀ ਨਾਵਲਕਾਰ ਅਨਮੋਲ ਕੌਰ ਨਾਲ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਨਾਮਵਰ ਆਲੋਚਕ ਅਤੇ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਦੀ ਸਾਬਕਾ ਮੁੱਖੀ ਪ੍ਰੋਫ਼ੈਸਰ ਡਾਕਟਰ ਜਸਪਾਲ ਕੌਰ ਨੇ ਕੀਤੀ। ਪ੍ਰੋਫੈਸਰ ਪ੍ਰਿਥਵੀ ਰਾਜ ਥਾਪਰ ਨੇ ਮੰਚ ਸੰਚਾਲਨ ਦੌਰਾਨ ਮਹਿਮਾਨ ਲੇਖਿਕਾ ਅਨਮੋਲ ਕੌਰ ਦੀ ਸਾਹਿਤਕ ਯਾਤਰਾ ਨਾਲ ਜਾਣ-ਪਛਾਣ ਕਰਵਾਈ। ਉਨ੍ਹਾਂ ਦੱਸਿਆ ਕਿ ਅਨਮੋਲ ਕੌਰ ਕਵਿਤਾ, ਨਾਵਲ, ਅਤੇ ਕਹਾਣੀ ਦੀ ਰਚਨਾ ਕਰ ਚੁੱਕੀ ਹੈ। ਉਸ ਦੀਆਂ ਪੁਸਤਕਾਂ ਵਿਚ ਸ਼ਾਮਿਲ ਹਨ-ਕੋਰਾ ਸੱਚ, ਦੁੱਖ ਪੰਜਾਬ ਦੇ, ਹੱਕ ਲਈ ਲੜਿਆ ਸੱਚ, ਕੁੜੀ ਕੈਨੇਡਾ ਅਤੇ ਜ਼ਮੀਰ। ਅਨਮੋਲ ਕੌਰ ਨੇ ਆਪਣੀਆ ਸਾਹਿਤਕ ਰਚਨਾਵਾਂ ਦਾ ਅਨੁਭਵ ਸਾਂਝਾ ਕੀਤਾ। ਵਿਦਿਆਰਥੀਆਂ ਨੇ ਅਨਮੋਲ ਕੌਰ ਤੋਂ ਉਨ੍ਹਾਂ ਦੀ ਰਚਨਾਕਾਰੀ ਨਾਲ ਸੰਬੰਧਤ ਸਵਾਲ ਪੁੱਛ ਕੇ ਮਾਹੌਲ ਨੂੰ ਹੋਰ ਰੌਚਕ ਬਣਾ ਦਿੱਤਾ। ਅਨਮੋਲ ਕੌਰ ਨੇ ਬਹੁਤ ਹੀ ਸੰਜਮ ਨਾਲ ਹਰ ਸਵਾਲ ਦਾ ਜਵਾਬ ਦਿੱਤਾ। ਅਨਮੋਲ ਕੌਰ ਦੀ ਸਪੁੱਤਰੀ••••••••ਜੋ ਇਕ ਮਨੋਵਿਗਿਆਨਕ ਹੈ, ਨੋ ਕੈਨੇਡਾ ਵਿਚ ਪੰਜਾਬੀਆਂ ਦੇ ਮਸਲਿਆਂ ਦੇ ਹਵਾਲੇ ਨਾਲ ਪ੍ਰਵਾਸ ਦੇ ਚਾਹਵਾਨ ਵਿਦਿਆਰਥੀਆਂ ਦੇ ਸ਼ੰਕਿਆਂ ਦਾ ਨਿਵਾਰਨ ਕੀਤਾ। ਪ੍ਰੋਫ਼ੈਸਰ ਜਸਪਾਲ ਕੌਰ ਨੇ ਆਪਣੀਆ ਟਿੱਪਣੀਆ ਵਿਚ ਅਨਮੋਲ ਕੌਰ ਦੀ ਰਚਨਾਕਾਰੀ ਨੂੰ ਇਕ ਮਹਾਨ ਕਾਰਜ ਦੱਸਿਆ।ਉਨ੍ਹਾਂ ਨੇ ਇਸ ਕਲਮ ਦੀ ਚੜ੍ਹਦੀ ਕਲਾ ਲਈ ਸ਼ੁਭ ਕਾਮਨਾਵਾਂ ਦਿੱਤੀਆ। ਕਾਲਜ ਦੀ ਪ੍ਰਿੰਸੀਪਲ ਪ੍ਰੋਫ਼ੈਸਰ ਭਾਵਨਾ ਪਾਂਡੇ ਨੇ ਮਹਿਮਾਨ ਲੇਖਿਕ ਦਾ ਕੋਟਿ-ਕੋਟਿ ਧੰਨਵਾਦ ਕੀਤਾ।ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਵਿਚ ਹਰਪ੍ਰੀਤ ਸਿੰਘ ਸਹੋਤਾ ਅਤੇ ਉਪਾਸਨਾ ਸਹੋਤਾ ਨੇ ਸ਼ਲਾਘਾਯੋਗ ਸਹਿਯੋਗ ਦਿੱਤਾ।
