ਇਕ ਪਲ ਸਾਨੂੰ ਕਿਨ੍ਹੇ ਜਨਮਾਂ ਵਾਂਗੂ ਲੱਗੇ,
ਦਿਲ ਮਰਜਾਣਾ ਨਹੀਂ ਮੰਨਦਾ।
ਹੁਣ ਸਾਨੂੰ ਵੀ ਉਥੇ ਲੈ ਚੱਲ,
ਜਿਥੇ ਤੇਰਾ ਡੇਰਾ ਹੈ।
ਸਵੇਰੇ ਸ਼ਾਮ ਤੇਰਾ ਸੋਹਣਾ ਮੁੱਖ ਤੱਕ ਕੇ ਜੀਅ ਲਵਾਂਗੀ,
ਹਰ ਵਕਤ ਤੇਰੇ ਹੀ ਖ਼ਿਆਲਾਂ ਵਿਚ ਰਹਿੰਦੀ ਹਾਂ।
ਲੋਕੀ ਪਾਗਲ ਦੀਵਾਨੀ ਆਖ ਕੇ ਮਜ਼ਾਕ ਬਣਾਉਂਦੇ ਨੇ,
ਪਰ ਤੂੰ ਹੀ ਮੇਰੀਆਂ ਅੱਖਾਂ ਦਾ ਨੂਰ ਹੈ।
ਜ਼ਿੰਦਗੀ ਦੀ ਪਤਵਾਰ ਤੇਰੇ ਹੱਥ ਹੈ,
ਮੇਰਾ ਸੰਸਾਰ ਤੇਰੇ ਕਦਮਾਂ ਵਿਚ ਹੈ।
ਤੂੰ ਮਹਿਕਦੀ ਬਹਾਰ ਹੈ, ਸਬਰ ਬਥੇਰਾ ਰੱਖਿਆ ਸੀ,
ਮਗਰ ਹੁਣ ਹੋਰ ਸਬਰ ਨਾ ਹੋਵੇ।
ਇਕ ਵਾਰ ਉਥੇ ਲੈ ਚੱਲ, ਜਿਥੇ ਤੇਰਾ ਡੇਰਾ ਹੈ,
ਮੈਂ ਜੀਅ ਲਵਾਂਗੀ ਤੈਨੂੰ ਦੇਖ ਕੇ।
ਦਿਲ ਮਰਜਾਣਾ ਨਹੀਂ ਮੰਨਦਾ,
ਬਿਨਾਂ ਤੇਰੇ ਜੀਅ ਨਹੀਂ ਸਕਦਾ।
ਸੁਰਜੀਤ ਕੌਰ ਸਾਰੰਗ
ਮੈਂਬਰ, ਇੰਟਰਨੈਸ਼ਨਲ ਸਿੱਖ ਕੌਂਸਿਲ