ਦੀਵਾਲੀ ਆਈ, ਦੀਵੇ ਜਗੇ,
ਪਰ ਮੇਰਾ ਦੀਵਾ ਤੁਸੀਂ ਹੋ ਜੀ।
ਪਰਤਾਪ ਤੁਮਾਰਾ ਦੇਖ ਕੇ,
ਜਮ ਵੀ ਛੱਡ ਜਾਏ,
ਤੁਹਾਡੇ ਚਿਹਰੇ ਦੀ ਰੌਸ਼ਨੀ,
ਹਰ ਹਨੇਰਾ ਮਿਟਾਏ।
ਤੁਸੀਂ ਨਹੀਂ ਹੋ, ਤਾਂ ਦੀਵਾਲੀ ਕੀ ਹੈ,
ਘਰ ਸੁੰਨਾ ਲੱਗਦਾ ਹੈ ਜੀ,
ਤੁਹਾਡੀ ਯਾਦ ਦਾ ਦੀਵਾ,
ਹਰ ਸਾਲ ਮੇਰੇ ਅੰਦਰ ਜਗਦਾ ਹੈ ਜੀ।
ਹਜ਼ਾਰਾਂ ਦੀਵੇ ਜਗਾ ਲਏ,
ਪਰ ਉਹ ਰੌਸ਼ਨੀ ਕਿੱਥੇ,
ਜੋ ਤੁਹਾਡੀ ਇੱਕ ਮੁਸਕਾਨ ਵਿੱਚ ਸੀ ਜੀ।
ਦੀਵਾਲੀ ਮੁਬਾਰਕ, ਪਿਤਾ ਜੀ,
ਤੁਸੀਂ ਜਿੱਥੇ ਵੀ ਹੋ,
ਅਸੀਂ ਤੁਹਾਨੂੰ ਹਰ ਦੀਵੇ ਵਿੱਚ ਦੇਖਦੇ ਹਾਂ ਜੀ।
- ਸੁਰਜੀਤ ਸਾਰੰਗ, ਨਵੀਂ ਦਿੱਲੀ -ਮੈਬਰ ਇੰਟਰਨੈਸ਼ਨਲ ਸਿੱਖ ਕੌਂਸਲ

