ਦੁਨੀਆਂ ਦੇ ਲੋਕਾਂ ਦੇ ਦੇਖੇ ਅਜਬ ਨੇ ਢੰਗ
ਕਾਲੇ ਮੈਲੇ ਦਿਲੋਂ ਸ਼ਕਲੋਂ ਸ਼ੋਖ ਸੂਹੇ ਰੰਗ।
ਅਪਣੱਤ ਵਾਲੀ ਹੱਦ ਟੱਪਦੇ ਹੁੰਦੇ ਜਦੋਂ ਸੰਗ
ਸਾਂਝ ਦਾ ਬੂਟਾ ਪਾਲਦੇ ਆਖ਼ਣ ਜਾਨ ਮੰਗ।।
ਸੱਜਣ ਪਿੱਠ ਪਿੱਛੇ ਜੜ੍ਹਾਂ ਨੂੰ ਤੇਲ ਚੜ੍ਹਾਉਂਦੇ
ਰੂਹਾਂ ਨੂੰ ਮਾਰ ਸਰੀਰ ਦੀ ਚਿਤਾ ਮਚਾਉਂਦੇ।
ਗੱਲ ਵਿਕਾਰਾਂ ਦੇ ਸਾਰਾ ਦੋਸ਼ ਮੜ੍ਹਿਆ
ਸੱਚ ਦੱਬਣ ਲਈ ਝੂਠ ਬਿਰਤਾਂਤ ਘੜ੍ਹਿਆ।।
ਖ਼ੁਦ ਦੀਆਂ ਨਜ਼ਰਾਂ ਵਿੱਚ ਕੱਖਾਂ ਤੋਂ ਹੋਏ ਹੌਲੇ
ਸੂਰਤਾਂ ਤੇ ਅਸੂਲਾਂ ਦੇ ਸਖ਼ਤ ਕਿਰਦਾਰੋਂ ਪੋਲੇਂ।
ਦੁਸ਼ਮਣ ਦੀ ਘਾਟ ਹੁਣ ਸੱਜਣ ਪੂਰੀ ਕਰਦੇ
ਸ਼ਰੀਕ ਸਲਾਹੁੰਦੇ ਆਪਣੇ ਨਾ ਤਰੱਕੀ ਜ਼ਰਦੇ।।
ਕਲਯੁੱਗ ਦੇ ਪਹਿਰੇ ਹੇਠ ਦੁਨੀਆਂ ਹੋਈ ਕਮਲੀ
ਝੂਠ ਮੂਹਰੇ ਸੱਚ ਢਹਿੰਦਾ ਹੁੰਦਾ ਜਿਵੇ ਅਮਲੀ।
ਆਖੇ ਐਸ ਪੀ ਨਾ ਪਾਪਾਂ ਦੀ ਗੰਢ ਸਿਰ ਚੜ੍ਹਾਂ
ਨਾਮ ਜਪ, ਵੰਡ ਛੱਕ ਕੇ ਹੱਥੀ ਸੱਚੀ ਕਿਰਤ ਕਮਾ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ।

