ਲੁਧਿਆਣਾ 18 ਮਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਅਤੇ ਲੁਧਿਆਣਾ ਸਥਿਤ ਇਕ ਫਰਮ ਕਿੰਗ ਇੰਟਰਨੈਸ਼ਨਲ ਕਨੇਚ ਨੇ ਅੱਜ ਮੈਟ ਟਾਈਪ ਨਰਸਰੀ ਸੀਡਰ ਤਕਨੀਕ ਦੇ ਵਪਾਰੀਕਰਨ ਲਈ ਸਮਝੌਤੇ ਉੱਪਰ ਸਹੀ ਪਾਈ| ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਕਿੰਗ ਇੰਟਰਨੈਸ਼ਨਲ ਵੱਲੋਂ ਸ਼੍ਰੀ ਅਜੈਵਿੰਦਰ ਸਿੰਘ ਸਮਝੌਤੇ ਦੀਆਂ ਸ਼ਰਤਾਂ ਉੱਪਰ ਹਸਤਾਖਰ ਲਈ ਮੌਜੂਦ ਸਨ| ਖੇਤੀ ਇੰਜਨੀਅਰਿੰਗ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਅਤੇ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਤੋਂ ਇਲਾਵਾ ਪੀ.ਏ.ਯੂ. ਦੇ ਮਸ਼ੀਨਰੀ ਮਾਹਿਰ ਡਾ. ਮਹੇਸ਼ ਨਾਰੰਗ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਵੀ ਇਸ ਸਮੇਂ ਹਾਜ਼ਰ ਰਹੇ| ਡਾ. ਅਜਮੇਰ ਸਿੰਘ ਢੱਟ ਨੇ ਇਸ ਤਕਨਾਲੋਜੀ ਦੀ ਖੋਜ ਲਈ ਜ਼ਿੰਮੇਵਾਰ ਟੀਮ ਨੂੰ ਇਸ ਸਮਝੌਤੇ ਦੀ ਵਧਾਈ ਦਿੱਤੀ|
ਡਾ. ਨਾਰੰਗ ਨੇ ਇਸ ਤਕਨੀਕ ਬਾਰੇ ਦੱਸਦਿਆਂ ਕਿਹਾ ਕਿ ਇਹ ਮਸ਼ੀਨ ਮੈਟ ਟਾਈਪ ਝੋਨੇ ਦੀ ਪਨੀਰੀ ਨੂੰ ਪ੍ਰਤੀ ਸਾਲ 150 ਤੋਂ 180 ਖੇਤਾਂ ਵਿਚ ਲਾ ਸਕਦਾ ਹੈ| ਰਵਾਇਤੀ ਹੱਥੀਂ ਤਰੀਕੇ ਦੇ ਮੁਕਾਬਲੇ ਇਸ ਨਾਲ 64-67 ਫੀਸਦੀ ਲਾਗਤ ਦੀ ਬੱਚਤ ਹੁੰਦੀ ਹੈ ਅਤੇ 92-94 ਪ੍ਰਤੀਸ਼ਤ ਤੱਕ ਮਜ਼ਦੂਰੀ ਬੱਚਦੀ ਹੈ| ਮਸ਼ੀਨ ਦੀ ਵਰਤੋਂ ਕਰਕੇ ਸਮੇਂ ਸਿਰ ਪਨੀਰੀ ਨੂੰ ਖੇਤ ਵਿਚ ਲਾਇਆ ਜਾ ਸਕਦਾ ਹੈ| ਰਵਾਇਤੀ ਤਰੀਕੇ ਦੀ ਪਨੀਰੀ ਬਿਨਾਂ ਪੋਲੀਥੀਨ ਸ਼ੀਟ ਤੋਂ ਖੇਤ ਵਿਚ ਲਾਉਣੀ ਹੋਵੇ ਤਾਂ ਵੀ ਇਸ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ|
ਡਾ. ਖੁਸ਼ਦੀਪ ਧਰਨੀ ਨੇ ਸਮਝੌਤੇ ਨਾਲ ਜੁੜੀਆਂ ਤਮਾਮ ਸਖਸ਼ੀਅਤਾਂ ਨੂੰ ਵਧਾਈ ਦਿੱਤੀ|

