ਫ਼ਤਹਿਗੜ੍ਹ ਸਾਹਿਬ 10 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਪੱਧਰ ਦੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਸਰਕਾਰੀ ਹਾਈ ਸਕੂਲ ਬੜੈਚਾਂ (ਅਮਲੋਹ) ਦੇ ਨਵੇਂ ਬਾਲ ਲੇਖਕਾਂ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਦੀਆਂ ਰਚਨਾਵਾਂ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਛਪੀ ਦੂਸਰੀ ਕਿਤਾਬ ਭਾਗ ਨੰਬਰ 67 ਵਿੱਚ ਛਪ ਚੁੱਕੀਆਂ ਹਨ। ਇਹਨਾਂ ਬਾਲ ਲੇਖਕਾਂ ਨੂੰ ਕਿਤਾਬ ਦੇ ਨਾਲ ਮੈਡਲ, ਸਰਟੀਫਿਕੇਟ ਵੀ ਭੇਂਟ ਕੀਤੇ ਗਏ। ਜਿਕਰਯੋਗ ਹੈ ਕਿ ਇਹ ਪ੍ਰੋਜੈਕਟ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਵੱਲੋਂ ਦੁਨੀਆਂ ਭਰ ਦੇ ਦੇਸ਼ਾ-ਵਿਦੇਸ਼ਾਂ ਬੜੇ ਉੱਧਮ ਨਾਲ ਚਲਾਇਆ ਜਾ ਰਿਹਾ ਹੈ ਜਿਸਦਾ ਮੁੱਖ ਮਕਸਦ ਬੱਚਿਆਂ ਅੰਦਰਲੀ ਪ੍ਰਤੀਭਾ ਨੂੰ ਉਜਾਗਰ ਕਰਨਾ ਉਹਨਾਂ ਦੀ ਕਲਪਨਾ ਸ਼ਕਤੀ ਦਾ ਵਿਕਾਸ ਅਤੇ ਸੁਖਮ ਅਹਿਸਾਸ ਨੂੰ ਕਲਮ ਦੇ ਜਰੀਏ ਇੱਕ ਕਿਤਾਬ ਰੂਪ ਵਿੱਚ ਸਾਂਭ ਕੇ ਨਵੇਂ ਵਿਚਾਰਾਂ ਨੂੰ ਨਵੀਂ ਉਡਾਣ ਦੇਣਾ ਹੈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਛਪਾਲ ਸਿੰਘ ਰੈਸਲ ਨੇ ਸਰ ਸੁੱਖੀ ਬਾਠ ਅਤੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਦਾ ਵਿਸੇਸ਼ ਧੰਨਵਾਦ ਕੀਤਾ ਜਿਨ੍ਹਾਂ ਦੇ ਇਸ ਉਪਰਾਲੇ ਸਦਕਾ ਬੱਚਿਆਂ ਨੂੰ ਸਾਹਿਤਕ ਚੇਟਕ ਲੱਗ ਰਹਿਣ ਹੈ ਅਤੇ ਉਹ ਮੋਬਾਇਲ ਛੱਡ ਮੁੜ ਕਿਤਾਬਾਂ ਦਾ ਪੱਲਾ ਫੜ੍ਹ ਰਹੇ ਹਨ ਜਿਸਦੀ ਕਿ ਅੱਜ ਬਹੁਤ ਜਰੂਰਤ ਵੀ ਮਹਿਸੂਸ ਹੋ ਰਹੀ ਹੈ। ਸਾਡੇ ਕਿਤਾਬੀ ਸੱਭਿਆਚਾਰ ਨੂੰ ਸੰਭਾਲਣ ਅਤੇ ਨਵੇਂ ਪਾਠਕ ਲੇਖਕ ਪੈਦਾ ਕਰਨ ਵਿੱਚ ਇਹ ਕਦਮ ਸਾਹਿਤਕ ਖੇਤਰ ਵਿੱਚ ਨਵੀਂ ਲੀਹ ਵਾਹੇਗਾ। ਜਿਸ ਨਾਲ ਸਾਡੀ ਪੰਜਾਬੀ ਮਾਂ ਬੋਲੀ ਦਾ ਦਾਇਰਾ ਹੋਰ ਵਿਸ਼ਾਲ ਹੋਵੇਗਾ ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਰਛਪਾਲ ਸਿੰਘ ਰੈਸਲ ਸਮੇਤ ਸਕੂਲ ਇੰਚਾਰਜ ਸ੍ਰੀ ਅੱਛਰ ਸਿੰਘ, ਮੈਡਮ ਕਮਲਜੀਤ ਕੌਰ, ਨਵਜੋਤ ਕੌਰ, ਰੇਖਾ ਰਾਣੀ ਗਗਨਦੀਪ ਕੌਰ, ਕਿਰਨਦੀਪ ਕੌਰ, ਮਨਜੀਤ ਕੌਰ,ਪਰਵੀਨ ਕੁਮਾਰ ਹਰਪ੍ਰਕਾਸ਼ ਸਿੰਘ, ਰਮੇਸ਼ ਕੁਮਾਰ ਹਰਮਨਪ੍ਰੀਤ ਸਿੰਘ ਸਮੇਤ ਪਿਆਰੇ ਬੱਚੇ ਹਾਜ਼ਰ ਸਨ।
ਰਛਪਾਲ ਸਿੰਘ ਰੈਸਲ

