ਪੰਜਾਬ ਦੇ ਵਿਮੁਕਤ ਕਬੀਲਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ 31 ਅਗਸਤ ਨੂੰ ਕੋਟਕਪੂਰਾ ਕਰਾਂਗੇ ਇਤਿਹਾਸਿਕ ਰੈਲੀ : ਦੇਸੂ ਯੋਧਾ/ਕਾਬਲ ਵਾਲਾ
ਕੋਟਕਪੂਰਾ, 14 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਵਿਮੁਕਤ ਕਬੀਲਿਆਂ ਦੀਆਂ ਸੰਵਿਧਾਨਿਕ ਅਤੇ ਹੱਕੀ ਮੰਗਾਂ ਪਿਛਲੇ 75 ਸਾਲਾਂ ਤੋਂ ਲਟਕ ਰਹੀਆਂ ਹਨ, ਇਹਨਾਂ ਮੰਗਾਂ ਨੂੰ ਸਰਕਾਰਾਂ ਤੋਂ ਪੂਰਾ ਕਰਾਉਣ ਲਈ 31 ਅਗਸਤ 2026 ਨੂੰ ਕੋਟਕਪੂਰਾ ਦਾਣਾ ਮੰਡੀ ਵਿਖੇ ਸ਼ਕਤੀ ਪ੍ਰਦਰਸ਼ਨ ਵਜੋਂ ਇੱਕ ਇਤਿਹਾਸਕ ਰੈਲੀ ਇਹਨਾਂ ਕਬੀਲਿਆਂ ਵੱਲੋਂ ਕਰਨ ਲਈ ਅੱਜ ਕੋਟਕਪੂਰਾ ਦੇ ਮਿਊਸਪਲ ਪਾਰਕ ਵਿੱਚ ਸੂਬਾ ਪਧਰੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ! ਮੀਟਿੰਗ ਵਿੱਚ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂ ਯੋਧਾ, ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ ਕਾਬਲ ਵਾਲਾ, ਕੌਮੀ ਜਨਰਲ ਸਕੱਤਰ ਜਸਪਾਲ ਸਿੰਘ ਪੰਜਗਰਾਈ, ਕੌਮੀ ਮੀਤ ਪ੍ਰਧਾਨ ਜਸਵੀਰ ਸਿੰਘ ਡੂਮਵਾਲੀ, ਜਨਰਲ ਸਕੱਤਰ ਪੰਜਾਬ ਪਰਮਜੀਤ ਸਿੰਘ ਬਰਗਾੜੀ, ਕੈਸ਼ੀਅਰ ਪੰਜਾਬ ਦਰਸ਼ਨ ਸਿੰਘ ਮਾਨ ਸਿੰਘ ਵਾਲਾ, ਮਲਕੀਤ ਸਿੰਘ ਹੀਰਾ ਪੰਜਾਬ ਪ੍ਰਧਾਨ ਰਾਏ ਸਿੱਖ ਸਮਾਜ, ਬੂਟਾ ਰਾਮ ਬਾਜੀਗਰ ਨੇ ਵਿਸ਼ੇਸ਼ ਤੌਰ ‘ਤੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ! ਇਸ ਸਮੇਂ ਪੰਜਾਬ ਦੇ ਵੱਖ-ਵੱਖ ਜਿਲਿਆਂ ਅਤੇ ਪਿੰਡਾਂ ਵਿੱਚੋਂ ਪੰਜਾਬ ਦੇ ਵਿਮੁਕਤ ਕਬੀਲੇ ਬਾਵਰੀਆ, ਬਾਜੀਗਰ, ਸਾਂਸੀ, ਨਟ, ਬਰੜ, ਰਾਏ ਸਿੱਖ, ਗਡਰੀਆ, ਜੋਗੀ ਸਿਗਲੀਗਰ ਆਦਿ ਦੇ ਲੋਕਾਂ ਨੇ ਹਿੱਸਾ ਲਿਆ! ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਵਿਮੁਕਤ ਕਬੀਲਿਆਂ ਦਾ ਆਜ਼ਾਦੀ ਦਿਹਾੜਾ 31 ਅਗਸਤ 2026 ਕੋਟਕਪੂਰੇ ਦਾਣਾ ਮੰਡੀ ਵਿਖੇ ਮਨਾਉਣ ਦਾ ਫੈਸਲਾ ਲਿਆ ਗਿਆ! ਇਸ ਸਮੇਂ ਇਸ ਸਮੇਂ ਮਹਾਰਾਣਾ ਪ੍ਰਤਾਪ ਦੇ ਚਿੱਤਰ ਵਾਲਾ ਝੰਡਾ ਅਤੇ ਬੇਜ਼ ਵੀ ਰਿਲੀਜ਼ ਕੀਤਾ ਗਿਆ! ਇਸ ਸਮੇਂ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਵੱਲੋਂ ਵਿਮੁਕਤ ਜਾਤੀਆਂ ਦਾ ਕੱਟਿਆ ਹੋਇਆ ਦੋ ਪ੍ਰਤੀਸ਼ਤ ਕੋਟਾ ਦੇ ਸਬੰਧ ਵਿੱਚ ਵੀ ਖੁੱਲ ਕੇ ਵਿਚਾਰਾਂ ਕੀਤੀਆਂ ਗਈਆਂ, ਲੋਕਾਂ ਨੇ ਪੰਜਾਬ ਸਰਕਾਰ ਦੇ ਰੋਸ ਵਜੋਂ ਨਾਅਰੇਬਾਜ਼ੀ ਵੀ ਕੀਤੀ! ਇਸ ਸਮੇਂ ਪੰਜਾਬ ਅੰਦਰ ਅਨੁਸੂਚਿਤ ਜਨ ਜਾਤੀ ਐਸ ਟੀ ਦਾ ਕੋਟਾ ਅਤੇ ਜਾਂ ਕੇਂਦਰ ਸਰਕਾਰ ਵੱਲੋਂ ਡੀ ਐਨ ਟੀ ਦਾ ਵੱਖਰਾ 10 ਪ੍ਰਤੀਸ਼ਤ ਕੋਟਾ ਦੇਣ ਦੀ ਮੰਗ ਰੱਖੀ ਆਗੂਆਂ ਨੇ ਕੇਂਦਰ ਸਰਕਾਰ ਦੇ ਦਿੱਤੇ ਹੋਏ ਰੇਣਕੇ ਅਤੇ ਇਦਾਤੇ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕਰਨ ਦੀ ਮੰਗ ਰੱਖੀ! ਉਹਨਾਂ ਕਿਹਾ ਕਿ ਪੰਜਾਬ ਦੇ ਕਬੀਲਿਆਂ ਨਾਲ ਹਮੇਸ਼ਾ ਸਰਕਾਰਾਂ ਨੇ ਧੱਕੇਸ਼ਾਹੀ ਕਰਕੇ ਇਹਨਾਂ ਦੇਸ਼ ਭਗਤ ਕਬੀਲਿਆਂ ਨੂੰ ਅਨਸੂਚਿਤ ਜਾਤੀ ਵਿੱਚ ਸ਼ਾਮਿਲ ਕੀਤਾ ਹੋਇਆ ਹੈ, ਜਦਕਿ ਪੰਜਾਬ ਦੇ ਇਹਨਾਂ ਕਬੀਲਿਆਂ ਦੇ ਰੀਤੀ ਰਿਵਾਜ ਰਹਿਣ ਸਹਿਣ ਬੋਲੀ ਭਾਸ਼ਾ ਪਹਿਰਾਵਾ ਨਸਲ ਸਭ ਕੁਝ ਵੱਖਰੇ ਹੋਣ ਕਰਕੇ ਇਹਨਾਂ ਨੂੰ ਐਸ.ਟੀ ਵੱਖਰਾ ਰਾਖਵਾਂਕਰਨ ਕਰਨ ਬਣਦਾ ਹੈ! ਇਸ ਸਮੇਂ ਭਜਨ ਸਿੰਘ ਮਰਖਾਈ, ਕਿਰਪਾਲ ਸਿੰਘ ਨਹੀਆਂ ਵਾਲਾ, ਸਿੰਦਰ ਸਿੰਘ ਪਟਵਾਰੀ, ਨਰਿੰਦਰ ਸਿੰਘ ਮਰਖਾਈ, ਨਛੱਤਰ ਸਿੰਘ ਭਿੰਡਰ, ਜੈਵੀਰ ਕਾਉਂਕੇ, ਗੁਰਜੰਟ ਸਿੰਘ ਚਨੀਆ, ਮਨਜੀਤ ਸਿੰਘ ਬੁੱਟਰ, ਗੁਰਦੇਵ ਸਿੰਘ, ਕਰਨੈਲ ਸਿੰਘ ਬਰਗਾੜੀ, ਬਿੱਟੂ ਸਿੰਘ ਸਰਪੰਚ ਗੁੱਜਰ, ਹਰਭਜਨ ਬੰਗੀ, ਨਰਿੰਜਨ ਸਿੰਘ ਮਾਨ ਸਿੰਘ ਵਾਲਾ ਆਦਿ ਆਗੂ ਵੀ ਹਾਜ਼ਰ ਸਨ!
